
Mandi Gobindgarh News : ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ ਅਧੀਨ 220 ਦਾ ਨੋਟਿਸ ਕੀਤਾ ਜਾਰੀ
Mandi Gobindgarh News in Punjabi : ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜਸਾਧਕ ਅਫ਼ਸਰ ਨੇ ਸ੍ਰੀਮਤੀ ਸਲੋਚਨਾ ਪਤਨੀ ਸ੍ਰੀ ਨਛੱਤਰ ਸਿੰਘ ਢੇਹਾ ਕਲੋਨੀ ਨੇੜੇ ਮਾਸਟਰ ਕਲੋਨੀ ਨੂੰ ਇੱਕ ਨੋਟਿਸ ਭੇਜ ਕੇ ਉਨ੍ਹਾਂ ਵਲੋਂ ਬਣਾਈ ਇੱਕ ਇਮਾਰਤ ਨੂੰ ਢਾਹੁਣ ਦੇ ਨਿਰਦੇਸ਼ ਦਿੱਤੇ ਹਨ। ਕਾਰਜਸਾਧਕ ਅਫ਼ਸਰ ਨੇ ਲਿਖਿਆ ਹੈ ਕਿ ਉਪਰੋਕਤ ਵਿਸ਼ੇ ਸਬੰਧੀ ਆਪ ਨੂੰ ਲਿਖਿਆਂ ਜਾਂਦਾ ਹੈ ਕਿ ਹਵਾਲੇ ਅਧੀਨ ਆਪ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 172-ਏ ਦਾ ਨੋਟਿਸ ਨੰਬਰ 191 ਮਿਤੀ 28/02/2025 ਜਾਰੀ ਕੀਤਾ ਗਿਆ ਸੀ।
ਪ੍ਰੰਤੂ ਆਪ ਵੱਲੋਂ ਉਕਤ ਜਾਰੀ ਕੀਤੇ ਨੋਟਿਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 220 ਦਾ ਨੋਟਿਸ ਜਾਰੀ ਕਰਦੇ ਹੋਏ ਆਪ ਨੂੰ ਲਿਖਿਆ ਜਾਂਦਾ ਹੈ ਕਿ ਉਕਤ ਨੋਟਿਸ ਜਾਰੀ ਹੋਣ ਤੋਂ ਛੇ ਘੰਟੇ ਦੇ ਅੰਦਰ-ਅੰਦਰ ਉਕਤ ਇਮਾਰਤ ਨੂੰ ਗਿਰਾਇਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ’ਚ ਆਪ ਦੀ ਇਮਾਰਤ ਨਗਰ ਕੋਂਸਲ ਵੱਲੋਂ ਗਿਰਾ/ਹਟਾ ਦਿੱਤੀ ਜਾਵੇਗੀ ਜਿਸਦੇ ਹਰਜ਼ੇ ਵ ਖਰਚੇ ਦੇ ਆਪ ਖੁਦ ਜ਼ਿੰਮੇਵਾਰ ਹੋਵੋਂਗੇ।
(For more news apart from Mandi Gobindgarh Karya Sadhaka Officer gave instructions to demolish a private building News in Punjabi, stay tuned to Rozana Spokesman)