
ਡੀਸੀ ਨੇ ਲਗਾਈ ਪਾਬੰਦੀ
ਅੰਮ੍ਰਿਤਸਰ : ਜੀ-20 ਸੰਮੇਲਨ ਇਸ ਮਹੀਨੇ ਅੰਮ੍ਰਿਤਸਰ ਵਿੱਚ ਹੋਣ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਕਈ ਥਾਵਾਂ 'ਤੇ ਬੂਟੇ ਲਗਾਏ ਜਾ ਰਹੇ ਹਨ ਜਿੱਥੇ ਸਰਕਾਰੀ ਦੀਵਾਰਾਂ ਤੇ ਗੰਦਗੀ ਦੇ ਢੇਰ ਸਨ ਉਥੇ ਸੁੰਦਰ ਚਿੱਤਰ ਬਣਾਏ ਗਏ ਹ ਪਰ ਹੁਣ ਜੇਕਰ ਕੋਈ ਇਸ ਸੁੰਦਰੀਕਰਨ ਨੂੰ ਵਿਗਾੜਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੁਲਿਸ ਨੇ 3 ਸਾਲ ਬਾਅਦ ਨਾਜਾਇਜ਼ ਸ਼ਰਾਬ ਤਸਕਰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਦੇ ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਧਾਰਾ 144 ਅਤੇ ਪੰਜਾਬ ਪੈਨਲਟੀਜ਼ ਆਫ ਡੈਫੇਸਮੈਂਟ ਆਫ ਪ੍ਰਾਪਰਟੀ ਐਕਟ 1997 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਉਨ੍ਹਾਂ ਸਮੂਹ ਪ੍ਰਿੰਟਿੰਗ ਪ੍ਰੈੱਸ ਦੇ ਮਾਲਕਾਂ, ਪੇਂਟਰਾਂ ਨੂੰ ਸੂਚਿਤ ਕੀਤਾ ਹੈ ਕਿ ਜੀ-20 ਦੀਆਂ ਤਿਆਰੀਆਂ ਦੌਰਾਨ ਸੁੰਦਰੀਕਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕੰਧਾਂ, ਸੜਕਾਂ ਅਤੇ ਇਮਾਰਤਾਂ 'ਤੇ ਕਿਸੇ ਵੀ ਤਰ੍ਹਾਂ ਦੀ ਪੇਂਟਿੰਗ ਜਾਂ ਪੋਸਟਰ ਲਗਾਉਣ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਸਿਰ ਦਰਦ ਤੋਂ ਜਲਦੀ ਛੁਟਕਾਰਾ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਹੁਕਮਾਂ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਹੁਕਮ 4 ਮਾਰਚ ਤੋਂ ਹੀ ਸ਼ੁਰੂ ਹੋ ਗਏ ਹਨ। ਇੰਨਾ ਹੀ ਨਹੀਂ ਇਹ ਹੁਕਮ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਹ ਇੱਕ ਤਰਫਾ ਪਾਸ ਕੀਤਾ ਗਿਆ ਹੁਕਮ ਹੈ। ਅੰਮ੍ਰਿਤਸਰ 'ਚ ਦੋ ਵਿਸ਼ਿਆਂ 'ਤੇ ਜੀ-20 ਕਾਨਫਰੰਸ ਹੋਣ ਜਾ ਰਹੀ ਹੈ। ਇਹ ਕਾਨਫਰੰਸ 15-17 ਮਾਰਚ ਅਤੇ 19-20 ਮਾਰਚ ਨੂੰ ਕਰਵਾਈ ਜਾ ਰਹੀ ਹੈ। 15 ਤੋਂ 17 ਮਾਰਚ ਤੱਕ ਜੀ-20 ਦੇਸ਼ ਸਿੱਖਿਆ ਦੇ ਵਿਸ਼ੇ 'ਤੇ ਇਕੱਠੇ ਚਰਚਾ ਕਰਨਗੇ। ਦੂਜੇ ਪਾਸੇ 19-20 ਮਾਰਚ ਨੂੰ ਜੀ-20 ਦੇਸ਼ਾਂ ਦੇ ਨੁਮਾਇੰਦੇ ਕਿਰਤ ਦੇ ਵਿਸ਼ੇ 'ਤੇ ਮੀਟਿੰਗ ਕਰਨਗੇ।