ਸਿੱਖਾਂ ਤੇ ਕਮਿਊਨਿਸਟ ਧਿਰਾਂ ਦਾ ਮੇਲ-ਮਿਲਾਪ ਹੀ ਪੰਜਾਬ ਨੂੰ ਮਜ਼ਬੂਤ ਕਰੇਗਾ- ਡਾ. ਦਰਸ਼ਨਪਾਲ
Published : Mar 5, 2022, 5:40 pm IST
Updated : Mar 5, 2022, 7:55 pm IST
SHARE ARTICLE
Dr. Darshan Pal
Dr. Darshan Pal

ਬਾਬੇ ਨਾਨਕ ਦੇ ਸਿਧਾਂਤ ਅਤੇ ਪੰਜਾਬੀ ਰਹਿਤਲ ਨੂੰ ਸਮਝੇ ਬਗੈਰ, ਖੱਬੇ ਪੱਖੀ ਲਹਿਰ ਵਿਕਾਸ ਨਹੀਂ ਕਰ ਸਕਦੀ- ਡਾ. ਪਿਆਰੇ ਲਾਲ ਗਰਗ

 

ਚੰਡੀਗੜ੍ਹ:  ਕੇਂਦਰੀ ਸਿੰਘ ਸਭਾ ਵੱਲੋਂ ਜਥੇਬੰਦ ਸੈਮੀਨਾਰ ਵਿੱਚ ਸਿੱਖ ਅਤੇ ਕਮਿਊਨਿਸ਼ਟ ਧਿਰਾਂ ਦੇ ਬੁਲਾਰਿਆਂ ਨੇ ਕਿਹਾ ਕਿ ਦੋਨਾਂ ਵੱਖਰੀਆਂ-ਵੱਖਰੀਆਂ ਵਿਚਾਰਧਾਰਾਵਾਂ ਦਰਮਿਆਨ ਆਪਸੀ ਮੇਲ-ਮਿਲਾਪ ਵਧਾ ਕੇ ਉਸਾਰੀ ਹੱਕਾਂ ਦੀ ਲਹਿਰ ਹੀ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਕੱਢ ਸਕਦੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਡਾ. ਦਰਸ਼ਨਪਾਲ ਨੇ ਕਿਹਾ ਜਦੋਂ ਦਿੱਲੀ ਵੱਲ ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਨੂੰ ਮਾਰਚ ਅੰਦਰ ਪੰਜਾਬੀ/ਸਿੱਖ ਨੌਜਵਾਨਾਂ ਨੇ ਬਾਗੀ ਹੋ ਕੇ ਪੁਲਿਸ ਦੇ ਨਾਕੇ ਹਰਿਆਣਾ ਅਤੇ ਰਾਜਸਥਾਨ ਵੱਲੋਂ ਤੋੜੇ ਅਤੇ ਕਿਸਾਨ ਲੀਡਰਾਂ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਪਹੁੰਚਣ ਲਈ ਮਜ਼ਬੂਰ ਕੀਤਾ।

