
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਹੈ ਕਿ ਸਕੂਲੀ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨ ਦੀ ਲੋੜ ਹੈ ਤਾਂ ਜੋ ਉਹ ਜਿੱਥੇ ਆਪਣੇ ਵਿਰਸੇ...
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਹੈ ਕਿ ਸਕੂਲੀ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨ ਦੀ ਲੋੜ ਹੈ ਤਾਂ ਜੋ ਉਹ ਜਿੱਥੇ ਆਪਣੇ ਵਿਰਸੇ ਨਾਲ ਜੁੜ ਸਕਣ, ਉਥੇ ਸੁਤੰਤਰਤਾ ਸੰਗਰਾਮੀਆਂ ਨੂੰ ਆਪਣੇ ਚੇਤਿਆਂ ਵਿੱਚ ਵਸਾ ਸਕਣ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਦੇ ਨਾਲ-ਨਾਲ ਦੇਸ਼ ਭਗਤੀ, ਮਿਆਰੀ ਸਿੱਖਿਆ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਨਾਲ ਬੱਚਿਆਂ ਨੂੰ ਲਬਰੇਜ਼ ਕਰਨ ਦੀ ਜ਼ਿੰਮੇਵਾਰੀ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਦੀ ਵੀ ਹੈ।
ਸ੍ਰੀ ਸੋਨੀ ਅੱਜ ਇੱਥੇ ਮਾਨਵ ਮੰਗਲ ਗਰੁੱਪ ਆਫ਼ ਸਕੂਲਜ਼ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਗਰੁੱਪ ਦੇ ਫ਼ੇਜ਼-10 ਮੁਹਾਲੀ ਵਿਖੇ ਕਰਵਾਏ ਇਸ ਸਮਾਗਮ ਦੌਰਾਨ ਸਿੱਖਿਆ ਮੰਤਰੀ ਨੇ ਸਕੂਲ ਦੀ ਪੰਜਵੀਂ ਬਰਾਂਚ ਮਾਨਵ ਮੰਗਲ ਸਮਾਰਟ ਸਕੂਲ (ਜੂਨੀਅਰ) ਦਾ ਉਦਘਾਟਨ ਵੀ ਕੀਤਾ, ਜੋ ਸੈਕਟਰ-91 ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨਾਂ ਰਵਾਇਤੀ ਢੰਗ ਨਾਲ ਸ਼ਮਾ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
Teachers should infuse spirit of patriotism in children besides quality education : Soni-2ਕੈਬਨਿਟ ਮੰਤਰੀ ਨੇ ਸਕੂਲ ਦੇ 50 ਸਾਲ ਦੇ ਸਫ਼ਰ ਦੀਆਂ ਝਲਕੀਆਂ ਨੂੰ ਦਰਸਾਉਂਦਾ ਇਕ ਗੋਲਡਨ ਜੁਬਲੀ ਕਿਤਾਬਚਾ (ਸੋਵੀਨਾਰ) ਵੀ ਰਿਲੀਜ਼ ਕੀਤਾ। ਇਸ ਮੌਕੇ ਅਧਿਆਪਕਾਂ ਨੇ ਪ੍ਰਾਰਥਨਾ ਗੀਤ ਗਾਇਆ ਅਤੇ ਮਾਨਵ ਮੰਗਲ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਰਕ ਪੇਸ਼ਕਾਰੀ 'ਫ਼ੌਜੀਆਂ ਨੂੰ ਸ਼ਰਧਾਂਜਲੀ' ਨਾਲ ਸਰੋਤਿਆਂ ਦਾ ਦਿਲ ਟੁੰਬਿਆ। ਇਸ ਯਾਦਗਾਰ ਘੜੀ ਮੌਕੇ ਮਾਨਵ ਮੰਗਲ ਸੁਸਾਇਟੀ ਦੇ ਕਾਰਜਕਾਰੀ ਮੈਂਬਰਾਂ ਦੇ ਨਾਲ-ਨਾਲ 4 ਮਾਨਵ ਮੰਗਲ ਸਕੂਲਾਂ ਦੇ ਸਮੂਹ ਸਟਾਫ਼ ਮੈਂਬਰ ਵੀ ਮੌਜੂਦ ਸਨ। ਡਾਇਰੈਕਟਰ ਸੰਜੇ ਸਰਦਾਨਾ ਨੇ ਇਨ੍ਹਾਂ ਸਾਲਾਂ ਦੌਰਾਨ ਮਾਨਵ ਮੰਗਲ ਗਰੁੱਪ ਦੇ ਸਫ਼ਰ ਅਤੇ ਹਰੇਕ ਮੈਂਬਰ ਵੱਲੋਂ ਪਾਏ ਯੋਗਦਾਨ ਬਾਰੇ ਵੀ ਦੱਸਿਆ।
ਸੋਨੀ ਨੇ ਮਾਨਵ ਮੰਗਲ ਗਰੁੱਪ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਿੱਖਿਆ ਦੇ ਮਾਧਿਅਮ ਨਾਲ ਮਾਨਵਤਾ ਦੀ ਸੇਵਾ ਕਰਨ ਵਿੱਚ ਸਕੂਲ ਦੇ ਯੋਗਦਾਨ ਨੂੰ ਸਲਾਹਿਆ।