ਪਾਕਿਸਤਾਨ ਅਤਿਵਾਦ ਨੂੰ ਸ਼ਹਿ ਦੇ ਰਿਹੈ : ਕੈਪਟਨ ਅਮਰਿੰਦਰ ਸਿੰਘ
Published : Feb 28, 2019, 7:52 pm IST
Updated : Feb 28, 2019, 7:52 pm IST
SHARE ARTICLE
Captain on border areas tour
Captain on border areas tour

ਤਰਨਤਾਰਨ/ਖੇਮਕਰਨ/ਖਾਲੜਾ : ਭਾਰਤੀ ਏਅਰ ਫ਼ੋਰਸ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਫੈਲ ਰਹੀਆਂ ਵਾਧੂ ਅਤੇ ਬੇਲੋੜੀਆਂ...

ਤਰਨਤਾਰਨ/ਖੇਮਕਰਨ/ਖਾਲੜਾ : ਭਾਰਤੀ ਏਅਰ ਫ਼ੋਰਸ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਫੈਲ ਰਹੀਆਂ ਵਾਧੂ ਅਤੇ ਬੇਲੋੜੀਆਂ ਅਫ਼ਵਾਹਾਂ ਦੇ ਮੱਦੇਨਜ਼ਰ ਅਤੇ ਸਰਹੱਦੀ ਏਰੀਏ ਦੇ ਲੋਕਾਂ ਨੂੰ ਸਾਵਧਾਨ ਕਰਨ ਵਾਸਤੇ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿੰਦ-ਪਾਕਿ ਸਰਹੱਦ ਤੇ ਵਸੇ ਜ਼ਿਲ੍ਹਾ ਤਰਨ-ਤਾਰਨ ਦੇ ਕਸਬਾ ਖੇਮਕਰਨ ਤੇ ਖਾਲੜਾ ਦੇ ਪਿੰਡਾਂ ਕੇ.ਕੇ ਬੈਰੀਅਰ, ਮਹਿੰਦੀਪੁਰ ਕਲਸ, ਠੱਠੀ ਜੈਮਲ ਸਿੰਘ, ਲਾਖਣਾ, ਵਾਂ ਤਾਰਾਂ ਸਿੰਘ, ਮਾੜੀ ਉਦੋਕੇ, ਮਾੜੀ ਮੇਘਾ, ਰਾਜੋਕੇ, ਖਾਲੜਾ, ਥੇਹਕੱਲਾ, ਗਿਲਪੰਨ ਅਤੇ ਇਸ ਦੇ ਨੇੜਲੇ ਇਲਾਕਿਆ ਦਾ ਦੌਰਾ ਕਰਦਿਆਂ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। 

Captain on border areas tour-1Captain on border areas tour-1ਉਨ੍ਹਾਂ ਨੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮੌਜੂਦਾ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਇਸ ਮੌਕੇ ਉਨ੍ਹਾਂ ਕਿਹਾ,''ਮੈਂ ਖ਼ੁਦ ਇਸ ਇਲਾਕੇ ਵਿਚ ਹੀ 1965 ਦੀ ਲੜਾਈ ਲੜੀ ਹੈ ਜੋ ਮੈਨੂੰ ਹਲਾਤਾਂ ਦਾ ਪਤਾ ਹੈ। ਸਰਹੱਦ 'ਤੇ ਬੈਠੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ, ਅਸੀ ਭਾਰਤ ਸਰਕਾਰ ਨਾਲ ਹਾਂ।'' ਕੈਪਟਨ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਨੂੰ ਸ਼ਹਿ ਦੇ ਕੇ ਸਾਡੇ ਦੇਸ਼ ਦੇ ਜਵਾਨਾਂ ਦਾ ਨੁਕਸਾਨ ਕਰ ਰਿਹਾ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ। ਮੁੱਖ ਮੰਤਰੀ ਨੇ ਸਰਹੱਦ 'ਤੇ ਬੈਠੇ ਲੋਕਾਂ ਨੂੰ ਕਿਹਾ ਕਿ ਜੇਕਰ ਤਾਹਨੂੰ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਡਿਪਟੀ ਕਮਿਸ਼ਨਰ ਤੇ ਪੁਲਿਸ ਦੇ ਆਈ ਜੀ, ਡੀ ਆਈ ਜੀ, ਐਸ.ਐਸ.ਪੀ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜੋਕੇ ਤਣਾਅ ਦੇ ਹਾਲਾਤਾਂ ਵਿਚ ਨੀਮ ਫ਼ੌਜੀ ਬਲ, ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਬਾਰਡਰ ਦੇ ਲੋਕਾਂ ਨੂੰ ਇਸ ਸਮੇਂ ਫੈਲ ਰਹੀਆਂ ਅਫ਼ਵਾਹਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਇਸ ਸਮੇਂ ਉਨ੍ਹਾਂ ਵਲੋਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ਼ ਦੇ ਜਵਾਨਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ,''ਮੈਂ ਜਦੋਂ ਤੁਹਾਡੇ ਵਲ ਦੇਖਦਾ ਹਾਂ ਤਾਂ ਮੈਨੂੰ ਅਪਣੇ ਜਵਾਨੀ ਦੇ ਦਿਨ ਯਾਦ ਆ ਜਾਂਦੇ ਹਨ। ਜਦੋਂ ਮੈਂ ਫ਼ੌਜ ਵਿਚ ਡਿਊਟੀ ਕਰਦਾ ਸਾਂ।'' ਇਸ ਮੌਕੇ ਕੈਪਟਨ ਨੇ ਸਰਹੱਦ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਿਨ੍ਹਾਂ ਵਿਚ ਲੋਕਾਂ ਨੇ ਸਿਹਤ ਸੇਵਾਵਾਂ, ਸਿਖਿਆ, ਸੜਕਾਂ ਅਤੇ ਪੁਲਾਂ ਬਾਰੇ ਮੰਗਾਂ ਰੱਖੀਆਂ ਜਿਸ 'ਤੇ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਤਿੰਨ ਦਿਨਾਂ ਸਰਹੱਦ ਦੇ ਦੌਰੇ 'ਤੇ ਹਾਂ ਅਤੇ ਉਸ ਤੋਂ ਬਾਅਦ ਇਕ ਵਿਸ਼ੇਸ਼ ਟੀਮ ਗਠਤ ਕਰ ਕੇ ਸਰਹੱਦੀ ਇਲਾਕੇ ਦੇ ਦੌਰੇ 'ਤੇ ਭੇਜੀ ਜਾਵੇਗੀ ਜੋ ਇਨ੍ਹਾਂ ਮੰਗਾ ਦਾ ਖਾਕਾ ਤਿਆਰ ਕਰ ਕੇ ਦੇਵੇਗੀ ਅਤੇ ਇਹ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। 

Captain on border areas tour-2Captain on border areas tour-2ਇਸ ਸਮੇਂ ਉਨ੍ਹਾਂ ਨਾਲ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ. ਡਾ. ਧਰਮਬੀਰ ਅਗਨੀਹੋਤਰੀ ਵਿਧਾਇਕ, ਜਸਬੀਰ ਸਿੰਘ ਡਿੱਪਾ, ਗੁਰਚੇਤ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਸੁਰਿੰਦਰ ਸਿੰਘ ਪ੍ਰਮਾਰ ਆਈ ਜੀ ਬਾਰਡਰ ਰੇਂਜ, ਐਸ.ਐਸ.ਪੀ ਕੁਲਦੀਪ ਸਿੰਘ ਚਾਹਲ, ਹਰਦੀਪ ਸਿੰਘ ਡੀਐਸਪੀ (ਡੀ), ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement