Punjab Budget Session 2024: ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ, ਜਾਣੋ ਕੀ ਰਿਹਾ ਖ਼ਾਸ
Published : Mar 5, 2024, 9:51 am IST
Updated : Mar 5, 2024, 2:29 pm IST
SHARE ARTICLE
Harpal Cheema
Harpal Cheema

ਪੰਜਾਬ ਸਰਕਾਰ ਨੇ ਅਪਣੇ ਖ਼ਜ਼ਾਨੇ ਵਾਲੇ ਪਿਟਾਰੇ 'ਚੋਂ ਕੀ ਕੱਢਿਆ? 

Punjab Budget Session 2024 Harpal Cheema Speech news in Punjabi: ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰ ਦਿਤਾ ਹੈ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਹੈ। ਬਜਟ ਭਾਸ਼ਣ ਦੀ ਸ਼ੁਰੂਆਤ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿਤੀਆਂ ਗਈਆਂ ਹਨ। ਉਨ੍ਹਾਂ ਨੇ ਖੇਤੀ ਲਈ 13 ਹਜ਼ਾਰ 784 ਕਰੋੜ ਰੁਪਏ ਦਾ ਬਜਟ ਰੱਖਿਆ। ਉਨ੍ਹਾਂ ਸਕੂਲੀ ਸਿੱਖਿਆ ਲਈ 16 ਹਜ਼ਾਰ 967 ਕਰੋੜ ਰੁਪਏ ਦਾ ਬਜਟ ਰੱਖਿਆ। ਖਾਸ ਗੱਲ ਇਹ ਹੈ ਕਿ ਇਸ ਸਾਲ 'ਆਪ' ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਜੋੜਿਆ ਹੈ।

11.18 AM :ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਨਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ 2 ਸਾਲਾਂ ਦੀ ਰੀਪੋਰਟ ਸਾਂਝੀ ਕੀਤੀਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, ‘ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਲ ਪੇ ਨਜ਼ਰ ਹੈ, ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ’। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਦਸਿਆ-
-ਟੈਕਸ ਮਾਲੀਆ 'ਚ 2012 ਤੋਂ 17 ਦੌਰਾਨ ਸਿਰਫ਼ 7% ਦਰ ਰਹੀਂ ਫਿਰ 2017-22 ਤਕ 6% ਦਰ ਰਹੀਂ। ਹੁਣ ਮੌਜੂਦਾ ਸਰਕਾਰ 'ਚ 13% ਦਰ ਰਹੀ।
-8 ਲੱਖ ਨਾਗਰਿਕਾਂ ਨੂੰ ‘ਆਪ ਦੀ ਸਰਕਾਰ ਤੁਹਾਡੇ ਦੁਆਰਾ’ ਤਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ
-ਗਲੋਬਲ ਹੈਲਥ ਸਮਿਟ 23 'ਚ ਪੰਜਾਬ ਨੂੰ ਪਹਿਲਾ ਸਥਾਨ ਹਾਸਲ ਹੋਇਆ।
-40437 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ। ਅੰਦਾਜ਼ਨ ਹਰ ਰੋਜ਼ 55 ਨੌਕਰੀਆਂ ਦਿਤੀਆਂ ਜਾ ਰਹੀਆਂ ਹਨ।
-ਕੇਂਦਰ ਨੇ ਪੰਜਾਬ ਪ੍ਰਤੀ ਬੇਰੁਖੀ ਦਿਖਾਈ ਹੈ ਜਿਸ ਵਿਚ ਸਿਹਤ ਮਿਸ਼ਨ, ਪੇਂਡੂ ਵਿਕਾਸ ਫੰਡ ਆਦਿ ਦੇ 8,000 ਕਰੋੜ ਰੁਪਏ ਰੋਕ ਲਏ ਗਏ ਹਨ।
-ਮੌਜੂਦਾ ਸਾਲ 'ਚ ਵਿਕਾਸ ਦਰ 9.41% ਰਹੀ ਹੈ।

ਪੰਜਾਬ ਸਰਕਾਰ ਨੇ ਅਪਣੇ ਖ਼ਜ਼ਾਨੇ ਵਾਲੇ ਪਿਟਾਰੇ 'ਚੋਂ ਕੀ ਕੱਢਿਆ? 

ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਪੰਜਾਬ ਦਾ ਬਜਟ
-
ਵਿੱਤੀ ਸਾਲ 2024-25 ਲਈ ਕੁੱਲ ਬਜਟ
-2 ਲੱਖ 4 ਹਜ਼ਾਰ 918 ਕਰੋੜ ਰੁਪਏ

ਖੇਤੀਬਾੜੀ ਅਤੇ ਕਿਸਾਨ ਭਲਾਈ ਲਈ 13 ਹਜ਼ਾਰ 784 ਕਰੋੜ ਰੁਪਏ ਦੀ ਤਜਵੀਜ਼
-ਫਸਲੀ ਵਿਭਿੰਨਤਾ ਦੀਆਂ ਸਕੀਮਾਂ ਲਈ 575 ਕਰੋੜ ਰੁਪਏ
- ਕਿਸਾਨਾਂ ਨੂੰ ਬਿਜਲੀ ਸਬਸਿਡੀ ਲਈ 9330 ਕਰੋੜ ਦੀ ਤਜਵੀਜ਼

3. ਮਿੱਟੀ ਤੇ ਪਾਣੀ ਦੀ ਸੰਭਾਲ ਲਈ 194 ਕਰੋੜ ਰੁਪਏ ਦਾ ਬਜਟ
150 ਬਲਾਕਾਂ 'ਚੋਂ 114 ਬਲਾਕਾਂ ਨੂੰ ਡਾਰਕ ਜੋਨ ਘੋਸ਼ਿਤ ਕੀਤਾ ਗਿਆ

4. ਘਰ-ਘਰ ਮੁਫ਼ਤ ਰਾਸ਼ਨ ਸਕੀਮ ਲਈ ਸਰਕਾਰ ਨੇ ਰੱਖਿਆ 250 ਕਰੋੜ ਰੁਪਏ ਦਾ ਬਜਟ ਰੱਖਿਆ। ਇਸ ਤੋਂ ਇਲਾਵਾ ਖੁਰਾਕ ਖੇਤਰ ਦੀਆਂ ਵੱਖ-ਵੱਖ ਪਹਿਲਕਦਮੀਆਂ ਲਈ 1072 ਕਰੋੜ ਰੁਪਏ ਰਾਖਵੇਂ। 

5. ਪੰਜਾਬ ਵਾਸੀਆਂ ਨੂੰ ਮੁਫ਼ਤ ਬਿਜਲੀ ਦੇਣ ਲਈ ਮਾਨ ਸਰਕਾਰ ਨੇ 7,780 ਕਰੋੜ ਰੁਪਏ ਰੱਖੇ 

ਸਹਿਕਾਰਤਾ ਲਈ ਬਜਟ

- ਮਿਸ਼ਨ ਫੁਲਕਾਰੀ" ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ, ਦਿੱਲੀ ਦੁਆਰਾ ਪਿੰਡ ਪੱਧਰ ਦੇ ਕਾਰੀਗਰਾਂ ਨੂੰ ਨਵੀਨਤਮ ਸ਼ਿਲਪਕਾਰੀ ਤਕਨੀਕਾਂ ਦੀ ਸਿਖਲਾਈ ਦਿਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵਿਭਿੰਨ ਈ-ਕਾਮਰਸ (e-Commerce) ਪਲੇਟਫਾਰਮਾਂ ਰਾਹੀਂ ਅਪਣੇ ਉਤਪਾਦ ਵੇਚਣ ਵਿਚ ਸਮਰੱਥ ਬਣਾਇਆ ਜਾਂਦਾ ਹੈ।

-ਮੁੱਖ ਮੰਤਰੀ ਨੇ ਵੇਰਕਾ ਲੁਧਿਆਣਾ ਡੇਅਰੀ ਵਿਖੇ ਨਵੀਂ ਸਹੂਲਤ ਦਾ ਉਦਘਾਟਨ ਕੀਤਾ ਹੈ, ਜਿਸ ਵਿਚ ਤਾਜ਼ੇ ਦੁੱਧ ਅਤੇ ਫਰਮੈਂਟ ਕੀਤੇ ਉਤਪਾਦਾਂ ਲਈ ਆਟੋਮੈਟਿਕ ਦੁੱਧ ਰਿਸੈਪਸ਼ਨ, ਪ੍ਰੋਸੈਸਿੰਗ ਅਤੇ ਪੈਕੇਜਿੰਗ ਸਮਰੱਥਾਵਾਂ ਮੌਜੂਦ ਹਨ। ਪਲਾਂਟ ਦੀ ਰੋਜ਼ਾਨਾ ਦੁੱਧ ਦੀ ਪ੍ਰੋਸੈਸਿੰਗ 9 ਲੱਖ ਲੀਟਰ ਹੈ ਅਤੇ ਇਹ ਪ੍ਰਤੀ ਦਿਨ 10 ਮੀਟ੍ਰਿਕ ਟਨ ਮੱਖਣ ਦਾ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ, ਵੇਰਕਾ ਫਿਰੋਜ਼ਪੁਰ ਡੇਅਰੀ ਵਿਖੇ ਇਕ ਤਰਲ ਦੁੱਧ ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਅਤੇ ਵੇਰਕਾ ਜਲੰਧਰ ਡੇਅਰੀ ਵਿਖੇ ਫਰਮੈਂਟ ਕੀਤੇ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਲਈ ਇੱਕ ਨਵੇਂ ਆਟੋਮੈਟਿਕ ਯੂਨਿਟ ਦਾ ਉਦਘਾਟਨ ਪਹਿਲਾਂ ਹੀ ਕਰ ਦਿਤਾ ਗਿਆ ਹੈ।

-ਚਾਲੂ ਸਾਲ ਦੌਰਾਨ ਗੰਨਾ ਕਿਸਾਨਾਂ ਨੂੰ 467 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਵਿੱਤੀ ਸਾਲ 2024-25 ਵਿਚ ਇਸ ਦੇ ਲਈ 390 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।

-ਸ਼ੂਗਰਫੈਡ ਨੇ ਝੋਨੇ ਦੀ ਪਰਾਲੀ ਰਾਹੀਂ ਚਲਣ ਵਾਲਾ ਆਪਣਾ ਪਹਿਲਾ 14 ਮੈਗਾਵਾਟ ਕੋ-ਜੈੱਨ (CO-GEN) ਪਲਾਂਟ ਸ਼ੁਰੂ ਕਰ ਦਿਤਾ ਹੈ ਜੋ ਕਿ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਚਲਾਇਆ ਜਾ ਰਿਹਾ ਹੈ। ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਚ ਇਕ ਨਵਾਂ ਈਥਾਨੌਲ ਪ੍ਰਾਜੈਕਟ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ ਜਿਸ ਲਈ ਵਿੱਤੀ ਸਾਲ 2024-25 ਵਿਚ 24 ਕਰੋੜ ਰੁਪਏ ਦੇ ਸ਼ੁਰੂਆਤੀ ਬਜਟ ਦਾ ਉਪਬੰਧ ਕੀਤਾ ਗਿਆ ਹੈ।

-ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਅਤੇ ਪ੍ਰਾਈਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (PACS) ਦੇ ਕਾਰਜਾਂ ਨੂੰ ਆਧੁਨਿਕ ਬਣਾਉਣ, ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ, ਉਨ੍ਹਾਂ ਦੇ ਕੰਪਿਊਟਰੀਕਰਨ ਲਈ ਵਿੱਤੀ ਸਾਲ 2024-25 ਵਿੱਚ 50 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼।

ਜੰਗਲਾਤ ਅਤੇ ਜੰਗਲੀ ਜੀਵ

-ਪਨਕੈਂਪਾ, ਗਰੀਨ ਪੰਜਾਬ ਮਿਸ਼ਨ ਅਤੇ ਗ੍ਰੀਨ ਇੰਡੀਆ ਮਿਸ਼ਨ ਤਹਿਤ ਚਾਲੂ ਸਾਲ ਦੌਰਾਨ ਲਗਭਗ 5,735 ਹੈਕਟੇਅਰ ਰਕਬੇ ਵਿੱਚ 46.20 ਲੱਖ ਬੂਟੇ ਲਗਾਏ ਗਏ ਹਨ। ਵਾਈਲਡਲਾਈਟ ਮਿਟੀਗੇਸ਼ਨ ਉਪਾਵਾਂ ਨੂੰ ਲਾਗੂ ਕਰਨ ਦੇ ਨਜ਼ਰੀਏ ਨਾਲ, ਵਿੱਤੀ ਸਾਲ 2024-25 ਵਿੱਚ ਇੱਕ ਨਵੇਂ ਪ੍ਰੋਜੈਕਟ ' ਹਿਊਮਨ ਵਾਈਲਡਲਾਈਫ ਕਾਨਫਲਿਕਟ ਮਿਟਿਗੇਸ਼ਨ ਸਕੀਮ ਨੂੰ ਸ਼ੁਰੂ ਕੀਤੇ ਜਾਣ ਦੀ ਤਜਵੀਜ਼ ਹੈ।

-ਵਿੱਤੀ ਸਾਲ 2024-25 ਵਿਚ ਜੰਗਲਾਤ ਸੁਰੱਖਿਆ ਯਤਨਾਂ ਦੀ ਸਪੋਰਟ ਲਈ 263 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।

ਸਿੱਖਿਆ ਖੇਤਰ

ਸਿੱਖਿਆ ਖੇਤਰ ਲਈ ਵਿੱਤੀ ਸਾਲ 2024-25 ਵਿਚ 16,987 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ ਗਈ ਹੈ ਜੋ ਕਿ ਕੁੱਲ ਖਰਚੇ ਦਾ ਲਗਭਗ 11.5 ਫ਼ੀ ਸਦੀ ਹੈ।

-ਸਿੱਖਿਆ ਲਈ ਕੁੱਲ ਬਜਟ 16,987 ਕਰੋੜ ਰੁਪਏ
-ਸਕੂਲਜ਼ ਆਫ਼ ਐਮੀਨੈਂਸ ਲਈ 100 ਕਰੋੜ
-ਸਕੂਲ ਆਫ਼ ਬ੍ਰਿਲੀਐਂਸ - 10 ਕਰੋੜ ਰੁਪਏ
-ਸਕੂਲ ਆਫ਼ ਅਪਲਾਈਡ ਲਰਨਿੰਗ - 10 ਕਰੋੜ ਰੁਪਏ
-ਸਕੂਲ ਆਫ਼ ਹੈਪੀਨੈਸ - 10 ਕਰੋੜ ਰੁਪਏ
-ਮਿਸ਼ਨ ਸਮਰੱਥ - 10 ਕਰੋੜ ਰੁਪਏ
- ਸਮੱਗਰਾ ਸਿਕਸ਼ਾ ਅਭਿਆਨ: 1,593 ਕਰੋੜ ਰੁਪਏ
-16.35 ਲੱਖ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਮੁਹੱਈਆ ਕਰਵਾਉਣ ਲਈ 467 ਕਰੋੜ ਰੁਪਏ
-ਮੁਫ਼ਤ ਕਿਤਾਬਾਂ, ਸਕੂਲਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ: 140 ਕਰੋੜ ਰੁਪਏ
-ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਛੱਤ ਦੇ ਉੱਪਰ ਸੋਲਰ ਪੈਨਲ ਲਗਾਉਣ ਲਈ : 160 ਕਰੋੜ ਰੁਪਏ
-ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਲਈ: 82 ਕਰੋੜ ਰੁਪਏ
ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ: 35 ਕਰੋੜ ਰੁਪਏ
ਪੰਜਾਬ ਨੌਜਵਾਨ ਉੱਦਮੀ ਪ੍ਰੋਗਰਾਮ: 15 ਕਰੋੜ ਰੁਪਏ

ਉਚੇਰੀ ਸਿੱਖਿਆ 
- ਰਾਸ਼ਟਰੀ ਉਚਰਤ ਸਿਕਸ਼ਾ ਅਭਿਆਨ (ਰੂਸਾ) - 80 ਕਰੋੜ 
- ਬੁਨਿਆਦੀ ਢਾਂਚੇ ਲਈ - 10 ਕਰੋੜ ਰੁਪਏ 
- ਮੁੱਖ ਮੰਤਰੀ ਵਜ਼ੀਫਾ ਸਕੀਮ - 6 ਕਰੋੜ ਰੁਪਏ 
- ਸੈਨੇਟਰੀ ਨੈਪਕਿਨ ਲਈ - 5 ਕਰੋੜ ਰੁਪਏ 

ਰੁਜ਼ਗਾਰ ਸਿਰਜਣ ਅਤੇ ਸਿਖਲਾਈ ਲਈ ਬਜਟ
- ਵੱਖ-ਵੱਖ ਯੋਜਨਾਵਾਂ ਲਈ - 179 ਕਰੋੜ ਰੁਪਏ 
- C-PYTE  ਸਿਖਲਾਈ ਕੇਂਦਰਾਂ ਲਈ -  46 ਕਰੋੜ ਰੁਪਏ 
- ਉਦਯੋਗ ਸੈਕਟਰ ਲਈ - 3,367 ਕਰੋੜ ਰੁਪਏ 
- ਹੋਰ ਵਿੱਤੀ ਪ੍ਰੋਤਸਾਹਨ ਲਈ -  50 ਕਰੋੜ ਰੁਪਏ

ਤਕਨੀਕੀ ਸਿੱਖਿਆ ਲਈ ਕੁੱਲ ਬਜਟ - 525 ਕਰੋੜ ਰੁਪਏ 
- ਮੈਡੀਕਲ ਸਿੱਖਿਆ ਅਤੇ ਖੋਜ  - 1,133 ਕਰੋੜ ਰੁਪਏ 
- ਯੂਨੀਵਰਸਿਟੀਆਂ, ਕਾਂਸਚਿਊਐਂਟ ਕਾਲਜਾਂ ਲਈ - 1,425 ਕਰੋੜ ਰੁਪਏ 
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ - 40 ਕਰੋੜ ਰੁਪਏ

ਖੇਡਾਂ ਅਤੇ ਯੁਵਾ ਸੇਵਾਵਾਂ

-ਸਰਕਾਰ ਨੇ ਨਵੀਂ ਖੇਡ ਨੀਤੀ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੈਡਲ ਜੇਤੂਆਂ ਲਈ ਇਨਾਮੀ ਰਾਸ਼ੀ ਵਿਚ ਢੁਕਵਾਂ ਵਾਧਾ ਕੀਤਾ ਹੈ। ਇਸ ਦੇ ਨਾਲ ਹੀ “ਖੇਡਾਂ ਵਤਨ ਪੰਜਾਬ ਦੀਆਂ” ਦੇ ਸਮਾਗਮਾਂ ਨੂੰ ਸ਼ੁਰੂ ਕਰਕੇ ਪੰਜਾਬ ਵਿਚ ਨਵੀਂ ਖੇਡ ਭਾਵਨਾ ਨੂੰ ਪੈਦਾ ਕੀਤਾ ਹੈ। ਇਸ ਤੋਂ ਇਲਾਵਾ ਇਸੇ ਸਾਲ ਦੌਰਾਨ ਲਗਭਗ 14,728 ਖਿਡਾਰੀਆਂ ਨੂੰ 54 ਕਰੋੜ ਰੁਪਏ ਦੇ ਪੁਰਸਕਾਰ ਵੰਡੇ ਗਏ ਹਨ। ਗਿਆਰਾਂ (11) ਖਿਡਾਰੀਆਂ ਨੂੰ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ ਚਾਰ (4) ਨੂੰ PCS ਅਤੇ ਸੱਤ (7) ਖਿਡਾਰੀਆਂ ਨੂੰ PPS ਵਿਚ ਨੌਕਰੀ ਦਿਤੀ ਗਈ ਹੈ।

-ਸਰਕਾਰ ਨੇ ਰਾਜ ਦੇ 180 ਉੱਘੇ ਖਿਡਾਰੀਆਂ ਅਤੇ ਉਭਰਦੇ ਖਿਡਾਰੀਆਂ ਨੂੰ ਦਿਤੇ ਜਾਣ ਵਾਲੇ ਵਜੀਫ਼ਿਆਂ ਨੂੰ ਦੁੱਗਣਾ ਕਰਦੇ ਹੋਏ ਕ੍ਰਮਵਾਰ 16,000/- ਰੁਪਏ ਅਤੇ 12,000/- ਰੁਪਏ ਪ੍ਰਤੀ ਮਹੀਨਾ ਕਰ ਦਿਤਾ ਹੈ। ਮੈਂ

-ਪੰਜਾਬ ਦੀਆਂ ਖੇਡਾਂ ਵਿਚ ਵਿਸ਼ਵ ਪੱਧਰ ਹੁਨਰ ਸਿਰਜਣ ਦੀ ਆਸ ਨਾਲ ਵਿੱਤੀ ਸਾਲ 2024-25 ਵਿਚ ਖੇਡਾਂ ਅਤੇ ਯੁਵਕ ਸੇਵਾਵਾਂ ਲਈ 272 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖਦਾ ਹਾਂ।

-ਖੇਡ ਨਰਸਰੀਆਂ- 50 ਕਰੋੜ ਰੁਪਏ
-ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ-34 ਕਰੋੜ ਰੁਪਏ ਰਾਖਵੇਂ

ਸਿਹਤ ਸੇਵਾਵਾਂ ਲਈ 5264 ਕਰੋੜ ਰੁਪਏ ਰਾਖਵੇਂ

ਆਮ ਆਦਮੀ ਕਲੀਨਿਕਾਂ ਲਈ- 249 ਕਰੋੜ ਰੁਪਏ
ਫਰਿਸ਼ਤੇ ਸਕੀਮ ਲਈ-20 ਕਰੋੜ ਰੁਪਏ
ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ-553 ਕਰੋੜ ਰੁਪਏ
ਨਸ਼ਾ ਮੁਕਤੀ ਲਈ- 70 ਕਰੋੜ ਰੁਪਏ
20 ਜ਼ਿਲ੍ਹਾ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਲਈ- 159 ਕਰੋੜ
ਪੀ.ਆਈ.ਡੀ.ਬੀ ਰਾਹੀਂ ਚੀਮਾ, ਕੋਹਰੀਆਂ, ਧੂਰੀ (ਸੰਗਰੂਰ) ਅਤੇ ਐਸ.ਏ.ਐਸ. ਨਗਰ ਮੁਹਾਲੀ ਵਿਖੇ ਪੇਂਡੂ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ, 07 ਜ਼ਿਲ੍ਹਿਆਂ ਦੇ ਐਮ.ਸੀ.ਐੱਚ ਨੂੰ ਅਪਗ੍ਰੇਡ ਕਰਨ ਲਈ ਅਤੇ 58 ਨਵੀਆਂ ਐਂਬੂਲੈਂਸ ਖਰੀਦਣ ਲਈ ਕੁੱਲ 100 ਕਰੋੜ ਰੁਪਏ ਦੀ ਤਜਵੀਜ਼ ਹੈ।

-ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਲਈ 1573 ਕਰੋੜ ਰੁਪਏ
-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਅਤੇ ਹੋਰ ਕੰਪਲੈਕਸਾਂ ਦੇ ਨਿਰਮਾਣ ਲਈ-150 ਕਰੋੜ
-ਰੱਖਿਆ ਕਰਮਚਾਰੀਆਂ ਦੀਆਂ ਭਲਾਈ ਸੇਵਾਵਾਂ ਲਈ 77 ਕਰੋੜ ਰੁਪਏ ਦੀ ਤਜਵੀਜ਼

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ 
- ਕੁੱਲ 166 ਕਰੋੜ ਰੁਪਏ ਦਾ ਬਜਟ ਰੱਖਿਆ
- ਸਮਾਰਕਾਂ ਦੀ ਉਸਾਰੀ, ਸਾਂਭ-ਸੰਭਾਲ ਲਈ 30 ਕਰੋੜ ਰੁਪਏ 
- ਸੈਰ-ਸਪਾਟੇ ਦੇ ਪ੍ਰਸਾਰ ਲਈ 30 ਕਰੋੜ ਰੁਪਏ 
 

ਗ੍ਰਹਿ ਮਾਮਲੇ, ਨਿਆਂ ਅਤੇ ਜੇਲਾਂ ਲਈ 10,635 ਕਰੋੜ ਰੁਪਏ ਦਾ ਬਜਟ

-ਗ੍ਰਹਿ ਮਾਮਲੇ, ਨਿਆਂ ਅਤੇ ਜੇਲ੍ਹਾਂ ਵਿਭਾਗ ਨੂੰ ਉਨ੍ਹਾਂ ਦੀਆਂ ਕਾਨੂੰਨ ਲਾਗੂ ਕਰਨ ਦੀਆਂ ਪਹਿਲਕਦਮੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਿੱਤੀ ਸਾਲ 2024-25 ਲਈ 10,635 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਕੀਤੀ ਗਈ ਹੈ।

-“ਸੜਕ ਸੁਰੱਖਿਆ ਫੋਰਸ' ਦੀ ਸਥਾਪਨਾ ਹੋ ਚੁੱਕੀ ਹੈ। ਪੁਲਿਸ ਫੋਰਸ ਨੂੰ ਟੋਇਟਾ ਹਾਈਲਕਸ ਗੱਡੀਆਂ ਮੁਹੱਈਆ ਕਰਵਾਈਆਂ ਹਨ, ਜੋ ਇਕ ਅਹਿਜੀ ਬੇਮਿਸਾਲ ਪ੍ਰਾਪਤੀ ਹੈ ਜੋ ਦੇਸ਼ ਦੇ ਕਿਸੇ ਵੀ ਹੋਰ ਰਾਜ ਵਿਚ ਨਹੀਂ ਹੈ। ਮੈਂ ਪੁਲਿਸ ਮੁਲਾਜ਼ਮਾਂ ਲਈ ਪਿਛਲੇ ਪੰਜ (5) ਸਾਲਾਂ ਵਿਚ ਖਰੀਦੇ ਗਏ ਕੁੱਲ 1,993 ਵਾਹਨਾਂ ਵਿਚੋਂ 1,396 ਵਾਹਨ ਪਿਛਲੇ ਦੋ ਸਾਲਾਂ ਵਿਚ ਹੀ ਉਪਲਬਧ ਕਰਵਾਏ ਗਏ ਹਨ।

-ਪੰਜਾਬ ਪੁਲਿਸ ਕਾਨੂੰਨ ਵਿਵਸਥਾ ਲਾਗੂ ਕਰਨ ਲਈ ਆਈ.ਆਈ.ਟੀ. ਰੋਪੜ ਦੇ ਨਾਲ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਹਿਲ ਕਰਦੇ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ (ਏ.ਆਈ.-ਐਮ.ਐਲ.) ਲੈਬ ਸਥਾਪਤ ਕਰਨ ਲਈ ਯਤਨ ਕਰ ਰਹੀ ਹੈ। ਇਹ ਲੈਬ ਅਪਰਾਧ ਵਿਸ਼ਲੇਸ਼ਣ ਲਈ ਆਰਟੀਫੀਸ਼ੀਅਲ  ਇੰਟੈਲੀਜੈਂਸ ਦੀ ਵਰਤੋਂ ਕਰੇਗੀ ਅਤੇ ਕਾਨੂੰਨ ਲਾਗੂ ਕਰਨ ਵਿਚ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰੇਗੀ।

-ਅਗਲੇ ਵਿੱਤੀ ਸਾਲ ਵਿਚ ਪੁਲਿਸ ਪ੍ਰਸ਼ਾਸ਼ਨ ਨਾਲ ਸਬੰਧਤ ਸੁਧਾਰ ਕੇਂਦਰ ਅਤੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਉਚਿਤ ਅਤੇ ਬੁਨਿਆਦੀ ਸਹੂਲਤਾਂ ਦੇਣ ਦਾ ਯਤਨ।

-ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਲਈ 827 ਸਬ ਇੰਸਪੈਕਟਰ, 787 ਹੈੱਡ ਕਾਂਸਟੇਬਲ, 144 ਸਿਵਲ ਸਪੋਰਟ ਸਟਾਫ਼ ਨੂੰ ਵੀ ਨਿਯੁਕਤੀ ਪੱਤਰ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ ਅਤੇ 4,100 ਟੈਬਸ ਅਤੇ 4,300 ਫੋਨ ਖਰੀਦੇ ਗਏ ਹਨ ਅਤੇ ਜਾਂਚ ਅਧਿਕਾਰੀਆਂ ਨੂੰ ਸੀ.ਸੀ.ਟੀ.ਐਨ.ਐਸ. ਪ੍ਰੋਜੈਕਟ ਦੇ ਸਰਵੋਤਮ ਅਮਲ ਨੂੰ ਲਾਗੂ ਕਰਨ, ਪ੍ਰਭਾਵਸ਼ਾਲੀ ਜਾਂਚ ਅਤੇ ਆਨਲਾਈਨ ਸੇਵਾਵਾਂ ਰਾਹੀਂ ਨਾਗਰਿਕਾਂ ਦੇ ਆਪਸੀ ਤਾਲਮੇਲ ਦੀ ਸਹੂਲਤ ਲਈ ਵੰਡੇ ਗਏ ਹਨ।

ਸਮਾਜ ਭਲਾਈ ਅਤੇ ਸਮਾਜਿਕ ਨਿਆਂ ਲਈ 9,388 ਕਰੋੜ ਰੁਪਏ

-ਬਰਾਬਰੀ ਵਾਲੇ, ਨਿਆਂਪੂਰਨ ਅਤੇ ਹਮਦਰਦ ਸਮਾਜ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ 'ਆਪ' ਸਰਕਾਰ ਦੀ ਵਚਨਬੱਧਤਾ ਨੂੰ ਵੱਖ-ਵੱਖ ਸਮਾਜ ਭਲਾਈ ਸਕੀਮਾਂ ਦੇ ਸਮਰਥਨ ਵਿਚ ਸਾਫ਼ ਦੇਖਿਆ ਜਾ ਸਕਦਾ ਹੈ, ਜਿਸ ਲਈ ਵਿੱਤੀ ਸਾਲ 2024-25 ਵਿਚ 9,388 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਤਜਵੀਜ਼ ਕੀਤੀ ਗਈ ਹੈ।
-ਸਰਕਾਰ ਨੇ ਵਿੱਤੀ ਸਾਲ 2024-25 ਵਿਚ ਵੱਖ-ਵੱਖ ਸ਼੍ਰੇਣੀਆਂ ਵਿਚ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਦਾਨ ਕਰਨ ਲਈ 5,925 ਕਰੋੜ ਰੁਪਏ ਦਾ ਉਪਬੰਧ ਕੀਤਾ ਹੈ। ਇਸ ਤੋਂ ਇਲਾਵਾ ਪੋਸ਼ਣ ਅਭਿਆਨ; ਆਸ਼ੀਰਵਾਦ ਸਕੀਮ; ਐਕਸੈਸੀਬਲ ਇੰਡੀਆ ਕੈਂਪੇਨ; ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਵਰਗੀਆਂ ਹੋਰ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਅਗਲੇ ਵਿੱਤੀ ਸਾਲ ਵਿੱਚ 1,053 ਕਰੋੜ ਰੁਪਏ ਨਿਰਧਾਰਤ ਕੀਤੇ ਗਏ ਹਨ।
-ਅਨੁਸੂਚਿਤ ਜਾਤੀ ਉਪ-ਯੋਜਨਾ ਲਈ 13,844 ਕਰੋੜ ਰੁਪਏ
 

ਬੁਨਿਆਦੀ ਢਾਂਚੇ ਲਈ ਬਜਟ

-ਸੜਕਾਂ ਅਤੇ ਪੁਲਾਂ ਦੇ ਨਿਰਮਾਣ ਲਈ 2,695 ਕਰੋੜ ਰੁਪਏ
-ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿਚ ਆਵਾਜਾਈ ਦੀ ਸਹੂਲਤ ਲਈ 30 ਕਰੋੜ ਰੁਪਏ
-ਨਹਿਰਾਂ ਨੂੰ ਮਜ਼ਬੂਤ ਕਰਨ ਲਈ 2107 ਕਰੋੜ ਰੁਪਏ
-ਜਲ ਮਾਰਗਾਂ ਦੀ ਲਾਈਨਿੰਗ ਸਬੰਧੀ ਪ੍ਰਾਜੈਕਟਾਂ ਲਈ-143 ਕਰੋੜ
-ਰਾਜਸਥਾਨ-ਸਰਹਿੰਦ ਫੀਡਰ ਦੀ ਰੀਲਾਈਨਿੰਗ ਲਈ-150 ਕਰੋੜ

ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 3154 ਕਰੋੜ ਰੁਪਏ

-ਮਨਰੇਗਾ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਲਈ: 655 ਕਰੋੜ ਰੁਪਏ
-ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ: 20 ਕਰੋੜ ਰੁਪਏ
-ਰਾਸ਼ਟਰੀ ਪੇਂਡੂ ਅਜੀਵਿਕਾ ਮਿਸ਼ਨ: 120 ਕਰੋੜ ਰੁਪਏ
ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ: 20 ਕਰੋੜ ਰੁਪਏ

ਮਾਨ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਪੱਕਾ ਘਰ ਦੇਣ ਲਈ 510 ਕਰੋੜ ਰੁਪਏ ਰੱਖੇ 
ਪਿਛਲੇ ਸਾਲ 225 ਕਰੋੜ ਨਾਲ 30 ਹਜ਼ਾਰ ਘਰ ਮੁਕੰਮਲ ਕੀਤੇ  

ਮਾਈਨਿੰਗ

-ਪੰਜਾਬ ਸਰਕਾਰ ਨੇ 3 ਪੜਾਵਾਂ ਵਿਚ ਕੁੱਲ 60 ਜਨਤਕ ਮਾਈਨਿੰਗ ਸਾਈਟਾਂ ਨੂੰ ਕਾਰਜਸ਼ੀਲ ਬਣਾਇਆ ਹੈ ਅਤੇ ਇਨ੍ਹਾਂ ਸਾਈਟਾਂ ਤੋਂ 14.66 ਲੱਖ ਮੀਟ੍ਰਿਕ ਟਨ ਰੇਤਾ 5.50/- ਰੁਪਏ ਪ੍ਰਤੀ ਕਿਊਬਿਕ ਫੁੱਟ ਦੀ ਪਿਟ ਹੈੱਡ ਵਿਕਰੀ ਕੀਮਤ 'ਤੇ ਵੇਚਿਆ ਗਿਆ ਹੈ। ਅਗਲੇ ਪੜਾਅ ਵਿਚ, ਰਾਜ ਵਿਚ ਜਲਦੀ ਹੀ ਹੋਰ 16 ਸਾਈਟਾਂ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ।
-"ਵਪਾਰਕ ਮਾਈਨਿੰਗ ਸਾਈਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਜਿਸ ਵਿਚ 67 ਖਣਿਜ ਯੁਕਤ ਸਾਈਟਾਂ ਦੇ ਨਾਲ 40 ਕਲਸਟਰ ਸ਼ਾਮਲ ਹਨ। ਆਉਣ ਵਾਲੇ ਸਾਲ ਦੌਰਾਨ ਰਾਜ ਵਿਚ 100 ਵਪਾਰਕ ਮਾਈਨਿੰਗ ਸਾਈਟਾਂ ਦੇ ਕਲਸਟਰਾਂ ਦੀ ਨਿਲਾਮੀ ਕਰਨ ਦਾ ਇਰਾਦਾ ਹੈ।
-ਕਰੱਸ਼ਰ ਯੂਨੀਅਨਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ, ਸਰਕਾਰ ਨੇ "ਪੰਜਾਬ ਕਰੱਸ਼ਰ ਨੀਤੀ ਅਧਿਸੂਚਿਤ ਕੀਤੀ ਹੈ ਅਤੇ ਕਰੱਸ਼ਰ ਉਦਯੋਗ ਵਿਚ ਹੋਰ ਦਰੁਸਤੀ ਕਰਨ ਲਈ, ਜਲਦੀ ਹੀ “ਪਬਲਿਕ ਕਰੱਸ਼ਰ ਯੂਨਿਟਸ" ਨਾਮ ਦੀ ਪਹਿਲਕਦਮੀ ਹੋਵੇਗੀ।

ਟਰਾਂਸਪੋਰਟ ਸੈਕਟਰ ਲਈ 550 ਕਰੋੜ ਦੀ ਤਜਵੀਜ਼

-'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ: 25 ਕਰੋੜ ਰੁਪਏ
-ਇਲੈਕਟ੍ਰਿਕ ਵਹੀਕਲ ਨੀਤੀ ਲਈ: 10 ਕਰੋੜ ਰੁਪਏ
-ਲੁਧਿਆਣਾ ਅਤੇ ਮੋਰਿੰਡਾ ਵਿਚ ਵਹੀਕਲ ਸਕੈਪਿੰਗ ਦੀ ਸਹੂਲਤ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਨਵੇਂ ਗੈਰ-ਟਰਾਂਸਪੋਰਟ ਵਾਹਨਾਂ ਨੂੰ ਮੋਟਰ ਵਹੀਕਲ ਟੈਕਸ ਵਿਚ 25% ਤਕ ਦੀ ਛੋਟ ਦਿਤੀ ਜਾ ਰਹੀ ਹੈ।
-ਪੰਜਾਬ ਵਿਚ 11 ਕਰੋੜ ਔਰਤਾਂ ਲੈ ਰਹੀਆਂ ਮੁਫ਼ਤ ਬੱਸ ਯਾਤਰਾ ਦਾ ਲਾਭ
- ਮੁਫ਼ਤ ਬੱਸ ਯਾਤਰਾ ਦੀ ਸਹੂਲਤ ਜਾਰੀ ਰੱਖਣ ਲਈ ਰੱਖਿਆ 450 ਕਰੋੜ ਰੁਪਏ ਦਾ ਬਜਟ

 

ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ

 ਪੰਜਾਬ ਦੇ ਨਵਿਆਉਣਯੋਗ ਊਰਜਾ ਖੇਤਰ ਵਿਚ 6.17 ਮੈਗਾਵਾਟ ਦੇ ਸੋਲਰ ਰੂਫ਼ਟਾਪ ਪਲਾਂਟ, 811 ਸੋਲਰ ਵਾਟਰ ਪੰਪਿੰਗ ਸਿਸਟਮ ਅਤੇ 10,218 ਸੋਲਰ ਸਟਰੀਟ ਲਾਈਟਾਂ ਦੀ ਸਥਾਪਨਾ ਨਾਲ ਮਹੱਤਵਪੂਰਨ ਪ੍ਰਗਤੀ ਹੋਈ ਹੈ।
-ਇਸ ਤੋਂ ਇਲਾਵਾ, ਰਾਜ ਵੱਖ-ਵੱਖ ਯੋਜਨਾਵਾਂ ਦੁਆਰਾ ਸੂਰਜੀ ਊਰਜਾ ਉਤਪਾਦਨ ਵਿੱਚ ਸਰਗਰਮੀ ਨਾਲ ਰੁੱਝਿਆ ਹੋਇਆ ਹੈ, ਜਿਵੇਂ ਕਿ 50 ਮੈਗਾਵਾਟ ਕੈਨਾਲ ਟਾਪ ਪ੍ਰੋਜੈਕਟ ਦਾ ਵਿਕਾਸ; 10,833 ਸੋਲਰ ਸਟ੍ਰੀਟ ਲਾਈਟਾਂ ਦੀ ਸਥਾਪਨਾ; 220 ਮੈਗਾਵਾਟ ਵਾਲੇ ਸੋਲਰ ਪਾਵਰ ਪਲਾਂਟ ਅਤੇ 20,000 ਖੇਤੀਬਾੜੀ ਆਫ-ਗਰਿੱਡ ਸੋਲਰ ਪੰਪ ਆਦਿ। ਰਾਜ ਘਰੇਲੂ, ਵਪਾਰਕ, ਖੇਤੀਬਾੜੀ, ਮਿਊਂਸੀਪਲ, ਬਿਲਡਿੰਗ ਅਤੇ ਉਦਯੋਗਿਕ ਖੇਤਰਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਊਰਜਾ ਕੁਸ਼ਲਤਾ ਗਤੀਵਿਧੀਆਂ ਨੂੰ ਲਾਗੂ ਕਰਨ ਲਈ ਵੀ ਵਚਨਬੱਧ ਹੈ।

ਸ਼ਹਿਰੀ ਹਵਾਬਾਜ਼ੀ

-ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਆਦਮਪੁਰ ਵਿਖੇ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਏਅਰ ਟਰਮੀਨਲ, 75 ਯਾਤਰੀਆਂ ਦੀ ਪਿਛਲੀ ਪੋਰਟਾ ਕੈਬਿਨ ਸਮਰੱਥਾ ਨੂੰ 150 ਯਾਤਰੀਆਂ ਦੀ ਸਮਰੱਥਾ ਨਾਲ ਬਦਲ ਕੇ ਪੂਰਾ ਕਰ ਲਿਆ ਗਿਆ ਹੈ।

-ਇਸ ਤੋਂ ਇਲਾਵਾ, ਰਾਜ ਸਰਕਾਰ ਵੱਲੋਂ ਹਵਾਈ ਅੱਡੇ 'ਤੇ ਸੜਕ ਦੇ ਨਿਰਮਾਣ ਲਈ 15 ਕਰੋੜ ਰੁਪਏ ਵੰਡੇ ਗਏ ਹਨ। ਹਲਵਾਰਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡੇ ਨਾਲ ਸਬੰਧਤ ਕਾਰਜ ਮੁਕੰਮਲ ਹੋ ਗਏ ਹਨ ਅਤੇ ਇਨ੍ਹਾਂ ਦੋਵਾਂ ਹਵਾਈ ਅੱਡਿਆਂ ਤੋਂ ਜਲਦੀ ਹੀ ਉਡਾਣਾਂ ਸ਼ੁਰੂ ਹੋਣ ਨਾਲ ਵਿਕਾਸ ਲਈ ਰਾਹ ਪੱਧਰਾ ਹੋ ਗਿਆ ਹੈ।
- ਸਰਕਾਰ ਵਲੋਂ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਅਤੇ ਮਿਲਾਨ ਲਈ ਦੋ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਬਠਿੰਡਾ ਤੋਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਪੰਜਾਬ ਅਤੇ ਯੂਰਪੀ ਦੇਸ਼ਾਂ ਦਰਮਿਆਨ ਹਵਾਈ ਸੰਪਰਕ ਵਧਾਉਣ ਲਈ ਹੋਰ ਕਦਮ ਚੁੱਕੇ ਜਾ ਰਹੇ ਹਨ।

-ਇਸ ਦੇ ਨਾਲ, ਪਟਿਆਲਾ ਏਵੀਏਸ਼ਨ ਕਲੱਬ ਅਤੇ ਅੰਮ੍ਰਿਤਸਰ ਏਵੀਏਸ਼ਨ ਕਲੱਬ ਲਈ ਇਕ ਮਲਟੀ-ਇੰਜਨ ਏਅਰਕ੍ਰਾਫ਼ਟ ਅਤੇ ਦੋ ਸੀਮੂਲੇਟਰ ਖਰੀਦੇ ਜਾ ਰਹੇ ਹਨ। ਇਹ ਉਨ੍ਹਾਂ ਪਾਈਲਟ ਬਣਨ ਵਾਲੇ ਸਿੱਖਿਆਰਥੀਆਂ ਲਈ ਵਰਤੇ ਜਾਣਗੇ, ਜਿਨ੍ਹਾਂ ਨੇ ਲਾਇਸੈਂਸ ਅਪਲਾਈ ਕੀਤਾ ਹੋਇਆ ਹੈ।

ਮਾਲੀਆ ਵਾਧਾ

-ਕੁੱਲ ਮਾਲੀਆ ਪ੍ਰਾਪਤੀਆਂ ਦਾ ਅਨੁਮਾਨ-1,03,936 ਕਰੋੜ ਰੁਪਏ
-ਟੈਕਸ ਮਾਲੀਆ-58,900 ਕਰੋੜ
-ਕੇਂਦਰੀ ਕਰਾਂ ਦਾ ਹਿੱਸਾ-22,041 ਕਰੋੜ
-ਕੇਂਦਰ ਤੋਂ ਗ੍ਰਾਂਟ ਇਨ ਏਡ-11,748 ਕਰੋੜ

'file photo

 

 

 (For more Punjabi news apart from Punjab Budget Session 2024 Harpal Cheema Speech news in Punjabi, stay tuned to Rozana Spokesman)

 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Simranjit Mann ਨੇ Deep Sidhu ਅਤੇ Sidhu Moosewala ਦੇ ਨਾਮ ਨੂੰ ਵਰਤਿਆ ਮਾਨ ਦੇ ਸਾਬਕਾ ਲੀਡਰ ਨੇ ਖੋਲ੍ਹੇ ਭੇਦ

16 May 2024 12:29 PM

ਆਪ ਵਾਲੇ ਮੰਗਦੇ ਸੀ 8000 ਕਰੋੜ ਤਾਂ ਭਾਜਪਾ ਵਾਲਿਆਂ ਨੇ ਗਿਣਾ ਦਿੱਤੇ 70ਹਜ਼ਾਰ ਕਰੋੜ ਹਲਕਾ ਖਡੂਰ ਸਾਹਿਬ 'ਚ Debate LIVE

16 May 2024 12:19 PM

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM
Advertisement