PHOTOPHOTO

ਕੁੰਜੀਵਤ ਭਾਸ਼ਣ ਦਿੰਦਿਆ ਅਮਰੀਕਾ ਤੋਂ ਆਏ ਹਰਿੰਦਰ ਸਿੰਘ ਨੇ ਕਿਹਾ ਕਿ ਦੋਨਾਂ ਧਿਰਾਂ ਦਰਮਿਆਨ ਵਧੇ ਪਾੜ੍ਹੇ ਨੂੰ ਖ਼ਤਮ ਕਰਨ ਲਈ ਸਿੱਖ ਸਿਧਾਂਤ ਅਨੁਸਾਰ ਪੁਰਾਣੀ ਆਪਸੀ ਦੁਸ਼ਮਣੀਆਂ ਅਤੇ ਗੁੱਸੇ ਗਿੱਲੇ ਉੱਤੇ ਮਿੱਟੀ ਪਾਕੇ ਹੀ ਸਿੱਖਾਂ ਅਤੇ ਕਮਿਊਨਿਸਟਾਂ ਦੀ ਆਪਸੀ ਵਿਰੋਧ ਦੇ ਕਰਕੇ ਹੀ ਪੰਜਾਬ ਦੀ ਤਬਾਹੀ ਹੋਈ ਹੈ ਅਤੇ ਸਾਨੂੰ ਆਸਤਕ-ਨਾਸਤਕ ਦੇ ਵਾਧੂ ਝਗੜੇ-ਝੇੜਿਆਂ ਵਿੱਚ ਨਹੀਂ ਪੈਣਾ ਚਾਹੀਦਾ। ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਸਿੱਖਾਂ ਅਤੇ ਖੱਬੇ ਪੱਖੀਆਂ ਦੇ ਆਪਸੀ ਸਰੋਕਾਰ ਜਿਵੇਂ ਬਰਾਬਰੀ ਅਤੇ ਜਾਤ-ਪਾਤ ਮੁਕਤ ਸਮਾਜ ਦੀ ਕਾਫੀ ਦੂਰ ਤੱਕ ਸਾਂਝੇ ਹਨ ਅਤੇ ਗਦਰੀ ਬਾਬਿਆਂ ਨੇ ਸਿੱਖ ਪਹਿਚਾਣ ਨੂੰ ਕਾਇਮ ਰੱਖਦਿਆ ਇਹਨਾਂ ਸਾਂਢੇ ਸਰੋਕਾਰਾਂ ਲਈ ਵੱਡੀ ਕੁਰਬਾਨੀ ਦਿੱਤੀ ਹੈ। ਡਾ. ਸਵਰਾਜ ਸਿੰਘ ਨੇ ਕਿਹਾ ਜਿਥੇ ਖੱਬੇ ਪੱਖੀ ਕਾਰਕੁੰਨਾਂ ਨੇ ਪੰਜਾਬੀ ਸਭਿਆਚਾਰ ਨੂੰ ਤਿਆਗਕੇ ਗਲੀ ਸੜੀ ਪੱਛਮੀ ਸਭਿਆਤਾ ਨੂੰ ਅਪਣਾ ਲਿਆ ਉੱਥੇ ਪੰਜਾਬ ਦੇ ਸਿੱਖ ਵੀ ਹਰੇ ਇਨਕਲਾਬ ਰਾਹੀ “ਉੱਜਡਵਾਦ” ਦੇ ਥੱਕੇ ਚੜ੍ਹੇ ਬੌਧਿਕ ਅਤੇ ਨੈਤਿਕ ਕੰਗਾਲੀ ਦੇ ਸ਼ਿਕਾਰ ਹੋ ਗਏ।

PHOTOPHOTO

  ਡਾ. ਪਿਆਰਾ ਲਾਲ ਗਰਗ ਨੇ ਬਾਬੇ ਨਾਨਕ ਦੇ ਸਿਧਾਂਤ ਅਤੇ ਪੰਜਾਬੀ ਰਹਿਤਲ ਨੂੰ ਸਮਝੇ ਬਗੈਰ, ਖੱਬੇ ਪੱਖੀ ਲਹਿਰ ਵਿਕਾਸ ਨਹੀਂ ਕਰ ਸਕਦੀ। ਦੋਨਾਂ ਧਿਰਾਂ ਇੱਕ ਦੂਜੇ ਦੀਆਂ ਪੂਰਨ ਹਨ। ਬੁਲਾਰਿਆ ਨੇ ਕਿਹਾ ਆਮ ਮਨੁੱਖ ਦੀ ਰੋਜ਼ ਮਰਾ ਦੀ ਜ਼ਿੰਦਗੀ ਨੂੰ ਸੁਖਾਲੀ ਤੇ ਬੇਹਤਰ ਬਣਾਉਣ ਦੀ ਲੜਾਈ ਇਹ ਦੋਨੇ ਧਿਰਾਂ ਵੱਲੋਂ ਇੱਕ ਸਾਂਝਾ ਪ੍ਰੋਗਰਾਮ ਅਤੇ ਮੁਹਾਜ ਖੜ੍ਹਾ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਗਦਰੀ ਯੋਧੇ ਭਾਈ ਸੰਤੋਖ ਸਿੰਘ ਨੇ ਖੱਬੇ ਪੱਖੀ ਕਿਰਤੀ ਕਿਸਾਨ ਪਾਰਟੀ ਬਣਾਈ। ਜਿਸਨੂੰ ਆਫਿਸ ਲਈ ਸਿੱਖ ਮਿਸ਼ਨਰੀ ਕਾਲਜ ਵਿੱਚ ਸਿੱਖ ਲੀਡਰਾਂ ਨੇ ਥਾਂ ਦਿੱਤੀ ਅਤੇ ਪਹਿਲੀ ਵਾਰ ਪੰਜਾਬ ਵਿੱਚ ਲਾਲ ਝੰਡਾ ਉਸੇ ਕਾਲਜ ਉੱਤੇ ਲਹਿਰਾਇਆ ਗਿਆ। ਖੱਬੇ ਪੱਖੀ ਕਿਰਤੀ ਕਿਸਾਨ ਪਾਰਟੀ ਨਾਲ ਜੁੜ੍ਹੇ ਗਦਰੀ ਬਾਬਾ ਵਿਸਾਖਾ ਸਿੰਘ, ਭਾਈ ਅਛਰ ਸਿੰਘ ਲੰਬਾ ਸਮਾਂ ਅਕਾਲ ਤਖਤ ਦੇ ਜਥੇਦਾਰ ਰਹੇ। 

