
ਭੱਠਲ ਨੇ ਭਾਜਪਾ ਵਲੋਂ ਵੋਟਿੰਗ ਮਸ਼ੀਨਾਂ 'ਚ ਗੜਬੜੀ ਦੀ ਸ਼ੰਕਾ ਪ੍ਰਗਟ ਕੀਤੀ
ਚੰਡੀਗੜ੍ਹ, 4 ਮਾਰਚ (ਭੁੱਲਰ): ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਹਲਕਾ ਲਹਿਰਾਗਾਗਾ ਤੋਂ ਚੋਣ ਲੜਨ ਵਾਲੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਲੈਕਟ੍ਰੋਨਿੰਗ ਵੋਟਿੰਗ ਮਸ਼ੀਨਾਂ ਵਿਚ ਭਾਜਪਾ ਵਲੋਂ ਗੜਬੜੀ ਕੀਤੇ ਜਾਣ ਦੀ ਸ਼ੰਕਾ ਪ੍ਰਗਟ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦਾਅਵਾ ਕਰ ਰਹੀ ਹੈ ਕਿ ਸਾਡੇ ਬਿਨਾਂ ਕੋਈ ਸਰਕਾਰ ਨਹੀਂ ਬਣਨੀ ਅਤੇ ਇਸ ਨਾਲ ਸ਼ੱਕ ਪੈਦਾ ਹੋ ਰਿਹਾ ਹੈ | ਭੱਠਲ ਨੇ ਕਿਹਾ ਕਿ 2017 ਵਿਚ ਵੀ ਮੇਰੇ ਹਲਕੇ ਵਿਚ ਮਸ਼ੀਨਾ 'ਚ ਗੜਬੜੀ ਹੋਈ ਸੀ ਅਤੇ ਇਸ ਵਾਰ ਵੀ ਭਾਜਪਾ ਗੜਬੜੀ ਕਰਵਾ ਸਕਦੀ ਹੈ | ਉਨ੍ਹਾਂ ਭਾਜਪਾ ਉਪਰ ਸੌਦਾ ਸਾਧ ਦੇ ਵੀ ਚੋਣਾਂ ਲਈ ਜੇਲ ਤੋਂ ਬਾਹਰ ਲਿਆ ਕੇ ਇਸਤੇਮਾਲ ਦਾ ਦੋਸ਼ ਲਾਇਆ ਹੈ |