
800 ਤੋਂ ਵੱਧ ਵਿਦਿਆਰਥੀ ਭੁੱਖ ਪਿਆਸ ਨਾਲ ਝੰਬੇ ਗਏ
ਅੰਮ੍ਰਿਤਸਰ, 4 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅੰਮ੍ਰਿਤਸਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਦਸਿਆ ਕਿ ਯੂਕਰੇਨ ਵਿਚ ਵਿਦਿਆਰਥੀ ਭੁੱਖ-ਪਿਆਸ ਨਾਲ ਤੜਫ ਰਹੇ ਹਨ ਤੇ ਕਰੀਬ 800-900 ਤੋਂ ਵੀ ਵੱਧ ਬੰਕਰ ਵਿਚ ਮੁਸ਼ਕਲਾਂ ’ਚ ਘਿਰੇ ਹਨ ਤੇ 1500 ਕਿਲੋਮੀਟਰ ਸਰਹੱਦ ’ਤੇ ਪੁਜਣਾ ਬੜਾ ਮੁਸ਼ਕਲ ਹੋ ਗਿਆ ਹੈ।
ਉਕਤ ਵਿਦਿਆਰਥਣ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਸੁਰੱਖਿਅਤ ਲਾਂਘੇ ਦਾ ਬੰਦੋਬਸਤ ਕਰਨ। ਉਸ ਦੇ ਪਿਤਾ ਨੇ ਦਸਿਆ ਕਿ 17 ਸਾਲ ਦੀ ਫ਼ੌਜ ਵਿਚ ਨੌਕਰੀ ਕੀਤੀ ਹੈ ਤੇ ਸਰਕਾਰ ਕੋਈ ਨਾ ਕੋਈ ਪ੍ਰਬੰਧ ਕਰਨ ਦੇ ਸਮਰੱਥ ਹੈ। ਉਹ ਖ਼ੁਦ ਵੀ ਉਥੇ ਜਾਣ ਦੇ ਸਮਰੱਥ ਹਨ। ਇਸ ਮੌਕੇ ਦੂਜੇ ਪਾਸੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ, ਪੋਲੈਂਡ ਲਈ ਰਵਾਨਾ ਹੋਏ, ਤਾਂ ਜੋ ਯੂਕਰੇਨ-ਰੂਸ ਯੁੱਧ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਮਿਲ ਚੁੱਕੇ ਹਨ ਤੇ ਕੇਂਦਰੀ ਵਜ਼ੀਰ ਵੀ ਯੁੱਧ ਪ੍ਰਭਾਵਤ ਖੇਤਰ ਨਜ਼ਦੀਕ ਦੇਸ਼ਾਂ ਵਿਚ ਗਏ ਹਨ।
ਔਜਲਾ ਮੁਤਾਬਕ ਘੱਟੋ ਘੱਟ 20 ਬਸਾਂ ਦੀ ਜ਼ਰੂਰਤ ਹੈ ਤਾਂ ਜੋ ਪੋਲੈਂਡ ਵਸਦੇ ਪੰਜਾਬੀਆਂ ਤੇ ਭਾਰਤੀਆਂ ਦੇ ਸਹਿਯੋਗ ਨਾਲ ਵਿਦਿਆਰਥੀ ਸੁਰੱਖਿਅਤ ਲਿਆਂਦੇ ਜਾ ਸਕਣ ।
ਕੈਪਸ਼ਨ-ਏ ਐਸ ਆਰ ਬਹੋੜੂ— 4—6—ਅੰਮ੍ਰਿਤਸਰ ਦੀ ਵਿਦਿਆਰਥਣ ਜਾਣਕਾਰੀ ਦਿੰਦੀ ਹੋਈ।