
ਯੂਕਰੇਨ ਤੋਂ ਪਰਤਿਆ ਅਬੋਹਰ ਦਾ ਹਰਜਿੰਦਰ, ਮਾਂ-ਬਾਪ ਦੀ
ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ) : ਯੂਕਰੇਨ ਦਾ ਰੂਸ ਦੇ ਨਾਲ ਯੁੱਧ ਲੱਗਣ ਤੋਂ ਬਾਅਦ ਖਾਰਕੀਵ ਵਿਚ ਫਸੇ ਸੁਰੱਖਿਅਤ ਵਤਨ ਪਰਤੇ ਭਗਵਾਨਪੁਰਾ ਨਿਵਾਸੀ ਹਰਜਿੰਦਰ ਸਿੰਘ ਦੇ ਘਰ ਆਉਣ ਨਾਲ ਪ੍ਰਵਾਰ ਵਿਚ ਜਾਨ ’ਚ ਜਾਨ ਆਈ। ਅਪਣੇ ਪੁੱਤਰ ਨੂੰ ਅੱਖਾਂ ਦੇ ਸਾਹਮਣੇ ਸਹੀ ਸਲਾਮਤ ਵੇਖ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਭਾਵੁਕ ਹੋ ਗਏ ਅਤੇ ਉਸ ਨੂੰ ਗਲੇ ਲਗਾ ਲਿਆ। ਹਾਲਾਕਿ ਅਜੇ ਵੀ ਕੋਈ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਘਰ ਵਾਪਸੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪ੍ਰਵਾਰ ਹੁਣ ਵੀ ਚਿੰਤਾ ਵਿਚ ਹਨ।
ਯੂਕਰੇਨ ਤੋਂ ਘਰ ਪਰਤੇ ਹਰਜਿੰਦਰ ਸਿੰਘ ਦੇ ਪਿਤਾ ਗੁਰਚਰਨ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਲੜਕਾ ਹਰਜਿੰਦਰ ਸਿੰਘ ਵੀਰਵਾਰ ਸਵੇਰੇ ਦਿੱਲੀ ਪੁੱਜਿਆ, ਜਿਥੋਂ ਉਹ ਟੈਕਸੀ ਰਾਹੀਂ ਦੇਰ ਰਾਤ ਅਬੋਹਰ ਪੁੱਜਿਆ। ਹਰਜਿੰਦਰ ਸਿੰਘ ਨੇ ਦਸਿਆ ਕਿ ਦਿੱਲੀ ਵਿਚ ਕਈ ਸੂਬਿਆਂ ਵਲੋਂ ਬੱਚਿਆਂ ਨੂੰ ਲਿਆਉਣ ਦਾ ਇੰਤਜ਼ਾਮ ਕੀਤਾ ਗਿਆ ਹੈ ਪਰੰਤੂ ਇੱਥੇ ਪੰਜਾਬ ਵਲੋਂ ਅਜਿਹਾ ਕੋਈ ਇੰਤਜ਼ਾਮ ਨਹੀਂ ਦੇਖਿਆ ਗਿਆ। ਪਿਤਾ ਗੁਰਚਰਨ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਹਰਜਿੰਦਰ ਸਿੰਘ ਸਕੁਸ਼ਲ ਵਾਪਸੀ ਦੇ ਲਈ ਪਰਮਾਤਮਾ ਅਤੇ ਭਾਰਤ ਸਰਕਾਰ ਦਾ ਧਨਵਾਦ ਕੀਤਾ ਹੈ ਅਤੇ ਅਪੀਲ ਕੀਤੀ ਹੈ ਕਿ ਅਜੇ ਜੋ ਵਿਦਿਆਰਥੀ ਉਥੇ ਫਸੇ ਹੋਏ ਹਨ, ਉਨ੍ਹਾਂ ਦੀ ਵੀ ਵਾਪਸੀ ਦਾ ਯਤਨ ਤੇਜ਼ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਉਥੇ ਫਸੇ ਬੱਚੇ ਅਜੇ ਬੜੀ ਮੁਸ਼ਕਲ ਵਿਚ ਹਨ ਤੇ ਉਨ੍ਹਾਂ ਦੇ ਪ੍ਰਵਾਰ ਚਿੰਤਤ ਹਨ। ਹਰਜਿੰਦਰ ਸਿੰਘ ਜਿਵੇਂ ਹੀ ਅਪਣੇ ਘਰ ਪੁੱਜਾ ਤਾਂ ਪੂਰੇ ਮੁਹੱਲੇ ਦੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ। ਹਰਜਿੰਦਰ ਸਿੰਘ ਨੇ ਦਸਿਆ ਅਬੋਹਰ ਦਾ ਨੌਜਵਾਨ ਪੁਨੀਤ ਬਾਰਡਰ ਪਾਰ ਕਰ ਕੇ ਸੁਰੱਖਿਅਤ ਪੁੱਜ ਗਿਆ ਹੈ ਅਤੇ ਅੱਜ ਕੱਲ ਵਿਚ ਉਹ ਵੀ ਭਾਰਤ ਪਹੁੰਚ ਜਾਵੇਗਾ।
ਐਫ.ਜੇਡ.ਕੇ._04_02-
ਯੂਕਰੇਨ ਤੋਂ ਸਕੁਲਸ਼ ਅਬੋਹਰ ਪੁੱਜੇ ਹਰਜਿੰਦਰ ਸਿੰਘ ਦਾ ਲੱਡੂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਪਿਤਾ।
ਤਸਵੀਰ:ਕੁਲਦੀਪ ਸਿੰਘ ਸੰਧੂ