
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੰਗਮੰਚ ਦੀ ਉੱਘੀ ਨਿਰਦੇਸ਼ਕਾ ਨੀਲਮ ਮਾਨਸਿੰਘ ਚੌਧਰੀ ਦੇ ਪਤੀ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੰਗਮੰਚ ਦੀ ਉੱਘੀ ਨਿਰਦੇਸ਼ਕਾ ਨੀਲਮ ਮਾਨਸਿੰਘ ਚੌਧਰੀ ਦੇ ਪਤੀ ਪੁਸ਼ਵਿੰਦਰ ਚੌਧਰੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੁਸ਼ਵਿੰਦਰ ਚੌਧਰੀ 73 ਸਾਲ ਦੇ ਸਨ ਜਿਨ੍ਹਾਂ ਬੀਤੀ ਸ਼ਾਮ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਅੰਗਦ ਅਤੇ ਕਬੀਰ ਛੱਡ ਗਏ ਹਨ।
ਇਕ ਸ਼ੋਕ ਸੰਦੇਸ਼ 'ਚ ਮੁੱਖ ਮੰਤਰੀ ਨੇ ਪੁਸ਼ਵਿੰਦਰ ਚੌਧਰੀ ਵੱਲੋਂ ਉਸਾਰੂ ਲੇਖਕ ਵਜੋਂ ਪਾਏ ਅਹਿਮ ਯੋਗਦਾਨ ਨੂੰ ਚੇਤੇ ਕੀਤਾ ਜੋ ਲੰਮਾ ਸਮਾਂ 'ਦੀ ਟ੍ਰਿਬਿਊਨ' ਵਿੱਚ ਆਪਣੇ ਵਿਚਾਰ ਦੀ ਸਾਂਝ ਪਾਉਂਦੇ ਰਹੇ। ਉਨ੍ਹਾਂ ਨੇ ਪੁਸ਼ਵਿੰਦਰ ਚੌਧਰੀ ਨੂੰ ਇਕ ਚੰਗਾ ਇਨਸਾਨ ਦੱਸਿਆ ਜੋ ਰੰਗਮੰਚ ਦੇ ਖੇਤਰ ਵਿੱਚ ਆਪਣੀ ਪਤਨੀ ਲਈ ਸਦਾ ਪ੍ਰੇਰਨਾਸਰੋਤ ਰਹੇ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸ੍ਰੀ ਚੌਧਰੀ ਨੂੰ ਡੂੰਘੀ ਸਮਝ ਰੱਖਣ ਵਾਲੇ ਕਾਲਮ ਨਵੀਸ ਵਜੋਂ ਯਾਦ ਕੀਤਾ।