ਸਪੀਕਰ ਨੇ CM ਦੇ ਹੱਥਾਂ ’ਚ ਖੇਡਦਿਆਂ ਪਾਰਟੀ ਵਿਧਾਇਕ ਵਿਧਾਨ ਸਭਾ ’ਚੋਂ ਮੁਅੱਤਲ ਕੀਤੇ: ਅਕਾਲੀ ਦਲ
Published : Mar 5, 2021, 6:56 pm IST
Updated : Mar 5, 2021, 6:56 pm IST
SHARE ARTICLE
Bikram Singh Majithia
Bikram Singh Majithia

ਕਿਹਾ ਕਿ ਮੁਅੱਤਲੀ ਸਪੀਕਰ ਤੇ ਮੁੱਖ ਮੰਤਰੀ ਵਿਚਾਲੇ ਹੋਏ ‘ਅੱਖ ਮਟੱਕੇ’ ਦਾ ਨਤੀਜਾ...

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦੇ ਹੱਥਾਂ ਵਿਚ ਖੇਡ ਹਨ ਅਤੇ ਮੁੱਖ ਮੰਤਰੀ ਵੱਲੋਂ ਇਸ਼ਾਰਾ ਕਰਨ ਮਗਰੋਂ ਹੀ ਪਾਰਟੀ ਦੇ ਵਿਧਾਇਕਾਂ ਨੂੰ ਬਜਟ ਸੈਸ਼ਨ ਦੇ ਬਾਕੀ ਹਿੱਸੇ ਲਈ ਵਿਧਾਨ ਸਭਾ ਵਿਚੋਂ ਮੁਅੱਤਲ ਕਰ ਕੇ ਜ਼ਬਰੀ ਹਟਾਇਆ ਗਿਆ। ਇਸ ਕਾਇਰਾਨਾ ਹਰਕਤ ਨੂੰ ਸਪੀਕਰ ਤੇ ਮੁੱਖ ਮੰਤਰੀ ਵਿਚਾਲੇ ਹੋਏ ‘ਅੱਖ ਮਟੱਕੇ’ ਦਾ ਸਿੱਧਾ ਨਤੀਜਾ ਕਰਾਰ ਦਿੰਦਿਆਂ ਸਾਬਕਾ ਮੰਤਰੀ ਸ੍ਰੀ  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਪੀਕਰ ਨੇ ਮੁੱਖ ਮੰਤਰੀ ਵੱਲ ਅੱਖਾਂ ਨਾਲ ਇਸ਼ਾਰਾ ਕਰ ਕੇ ਉਹਨਾਂ ਤੋਂ ਹਦਾਇਤਾਂ ਲਈਆਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਪੀਕਰ ਵੱਲ ਮੋੜਵਾਂ ਇਸ਼ਾਰਾ ਕਰ ਕੇ ਅਕਾਲੀ ਵਿਧਾਇਕਾਂ ਨੁੰ ਵਿਧਾਨ ਸਭਾ ਵਿਚੋਂ ਮੁਅੱਤਲ ਕਰਨ ਦੀ ਹਦਾਇਤ ਕੀਤੀ।

ਅਕਾਲੀ ਆਗੂ ਨੇ ਕਿਹਾ ਕਿ ਸਪਸ਼ਟ ਹੈ ਕਿ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਵਿਚ ਸੱਚ ਸੁਣਨ ਦੀ ਦਲੇਰੀ ਨਹੀਂ ਹੈ ਤੇ ਉਹਨਾਂ ਨੂੰ ਮੈਦਾਨ ਖਾਲੀ ਚਾਹੀਦਾ ਹੈ ਜਿਸ ਵਿਚ ਉਹ ਆਪਣੇ ਝੂਠ ਬੋਲ ਸਕਣ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਿਹਨਾਂ ਨੇ ਉਹਨਾਂ ਦੇ ਝੂਠ ਤੇ ਧੋਖੇ ਦਾ ਵਿਰੋਧ ਕੀਤਾ, ਉਹਨਾਂ ਨੂੰ ਵਿਧਾਨ ਸਭਾ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਜਦਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਰਗੇ  ਜੋ ਨਿਮਾਣੇ ਦਰਸ਼ਕ ਬਣੇ ਰਹੇ, ਉਹ ਹਾਲੇ ਵੀ ਵਿਧਾਨ ਸਭਾ ਵਿਚ ਹਨ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਲੋਕਤੰਤਰ ਦਾ ਕਤਲ ਕਰ ਦਿੱਤਾ ਗਿਆ ਹੈ।

ਵਿਧਾਨ ਸਭਾ ਦੇ ਬਾਹਰ ਹੋਰ ਅਕਾਲੀ  ਵਿਧਾਇਕਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੇ ਦਮਨਕਾਰੀ ਕਦਮਾਂ ਤੋਂ ਡਰਨ ਵਾਲਾ ਨਹੀਂ ਹੈ ਜਿਸ ਤਹਿਤ ਯੋਜਨਾਬੱਧ ਤਰੀਕੇ ਨਾਲ ‘ਸਰਕਾਰੀ ਸਪੀਕਰ’ ਵੱਲੋਂ ‘ਅਸਲ ਵਿਰੋਧੀ ਧਿਰ’ ਨੁੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੇ ਭੱਖਦੇ ਮਸਲੇ ਤੇ ਕਾਂਗਰਸ ਸਰਕਾਰ ਵੱਲੋਂ ਉਹਨਾਂ ਨਾਲ ਕੀਤੇ ਗਏ ਅਨਿਆਂ ਦੇ ਖਿਲਾਫ ਆਵਾਜ਼ ਚੁੱਕਦੇ ਰਹਾਂਗੇ।

ਵਿਧਾਨ ਸਭਾ ਵਿਚ ਵਾਪਰੇ ਘਟਨਾਕ੍ਰਮ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਮੁੱਖ ਮੰਤਰੀ ਵੱਲੋਂ ਬੋਲੇ ਜਾ ਰਹੇ ਝੂਠ ’ਤੇ ਇਤਰਾਜ਼ ਸੀ। ਉਹਨਾਂ ਕਿਹਾ ਕਿ ਗੱਲ ਇਕ ਝੂਠ ਦੀ ਨਹੀਂ ਸੀ ਬਲਕਿ ਝੂਠ ’ਤੇ ਝੂਠ ਬੋਲਣ ਦੀ ਸੀ। ਉਦਾਹਰਣਾਂ ਦਿੰਦਿਆਂ ਉਹਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਿਉਂਸਪਲ ਚੋਣਾਂ ਸ਼ਾਂਤੀਪੂਰਨ ਤਰੀਕੇ ਸੰਪੰਨ ਹੋਣ ਦਾ ਝੂਠ ਬੋਲਿਆ ਜਦਕਿ ਇਹਨਾਂ ਚੋਣਾਂ ਦੌਰਾਨ ਕਤਲ ਹੋਏ, ਮਰੇ ਹੋਏ ਲੋਕਾਂ ਦੀਆਂ ਵੋਟਾਂ ਪੈ ਗਈਆਂ ਤੇ ਅਕਾਲੀ ਦਲ ਦੇ ਪ੍ਰਧਾਨ ’ਤੇ ਵੀ ਹਮਲਾ ਹੋਇਆ।

ਉਹਨਾਂ ਕਿਹਾ ਕਿ ਫਿਰ ਮੁੱਖ ਮੰਤਰੀ ਨੇ ਕੋਰੋਨਾ ਦਾ ਟਾਕਰਾ ਕਰਨ ਵਿਚ ਸਰਕਾਰ ਦੀ ਲਾਮਿਸਾਲ ਕਾਰਗੁਜ਼ਾਰੀ ਦਾ ਝੂਠ ਬੋਲਿਆ ਹਾਲਾਂਕਿ ਇੲ ਰਿਕਾਰਡ ਦਾ ਹਿੱਸਾ ਹੈ ਕਿ ਪੰਜਾਬ ਸਰਕਾਰ ਦੀ ਇਸ ਮਾਮਲੇ ਵਿਚ ਕਾਰਗੁਜ਼ਾਰੀ ਦੇਸ਼ ਵਿਚ ਸਭ ਤੋਂ ਮਾੜੀ ਹੈ ਜਿਸਦਾ ਪਰਦਾਫਾਸ਼ ਡਾ. ਸੁਖਵਿੰਦਰ ਕੁਮਾਰ ਨੇ ਕੀਤਾ ਜਿਹਨਾਂ ਨੇ ਉਦਾਹਰਣ ਵੀ ਦਿੱਤੀ ਕਿ ਸਿਹਤ ਮੰਤਰੀ ਨੇ ਖੁਦ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਵਿਚ ਕਰਵਾਇਆ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਝੂਠ ਬੋਲਿਆ ਕਿ ਉਦਯੋਗਿਕ ਖੇਤਰ ਦੇ ਤਿੰਨ ਮਹੀਨਿਆਂ ਦੇ ਫਿਕਸ ਚਾਰਜ ਮੁਆਫ ਕਰ ਦਿੱਤੇ ਗਏ ਜਦਕਿ ਇਥੇ ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਇਹ ਬਿੱਲ ਲਗਾਏ ਗਏ ਹਨ ਨਾ ਕਿ ਮੁਆਫ ਕੀਤੇ ਗਏ ਬਲਕਿ ਇਹ ਵੀ ਦੱਸਿਆ ਕਿ ਇੰਡਸਟਰੀ ਲਹੀ ਬਿਜਲੀ ਦਰ 5 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 9.50 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੇ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ਵਿਚ ਆਪਣੀ ਭੂਮਿਕਾ ’ਤੇ ਪਰਦਾ ਪਾਇਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਲਿਖੇ ਪੱਤਰ ਦਾ ਇਕ ਹਿੱਸਾ ਸ਼ਰਾਰਤੀ ਢੰਗ ਨਾਲ ਪੜ੍ਹ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਜਦਕਿ ਸਾਬਕਾ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਭੂਮਿਕਾ ਬਾਰੇ ਵੀ ਗਲਤ ਬਿਆਨੀ ਕੀਤੀ ਜਦਕਿ ਉਹਨਾਂ ਨੇ ਤਾਂ ਕਿਸਾਨਾਂ ਨਾਲ ਇਕਜੁੱਟਤਾ ਵਿਖਾਉਂਦਿਆਂ ਕੇਂਦਰੀ ਵਜ਼ਾਰਤ  ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਕੂਲ ਫੀਸ ਤੇ ਹੋਰ ਮਾਮਲਿਆਂ ਬਾਰੇ ਵੀ ਝੂਠ ਬੋਲਿਆ।

ਮਜੀਠੀਆ ਨੇ ਕਿਹਾ ਕਿ ਸਪੀਕਰ ਨੇ ਅਕਾਲੀ ਦਲ ਦੇ ਵਿਧਾਇਕਾਂ ਨੁੰ ਇਹਨਾਂ ਮਾਮਲਿਆਂ ਵਿਚ ਤੱਥ ਪੇਸ਼ ਕਰਨ ਦੀ ਆਗਿਆ ਨਹੀਂ ਦਿੱਤੀ ਤੇ ਮੁੱਖ ਮੰਤਰੀ ਨੂੰ ਇਹ ਨਹੀਂ ਪੁੱਛਣ ਦਿੱਤਾ ਕਿ ਉਹ ਦੱਸਣ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਉਸ ਵੇਲੇ ਜਾਣ ਬੁੱਝ ਕੇ ਦੇਸ਼ ਛੱਡ ਕੇ ਕਿਉਂ ਗਏ ਸਨ ਜਦੋਂ ਇਹ ਖੇਤੀ ਬਿੱਲ ਸੰਸਦ ਵਿਚ ਪੇਸ਼ ਕੀਤੇ ਜਾ ਰਹੇ ਸਨ ਤੇ ਕਾਂਗਰਸ ਪਾਰਟੀ ਨੇ ਰਾਜ ਸਭਾ ਵਿਚ ਫਿਕਸ ਮੈਚ ਖੇਡ ਕੇ ਇਹ ਬਿੱਲ ਹੋਣੇ ਯਕੀਨੀ ਕਿਉਂ ਬਣਾਏ ਜਦਕਿ ਭਾਜਪਾ ਉਥੇ ਘੱਟ ਗਿਣਤੀਵਿਚ ਹੈ।

ਉਹਨਾਂ ਕਿਹਾ ਕਿ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਚੁੱਪ ਕਰਵਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਤੇ ਸਦਨ ਮੁਲਤਵੀ ਕਰ ਦਿੱਤਾ ਤੇ ਵਿਧਾਇਕਾਂ ਨੂੰ ਆਖਿਆ ਕਿ ਮੁੱਖ ਮੰਤਰੀ ਨੂੰ ਬਿਨਾਂ ਰੁਕਾਵਟ ਬੋਲਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਵੀ ਸਪਸ਼ਟ ਕਰ ਦਿੱਤਾ ਕਿ ਅਸੀਂ ਮੁੱਖ ਮੰਤਰੀ ਦੇ ਝੂਠ ਸੁਣਨ ਨਹੀਂ ਆਏ ਤੇ ਅਸੀਂ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਮੁੱਦੇ  ਚੁੱਕਾਂਗੇ ਜਿਹਨਾਂ ਵਿਚ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ,  2500 ਰੁਪਏ ਬੇਰੋਜ਼ਗਾਰੀ ਭੱਤਾ,2500 ਰੁਪਏ ਬੁਢਾਪਾ ਪੈਨਸ਼ਨ,51000 ਸ਼ਗਨ ਸਕੀਮ, ਕਮਜ਼ੋਰ ਵਰਗਾਂ ਨੂੰ ਆਟਾ ਦਾਲ ਦੇ ਨਾਲ ਚਾਹ ਪੱਤੀ ਤੇ ਖੰਡ, ਐਸ ਸੀ ਸਕਾਲਰਸ਼ਿਪ ਮੁੜ ਸ਼ੁਰੂ ਕਰਨ ਤੇ ਸਰਕਾਰੀ ਮੁਲਾਜ਼ਮਾਂ ਲਈ ਨਿਆਂ ਮੰਗਣ ਜਿਹਨਾਂ ਨੁੰ ਮਹਿੰਗਾਈ ਭੱਤੇ ਦੇ ਬਕਾਏ ਨਹੀਂ ਮਿਲ ਰਹੇ ਤੇ ਹੋਰ ਲਾਭ ਨਾ ਮਿਲਣਾ ਸ਼ਾਮਲ ਹਨ।

ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਨੂੰ ਇਹ ਵੀ ਪੁੱਛਣਾ ਚਾਹੁੰਦੇ ਹਾਂ ਕਿ ਉਸਨੇ  ਅੰਡਰ ਵਰਲਡ ਦੇ ਡਾਨ ਮੁਖ਼ਤਾਰ ਅੰਸਾਰੀ ਦੇ ਬਚਾਅ ਵਾਸਤੇ ਕਰੋੜਾਂ ਰੁਪਏ ਕਿਉਂ ਖਰਚੇ ਜਦਕਿ ਉਹ ਮਨੁੱਖੀ ਅਧਿਕਾਰ ਕਾਰਕੁੰਨ ਨੌਦੀਪ ਕੌਰ ਤੇ ਸ਼ਿਵਾਰ ਕੁਮਾਰ ਤੋਂ ਇਲਾਵਾ ਪੁਲਿਸ ਬਰਬਰਤਾ ਦਾ ਸ਼ਿਕਾਰ ਹੋਏ ਰਣਜੀਤ ਸਿੰਘ ਵਰਗੇ ਨੌਜਵਾਨਾਂ ਦੇ ਬਚਾਅ ਲਈ ਤਿਆਰ ਕਿਉਂ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement