
ਪੰਜਾਬ ਬੋਰਡ ਸਿੱਖਿਆ ਬੋਰਡ ਦੀਆਂ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 15 ਮਾਰਚ 2019 ਤੋਂ ਸ਼ੁਰੂ ਹੋ ਰਹੀਆਂ ਹਨ। ਰੈਗੁਲਰ ਅਤੇ ਓਪਨ ਸਕੂਲ ਪ੍ਰੀਖਿਆਰਥੀਆਂ...
ਚੰਡੀਗੜ੍ਹ : ਪੰਜਾਬ ਬੋਰਡ ਸਿੱਖਿਆ ਬੋਰਡ ਦੀਆਂ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 15 ਮਾਰਚ 2019 ਤੋਂ ਸ਼ੁਰੂ ਹੋ ਰਹੀਆਂ ਹਨ। ਰੈਗੁਲਰ ਅਤੇ ਓਪਨ ਸਕੂਲ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲ ਲਾਗ ਇਨ ਆਈਡੀ ‘ਤੇ 4 ਮਾਰਚ ਨੂੰ ਅਪਲੋਡ ਕਰ ਦਿੱਤੇ ਗਏ ਹਨ।
Examination hall
ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਵੀ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਜੇਕਰ ਕਿਸੇ ਵਿਦਿਆਰਥੀ ਦੇ ਰੋਲ ਨੰਬਰ ‘ਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਮਿਲਦੀ ਹੈ ਤਾਂ ਉਹ ਜਲਦ ਹੀ ਆਪਣੇ ਜ਼ਰੂਰੀ ਦਸਤਾਵੇਜ਼ਾਂ ਨਾਲ ਬੋਰਡ ਦੇ ਮੁੱਖ ਦਫ਼ਤਰ ‘ਚ ਜਾ ਕੇ ਉਸ ਕਮੀ ਜਾਂ ਗਲਤੀ ਨੂੰ ਠੀਕ ਕਰਵਾ ਸਕਦਾ ਹੈ। ਇਸ ਦੀ ਫੀਸ ਵੀ ਦਫ਼ਤਰ ‘ਚ ਹੀ ਜਮ੍ਹਾਂ ਕੀਤੀ ਜਾਵੇਗੀ।
Exam
ਬੋਰਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਾਲ ਦੀ ਪ੍ਰੀਖਿਆਵਾਂ ਲਈ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਨਕਲ ‘ਤੇ ਵੀ ਪੂਰੀ ਨਕੇਲ ਕੱਸ ਦਿੱਤੀ ਗਈ ਹੈ।