 

 

PHOTO
PHOTO

ਪਰ 1947 ਦੀ ਵੰਡ ਵੇਲੇ ਪੰਜਾਬ ਵਿੱਚ ਉੱਠੀ ਖੂਨੀ ਫਿਰਕੂ ਹਨੇਰੀ ਵੇਲੇ, ਕਮਿਊਨਿਸਟਾਂ ਅਤੇ ਸਿੱਖ ਲੀਡਰਾਂ ਵਿੱਚ ਵੰਡੀਆਂ ਪੈ ਗਈਆ। ਇਸ ਤਰ੍ਹਾਂ ਸਿੱਖਾਂ ਅਤੇ ਕਮਿਊਨਿਸ਼ਟਾਂ ਦਾ ਵਧਦਾ ਪਾੜ੍ਹਾ, 1980 ਵੇ ਵਿੱਚ ਆਪਸੀ ਮਾਰ ਮਰਾਈ ਤੱਕ ਪਹੁੰਚ ਗਿਆ ਸੀ। ਕੁਝ ਸੁਚੇਤ ਕਮਿਊਨਿਸ਼ਟ ਧਿਰਾਂ ਨੂੰ ਛੱਡਕੇ, ਬਾਕੀ ਕਾਮਰੇਡ ਪੰਜਾਬ ਵਿੱਚ ਸਰਕਾਰ ਦੀ ਦਮਨਕਾਰੀ ਮਹਿੰਮ ਦੇ ਹਿੱਸੇਦਾਰ ਬਣਕੇ, ਸਟੇਟ ਦੇ ਦਹਿਸ਼ਤਵਾਦ ਸਿਆਸਤ ਦੇ ਸੰਦ ਹੋ ਨਿਬੜੇ। ਪਰ ਭਾਰਤੀ ਨੈਸ਼ਨਲਿਜ਼ਮ ਹੁਣ ‘ਹਿੰਦੂ ਰਾਸ਼ਟਰਵਾਦ’ ਵਿੱਚ ਬਦਲ ਗਿਆ ਹੈ।

ਜਿਸਦੇ ਫਾਂਸੀਵਾਦੀ ਹਮਲੇ ਦੀ ਮਾਰ ਹੇਠ ਘੱਟ ਗਿਣਤੀ ਭਾਈਚਾਰੇ ਅਤੇ ਕਮਿਊਨਿਸਟ, ਦਲਿਤ ਅਤੇ ਔਰਤਾ ਆ ਗਈਆਂ ਹਨ। ਇਸ ਲਈ ਸੰਕੀਰਨਤਾ ਨੂੰ ਤਿਆਗ ਦੀਆ ਦੇਸ਼ ਦੇ ਸਹੀ ਜ਼ਮਹੂਰੀਅਤ ਅਤੇ ਫੈਂਡਰਲ ਢਾਂਚੇ ਨੂੰ ਕਾਇਮ ਰੱਖਣ ਲਈ ਸਾਰੀਆਂ ਧਿਰਾਂ ਨੂੰ ਆਪਾ-ਪੜ੍ਹਚੋਲ ਕਰਕੇ, ਸਾਂਝੇ ਸਿਆਸੀ ਪਲੇਟਫਾਰਮ ਖੜ੍ਹੇ ਕਰਨੇ ਪੈਣਗੇ।ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।   

ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement