
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ ਲੈ ਕਿ ਵੇਬਿਨਾਰ ਨੂੰ ਸੰਬੋਧਨ ਕੀਤਾ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਡਿਜੀਟਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਕਾਲ ਵਿਚ ਭਾਰਤ ਦੁਨੀਆਂ ਦੀ ਸੇਵਾ ਕਰ ਰਿਹਾ ਹੈ। ਅਤੇ ਕਈਂ ਦੇਸ਼ਾਂ ਨੂੰ ਵੈਕਸੀਨ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 6-7 ਸਾਲਾਂ ਵਿਚ ਅਸੀਂ ਮੇਕ ਇਨ ਇੰਡੀਆ ਨੂੰ ਵੱਖ-ਵੱਖ ਪੱਧਰਾਂ ਉਤੇ ਮਜਬੂਤ ਕਰਨ ਦੇ ਲਈ ਕਈਂ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਗਰਾਮ ਵਿਚ ਕਿਹਾ ਕਿ ਸਾਡੇ ਸਾਹਮਣੇ ਦੁਨੀਆਂ ਤੋਂ ਉਦਾਹਰਣ ਹੈ ਜਿੱਥੇ ਦੇਸ਼ਾਂ ਨੇ ਅਪਣੀ ਮੈਨੁਫੈਕਚਿੰਗ ਨੂੰ ਦੇਸ਼ ਵਿਚ ਰੁਜ਼ਗਾਰ ਨਿਰਮਾਣ ਨੂੰ ਵੀ ਉਨ੍ਹਾ ਹੀ ਵਧਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਨੀਤੀ ਅਤੇ ਰਣਨੀਤੀ, ਹਰ ਤਰ੍ਹਾਂ ਤੋਂ ਸਪੱਸ਼ਟ ਹੈ।
Corona
ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸੋਚ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਵੱਲ ਸਾਡਾ ਜ਼ੀਰੋ ਇਫੈਕਟ ਅਤੇ ਜ਼ੀਰੋ ਡਿਫ਼ੈਕਟ ਹੈ। ਪ੍ਰਧਾਨ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਮੰਨਦੀ ਹੈ। ਕਿ ਹਰ ਚੀਜ਼ ਵਿਚ ਸਰਕਾਰ ਦਾ ਦਖਲ ਹੱਲ ਕਰਨ ਦੀ ਬਜਾਏ ਸਮੱਸਿਆਵਾਂ ਜ਼ਿਆਦਾ ਪੈਦਾ ਕਰਦਾ ਹੈ। ਇਸ ਲਈ ਅਸੀਂ ਸਵੈ-ਨਿਯਮ ਅਤੇ ਸਵੈ ਪ੍ਰਮਾਣੀਕਰਨ ‘ਤੇ ਜ਼ੋਰ ਦੇ ਰਹੇ ਹਾਂ।
corona cases
ਪੀਐਮ ਮੋਦੀ ਨੇ ਕਿਹਾ ਕਿ ਇਹ ਪੀਐਲਆਈ (ਪ੍ਰੋਡਕਸ਼ਨ ਲਿੰਕਡ ਇੰਨਸੈਟਿਵ) ਜਿਹੜੇ ਸੈਕਟਰ ਦੇ ਲਈ ਹਨ, ਉਸਨੂੰ ਤਾਂ ਲਾਭ ਹੋ ਹੀ ਰਿਹਾ ਹੈ, ਉਸ ਨਾਲ ਉਸ ਸੈਕਟਰ ਨਾਲ ਜੁੜੇ ਪੂਰੇ ਇਕੋਸਿਸਟਮ ਨੂੰ ਫਾਇਦਾ ਹੋਵੇਗਾ। ਆਟੋ ਅਤੇ ਫਾਰਮ ਵਿਚ ਪੀਐਲਆਈ ਤੋਂ, ਆਟੋ ਪਾਰਟਸ, ਮੈਡੀਕਲ ਇਕਵਿਪਮੈਂਟਸ ਅਤੇ ਦਾਵਿਆਂ ਨਾਲ ਰਾਅ ਮਟੀਰੀਅਲ ਨਾਲ ਜੁੜੀ ਵਿਦੇਸ਼ੀ ਨਿਰਭਰਤਾ ਬਹੁਤ ਘੱਟ ਹੋਵੇਗੀ।
Corona Vaccine
ਪੀਐਮ ਮੋਦੀ ਨੇ ਅੱਗੇ ਕਿਹਾ ਰਿ ਅਗਲੇ ਪੰਜ ਸਾਲ ਵਿਚ ਪੀਐਲਾਈ ਸਕੀਮ ਤੇ ਤਹਿਤ ਭਾਰਤ 520 ਬਿਲੀਅਨ ਡਾਲਰ ਦੇ ਪ੍ਰੋਕਟਸ ਮੈਨੁਫੈਕਚਰ ਕੀਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇਸ ਸਾਲ ਦੇ ਬਜਟ ਵਿਚ ਪੀਐਲਆਈ ਸਕੀਮ ਨਾਲ ਜੁੜੀ ਇਨ੍ਹਾਂ ਯੋਜਨਾਵਾਂ ਦੇ ਲਈ ਕਰੀਬ ਦੋ ਲੱਖ ਕਰੋੜ ਰੁਪਿਆ ਦਾ ਪ੍ਰਾਵਧਾਨ ਕੀਤਾ ਗਿਆ ਹੈ। ਪ੍ਰੋਡਕਸ਼ਨ ਦਾ ਔਸਤਨ ਪੰਜ ਫੀਸਦੀ ਇੰਸਟਿਵ ਦੇ ਰੂਪ ਵਿਚ ਦਿੱਤਾ ਗਿਆ ਹੈ।
corona vaccine
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਅੱਜ ਜਿਹੜੇ ਜਹਾਜ਼ ਵੈਕਸੀਨ ਦੀਆਂ ਲੱਖਾਂ ਡੋਜਾਂ ਲੈ ਕੇ ਦੁਨੀਆਂ ਵਿਚ ਜਾ ਰਹੇ ਹਨ, ਉਹ ਖਾਲੀ ਨਹੀਂ ਆ ਰਹੇ. ਉਹ ਆਪਣੇ ਨਾਲ ਭਾਰਤ ਦੇ ਪ੍ਰਤੀ ਵਧਿਆ ਹੋਇਆ ਭਰੋਸਾ, ਭਾਰਤ ਦੇ ਪ੍ਰਤੀ ਆਤਮ ਨਿਰਭਰਤਾ, ਪਿਆਰ ਅਤੇ ਆਸ਼ਿਰਵਾਦ ਲੈ ਕੇ ਆ ਰਹੇ ਹਨ।