
ਉਸ ਦੇ ਮਾਪਿਆ ਨੇ ਦਸਿਆ ਕਿ ਉਹ ਹਮੇਸ਼ਾ ਜੋਸ਼ ਨਾਲ ਭਰਿਆ ਰਹਿੰਦਾ ਹੈ, ਨਵੇਂ ਵਿਚਾਰਾਂ ਅਤੇ ਖੋਜਾ ਦੀ ਕੋਸ਼ਿਸ਼ ਕਰਦਾ ਹੈ।
ਲੁਧਿਆਣਾ (ਆਰ.ਪੀ.ਸਿੰਘ): ਮਾਨਵ ਜਾਤੀ ਲਈ ਘਾਤਕ ਕਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸਤਪਾਲ ਮਿੱਤਲ ਸਕੂਲ ਦੇ 14 ਸਾਲਾ ਵਿਦਿਆਰਥੀ ਨੇ ਇਕ ਅਨੋਖੇ ਰੋਬਟ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਇਹ ਰੋਬਟ ਨੈੱਟਵਰਕ ਦੀ ਵਰਤੋਂ ਕਰ ਕੇ ਮਨੁੱਖ ਰਹਤਿ ਵਾਤਾਵਰਨ ਵਿਚ ਕੰਮ ਕਰ ਸਕਦਾ ਹੈ। ਇਸ ਨੂੰ ਬਣਾਉਣ ਤੇ ਹਰਸਿਰਜਣ ਨੂੰ 5 ਇੰਡੀਆ ਬੁੱਕ ਆਫ਼ ਰਿਕਾਰਡਜ ਵਿਚ ਮਾਨਤਾ ਮਿਲੀ ਹੈ।
ਅੱਠਵੀਂ ਜਮਾਤ ਵਿਚ ਪੜ੍ਹਦਾ ਇਹ ਹੋਣਹਾਰ ਵਿਦਿਆਰਥੀ ਪਿਛਲੇ 5 ਸਾਲਾਂ ਤੋਂ ਸਕੂਲ ਦੀ ਰੋਬੋਟਿਕਸ ਟੀਮ ਦਾ ਹਿੱਸਾ ਹੈ ਅਤੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਰੋਬੋਟਕ ਮੁਕਾਬਲੇ ਜਿੱਤ ਚੁੱਕਾ ਹੈ। ਉਸ ਦੇ ਮਾਪਿਆ ਨੇ ਦਸਿਆ ਕਿ ਉਹ ਹਮੇਸ਼ਾ ਜੋਸ਼ ਨਾਲ ਭਰਿਆ ਰਹਿੰਦਾ ਹੈ, ਨਵੇਂ ਵਿਚਾਰਾਂ ਅਤੇ ਖੋਜਾ ਦੀ ਕੋਸ਼ਿਸ਼ ਕਰਦਾ ਹੈ।
ਇਸ ਤਹਿਤ ਉਸ ਨੇ ਕੋਵਿਡ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਹਵਾ ਵਿਚ ਮੌਜੂਦ ਕੋਵਿਡ ਵਾਇਰਸ ਨੂੰ ਹੱਥੀ ਸਾਫ਼ ਕਰਨ ਦੀ ਜ਼ਰੂਰਤ ਨਾਲ ਲੜਨ ਲਈ ਇਕ ਸ਼ਾਨਦਾਰ ਹੱਲ ਲਭਿਆ ਅਤੇ ਰੋਬਟ ਦਾ ਨਿਰਮਾਣ ਕੀਤਾ ਜਿਸ ਦੀ ਵਰਤੋ ਕਰਕੇ ਬੈਕਟੀਰੀਆ ਨੂੰ ਮਾਰਿਆ ਜਾ ਸਕਦਾ ਹੈ। ਉਸ ਨੇ ਜਾਣਕਾਰੀ ਦਿਤੀ ਇਸ ਅਧੁਨਿਕ ਰੋਬਟ ਨੂੰ 360 ਕੈਮਰੇ ਦੀ ਮਦਦ ਨਾਲ ਕੰਟਰੋਲ ਕੀਤਾ ਜਾਂਦਾ ਹੈ।