ਸ਼ਿਵਰਾਤਰੀ ਮੌਕੇ ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਨੇ ਭੰਗ ਪੀ ਦੇਖੇ ਦਿਨ ‘ਚ ਸੁਪਨੇ, ਮਰੀਜ਼ ਰਹੇ ਦੇਖਦੇ
Published : Mar 5, 2019, 6:10 pm IST
Updated : Mar 5, 2019, 6:10 pm IST
SHARE ARTICLE
Govt Employee
Govt Employee

ਭੰਗ ਦੇ ਨਸ਼ੇ ਵਿਚ ਧੁੱਤ ਮੁਲਜ਼ਮਾਂ ਨੇ ਮਰੀਜ਼ਾਂ ਦੀ ਕੀਤੀ ਬੇਕਦਰੀ..

ਟਾਂਡਾ : ਬੀਤੇ ਦਿਨ ਸ਼ਿਵਰਾਤਰੀ ਮੌਕੇ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਤੇ ਹਸਪਤਾਲ, ਟਾਂਡਾ ਵਿੱਚ ਚੱਲ ਰਹੀ ਨਿੱਜੀ ਲੈਬ ਦੇ ਮੁਲਾਜ਼ਮ ਭੰਗ ਦੇ ਨਸ਼ੇ ਵਿੱਚ ਟੱਲੀ ਨਜ਼ਰ ਆਏ। ਹਸਪਤਾਲ ਦੀ ਸਰਕਾਰੀ ਲੈਬ ਬੰਦ ਹੋਣ ਬਾਅਦ ਜਦੋਂ ਮਰੀਜ਼ ਟੈਸਟ ਕਰਵਾਉਣ ਆਏ ਤਾਂ ਮੁਲਾਜ਼ਮ ਜ਼ਮੀਨ ’ਤੇ ਲੇਟੇ ਹੋਏ ਸਨ ਤੇ ਲੈਬ ਦੀਆਂ ਮਸ਼ੀਨਾਂ ਵੀ ਚੱਲ ਰਹੀਆਂ ਸੀ।

Govt Employee Govt Employee

ਮੁਲਜ਼ਮਾਂ ਨੂੰ ਇਸ ਹਾਲਤ ’ਚ ਵੇਖ ਮਰੀਜ਼ਾਂ ਨੇ ਹਸਪਤਾਲ ਪ੍ਰਬੰਧਕ ਨੂੰ ਇਸ ਦੀ ਜਾਣਕਾਰੀ ਦਿੱਤੀ। ਨਸ਼ੇ ’ਚ ਲੇਟੇ ਮਾਰ ਰਹੇ ਲੈਬ ਮੁਲਾਜਮਾਂ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਮਰੀਜ਼ ਇਕੱਠੇ ਹੋ ਗਏ। ਮੁਲਜ਼ਮਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਜੋ ਜ਼ਮੀਨ ’ਤੇ ਕੋਨੇ ਵਿੱਚ ਬੈਠੀ ਹੋਈ ਸੀ।

Govt Employee Govt Employee

ਜਾਣਕਾਰੀ ਮੁਤਾਬਕ ਟੀਐਮਸੀ ਹਸਪਤਾਲ ਵਿੱਚ ਸੋਮਵਾਰ ਨੂੰ ਦੁਪਹਿਰ ਬਾਅਦ ਮਰੀਜ਼ ਹਸਪਤਾਲ ਅੰਦਰ ਚਲਾਈ ਜਾ ਰਹੀ ਲੈਬ ਵਿੱਚ ਟੈਸਟ ਕਰਵਾਉਣ ਲਈ ਪੁੱਜੇ ਸੀ ਪਰ ਲੈਬ ਦੇ ਅੰਦਰ ਦਾ ਨਜ਼ਾਰਾ ਵੇਖ ਕੇ ਸਾਰੇ ਹੈਰਾਨ ਰਹਿ ਗਏ। ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਸਾਰੇ ਮੁਲਾਜ਼ਮ ਬੇਹੋਸ਼ ਹਨ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਭੰਗ ਦੇ ਪਕੌੜੇ ਖਾ ਲਏ ਸੀ ਜਿਨ੍ਹਾਂ ਦਾ ਨਸ਼ਾ ਹੋਣ ਬਾਅਦ ਉਹ ਜ਼ਮੀਨ ’ਤੇ ਹੀ ਲੇਟ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement