ਮਾਰਸ਼ਲ ਨੇ ਮਜੀਠੀਆ ਸਮੇਤ ਸਸਪੈਂਡ ਵਿਧਾਇਕਾਂ ਨੂੰ ਸਦਨ 'ਚੋਂ ਕੱਢਿਆ ਬਾਹਰ
Published : Mar 5, 2021, 2:11 pm IST
Updated : Mar 5, 2021, 2:36 pm IST
SHARE ARTICLE
suspended MLAs,  Majithia
suspended MLAs, Majithia

ਮਜੀਠੀਆ ਸਮੇਤ 8 ਅਕਾਲੀ ਵਿਧਾਇਕ 3 ਦਿਨ ਲਈ ਕੀਤੇ ਸਸਪੈਂਡ

ਚੰਡੀਗੜ੍ਹ- ਅੱਜ ਪੰਜਾਬ ਬਜਟ ਇਜਲਾਸ ਦੇ 5ਵੇਂ ਦਿਨ ਵੀ ਸਦਨ ਵਿੱਚ ਭਾਰੀ ਹੰਗਾਮਾ ਹੋਇਆ। ਹੰਗਾਮੇ ਤੋਂ ਬਾਅਦ ਸਪੀਕਰ ਨੇ ਹੰਗਾਮਾ ਕਰਨ ਵਾਲੇ ਅਕਾਲੀ ਦਲ ਦੇ ਵਿਧਾਇਕਾਂ ਨੂੰ 3 ਦਿਨ ਲਈ ਸਸਪੈਂਡ ਕਰ ਦਿੱਤਾ। ਸਸਪੈਂਡ ਕੀਤੇ ਗਏ ਵਿਧਾਇਕਾਂ ਵਿਚ ਵਿਧਾਇਕ ਦਲ ਦੇ ਮੁਖੀ ਸ਼ਰਨਜੀਤ ਸਿੰਘ ਢਿੱਲੋ,  ਬਿਕਰਮ ਸਿੰਘ ਮਜੀਠੀਆ, ਹਰਿੰਦਰ ਚੰਦੂਮਾਜਰਾ, ਡਾ. ਸੁਖਵਿੰਦਰ ਸਿੰਘ, ਐਨ ਕੇ ਸ਼ਰਮਾ, ਮਨਪ੍ਰੀਤ ਇਆਲੀ, ਪਵਨ ਟੀਨੂੰ ਅਤੇ ਬਲਦੇਵ ਖਹਿਰਾ ਦੇ ਨਾਮ ਸ਼ਾਮਿਲ ਹਨ।

tweettweet

ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੌਰਾਨ ਅਕਾਲੀ ਦਲ ਦੇ ਵਿਧਾਇਕ ਸਪੀਕਰ ਦੀ  ਕੁਰਸੀ ਅੱਗੇ ਪਹੁੰਚੇ ਅਤੇ ਮਹਿੰਗੀ ਬਿਜਲੀ ਦੇ ਮੁੱਦੇ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸ ਵਿਚਕਾਰ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਸਸਪੈਂਡ ਕਰਨ ਦੀ  ਚਿਤਾਵਨੀ ਦਿੰਦਿਆਂ ਕਿਹਾ ਜੇਕਰ ਤੁਸੀਂ ਗੱਲ ਨਹੀਂ ਸੁਣਨੀ ਤਾਂ ਆਉਂਦੇ ਤਿੰਨ ਦਿਨਾਂ ਲਈ ਤੁਹਾਨੂੰ ਸਦਨ ਤੋਂ ਬਾਹਰ ਕਰ ਦਿੱਤਾ ਜਾਵੇਗਾ।  

captain amarinder singhcaptain amarinder singh

ਵਿਰੋਧੀਆਂ ਦੇ ਹੰਗਾਮੇ ਕਾਰਨ ਕੈਪਟਨ ਆਪਣਾ ਭਾਸ਼ਣ ਰੋਕ ਕੇ ਮੁੜ ਆਪਣੀ ਸੀਟ 'ਤੇ  ਬੈਠ ਗਏ। ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਕਿ ਸਦਨ ਦੀ ਕਾਰਵਾਈ ਚਲਾਉਣ 'ਚ ਸਹਿਯੋਗ ਦਿਓ ਪਰ ਵਿਧਾਇਕ ਹੰਗਾਮਾ ਕਰਦੇ ਰਹੇ। ਇਸ ਤੋਂ ਬਾਅਦ ਸਪੀਕਰ ਨੇ ਹੰਗਾਮਾ ਕਰਨ ਵਾਲੇ  ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ। ਮਾਰਸ਼ਲ ਵੱਲੋਂ ਅਕਾਲੀ ਵਿਧਾਇਕਾਂ ਨੂੰ ਬਾਹਰ ਜਾਣ ਦੀ ਅਪੀਲ ਕੀਤੀ ਗਈ ਪਰ ਬਿਕਰਮ ਸਿੰਘ ਮਜੀਠੀਆ ਸਮੇਤ ਬਾਕੀ ਸਾਰੇ ਸਸਪੈਂਡ ਅਕਾਲੀ ਵਿਧਾਇਕ ਸਦਨ 'ਚ ਹੀ ਜ਼ਮੀਨ ਤੇ ਬੈਠ ਗਏ। ਇਸ ਤੋਂ ਬਾਅਦ ਮਾਰਸ਼ਲ ਅਕਾਲੀ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਲੈ ਕੇ ਗਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement