
ਇਕਬਾਲ ਸਿੰਘ ਸਿਰਫ਼ 50 ਰੁਪਏ ਲੈ ਕੇ ਘਰੋਂ ਕਲਾ ਸਿੱਖਣ ਲਈ ਨਿਕਲਿਆ ਸੀ, ਹੁਣ ਕਮਾਉਂਦੈ ਲੱਖਾਂ ਰੁਪਏ
ਮੋਗਾ ਦੇ ਪਿੰਡ ਮਾਣੂਕੇ ਗਿੱਲ ਵਿਚ ਇਕ ਕਲਾਕਾਰ ਇਕਬਾਲ ਸਿੰਘ ਗਿੱਲ ਬੁੱਤ ਬਣਾਉਂਦਾ ਹੈ, ਜਿਸ ਵਲੋਂ ਬਣਾਏ ਬੁੱਤ ਨੂੰ ਦੇਖ ਕੇ ਹਰ ਕੋਈ ਭੁਲੇਖ਼ਾ ਖਾ ਜਾਂਦਾ ਹੈ ਕਿ ਇਹ ਜਿਉਂਦਾ ਹੈ ਜਾਂ ਫਿਰ ਬੁੱਤ ਹੈ। ਜਿਸ ਦੇ ਚਰਚੇ ਅਮਰੀਕਾ, ਕੈਨੇਡਾ ਤੇ ਹੋਰ ਬਾਹਰਲੇ ਮੁਲਕਾਂ ਤੱਕ ਹੋ ਰਹੇ ਹਨ। ਜਿਸ ਵਲੋਂ ਬਣਾਏ ਬੁੱਤਾ ਨੂੰ ਦੇਖ ਕੇ ਇੰਦਾ ਲਗਦਾ ਹੈ ਜਿਵੇਂ ਬੁੱਤ ਹੁਣੇ ਬੋਲ ਪਵੇਗਾ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਇਕਬਾਲ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਕੋਈ ਕਲਾਕਾਰ ਸੁਰਤ ਸੰਭਾਲਦਾ ਹੈ ਉਸ ਦਾ ਸਫ਼ਰ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਵੀ ਸੁਰਤ ਸੰਭਾਲੀ ਉਦੋਂ ਮੈਂ ਬੁਰਸ਼ ਫ਼ੜਿਆ ਤੇ ਜੋ ਵੀ ਮੇਰੇ ਵਲੋਂ ਲਾਈਨ ਮਾਰੀ ਜਾਂਦੀ ਉਹ ਕੁੱਝ ਨਾ ਕੁੱਝ ਅਕਾਰ ਲੈ ਲੈਂਦੀ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕੰਮ ਕਰਦੇ ਹੋਏ 25 ਸਾਲ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਮੈਂ ਪੇਟਿੰਗ ਕਰਦਾ ਸੀ ਤੇ ਫਿਰ ਮੈਂ ਬੁੱਤ ਬਣਾਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ 12ਵੀਂ ਜਮਾਤ ਤੱਕ ਪੜਿ੍ਹਆ ਹਾਂ ਤੇ ਮੈਂ ਕੋਈ ਡਿਗਰੀ ਜਾਂ ਕੋਈ ਕੋਰਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਸੰਕਲਪ ਲੈ ਲਿਆ ਸੀ ਕਿ ਮੈਂ ਪੰਜਾਬ ਵਿਚ ਰਹਿ ਕੇ ਹੀ ਕਲਾਕਾਰੀ ਕਰਾਂਗਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਹੀ ਬੁੱਤ ਬਣਾਇਆ ਸੀ, ਜੋ ਕਿ ਮੈਂ ਉਹ ਇਕ ਹਫ਼ਤੇ ਵਿਚ ਤਿਆਰ ਕੀਤਾ ਸੀ।
photo
ਉਨ੍ਹਾਂ ਕਿਹਾ ਕਿ ਮੇਰੇ ਪਹਿਲੇ ਉਸਤਾਦ ਦਾ ਨਾਂ ਦਰਸ਼ਨ ਸਿੰਘ ਸੀ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿਚ ਬੰਦਾ ਕੰਮ ਤਾਂ ਕਰਦਾ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਨੇ ਜਾਣਾ ਕਿਹੜੇ ਪਾਸੇ ਤੇ ਹੌਲੀ ਹੌਲੀ ਉਸ ਨੂੰ ਪਤਾ ਲੱਗਦਾ ਕਿ ਮੈਂ ਕਿਹੜੀ ਲਾਈਨ ਫ਼ੜਨੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁੱਝ ਬਣਾਉਂਦੇ ਤਾਂ ਹਾਂ ਪਰ ਅਸਲ ਵਿਚ ਤਾਂ ਗੁਰੂ ਤੇ ਅਧਿਆਪਕ ਸਾਨੂੰ ਦਸਦੇ ਹਨ ਕਿ ਇਹ ਕਿੰਦਾਂ ਬਨਣਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਕੋਈ ਬੁੱਤ ਤਿਆਰ ਕਰਦੇ ਹਾਂ ਤਾਂ ਉਸ ਨੂੰ ਤਿਆਰ ਕਰਨ ਵਿਚ ਇਕ ਤੋਂ ਡੇਢ ਮਹਿਨਾ ਲਗਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ-ਜਿਹੜੇ ਮੁਲਕਾਂ ਵਿਚ ਪੰਜਾਬੀ ਵਸਦੇ ਹਨ ਉਨ੍ਹਾਂ ਵਿਚ ਸਾਡੇ ਵਲੋਂ ਤਿਆਰ ਕੀਤੇ ਬੁੱਤ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਡਨੀ ਵਿਚ ਇਕ ਪ੍ਰਤੀਯੋਗਤਾ ਹੋਈ ਵਿਚ 108 ਆਰਟੀਟੈਸਟਾਂ ਨੇ ਹਿੱਸਾ ਲਿਆ ਉਨ੍ਹਾਂ ਵਿਚੋਂ ਅਸੀਂ ਦੋ ਭਾਰਤ ਦੇ ਸੀ ਤੇ ਮੈਂਨੂੰ ਬਹੁਤ ਮਾਨ ਮਹਿਸੂਸ ਹੋਇਆ ਕਿ ਮੈਂ ਵੀ ਇਨ੍ਹਾਂ ਵਿਚੋਂ ਇਕ ਹਾਂ।
photo
ਉਨ੍ਹਾਂ ਕਿਹਾ ਕਿ ਨੌਜਵਾਨੋ ਬਾਹਰ ਨੂੰ ਨਾ ਭੱਜੋ ਇਥੇ ਹੀ ਰਹਿ ਕੇ ਕੰਮ ਕਰੋ ਤੇ ਪੰਜਾਬ ਨੂੰ ਅੱਗੇ ਵਧਾਉ। ਉਨ੍ਹਾਂ ਕਿਹਾ ਕਿ ਲੋਕਾਂ ਦੇ ਅੜੇ ਹੋਏ ਕੰਮ ਵੀ ਮੈਂ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇ ਅਸੀਂ ਬੁੱਤ ਨੂੰ ਧੁੱਪ ਵਿਚ ਰੱਖਦੇ ਹਾਂ ਤੇ ਟਾਈਮ ਸਿਰ ਇਸ ਨੂੰ ਪਾਲਿਸ ਕਰਵਾਉਂਦੇ ਰਹੀਏ ਤਾਂ ਇਸ ਦੀ ਲਾਈਫ਼ 50-60 ਸਾਲ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਬੁੱਤ ਨੂੰ ਛਾਂ ਵਿਚ ਰੱਖਦੇ ਹਾਂ ਤਾਂ ਇਸ ਨੂੰ ਕੁੱਛ ਨਹੀਂ ਹੁੰਦਾ ਇਹ ਵਾਟਰਪਰੂਫ਼ ਤੇ ਅਨਬਰੇਕ ਹੈ।
ਉਨ੍ਹਾਂ ਕਿਹਾ ਕਿ ਇਹ ਅਜਾਇਬਘਰ ਮੈਂ 2012 ਵਿਚ ਸ਼ੁਰੂ ਕੀਤਾ ਸੀ ਤੇ ਹੌਲੀ ਹੌਲੀ ਹੋਰ ਆਈਟਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ 12 ਬੰਦੇ ਤਾਂ ਪੱਕੇ ਕੰਮ ਕਰਦੇ ਹਾਂ ਪਰ ਜੇ ਲੋੜ ਪਵੇ ਤਾਂ ਦਿਹਾੜੀ ’ਤੇ ਵੀ ਬੰਦਾ ਰੱਖ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਡਾ. ਮਨਮੋਹਨ ਸਿੰਘ ਦਾ ਦਿਹਾਂਤ ਹੋਇਆ ਸੀ ਤਾਂ ਅਸੀਂ ਉਨ੍ਹਾਂ ਦਾ ਬੁੱਤ 3-4 ਦਿਨਾਂ ਵਿਚ ਤਿਆਰ ਕੀਤਾ ਸੀ।
photo
ਉਨ੍ਹਾਂ ਕਿਹਾ ਕਿ ਕਲਾਕਾਰੀ ਦੇ ਕੰਮ ਵਿਚ ਹਰ ਇਕ ਮੋੜ ’ਤੇ ਚੈਲੇਂਜ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਿਚ ਤੇ ਮੇਰਾ ਭਰਾ ਯੂਕੇ ਵਿਚ ਇਹ ਹੀ ਕੰਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਆਪਣਾ ਕਾਰੋਬਾਰ ਕਰਦੇ ਹਾਂ ਉਹੀ ਕਾਰੋਬਾਰ ਵਿਚ ਸਾਨੂੰ ਆਪਣੇ ਬੱਚਿਆਂ ਨੂੰ ਵੀ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਬਾਹਰਲੇ ਮੁਲੱਕਾਂ ਵਲ ਨਾ ਭੱਜਣ। ਉਨ੍ਹਾਂ ਕਿਹਾ ਕਿ ਇਕ ਬੁੱਤ ਦੀ ਲਾਗਤ 1 ਲੱਖ ਤੋਂ ਲੈ ਕੇ 2 ਲੱਖ ਤਕ ਹੁੰਦੀ ਹੈ।
photo
ਉਨ੍ਹਾਂ ਕਿਹਾ ਸਿੱਧੂ ਮੁਸੇਵਾਲਾ, ਸੰਦੀਪ ਨੰਗਲ ਅੰਬੀਆਂ ਤੇ ਸੁਭਕਰਨ ਸਿੰਘ ਦਾ ਬੁੱਤ ਵੀ ਅਸੀਂ ਹੀ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਬੱਚਾ ਪੜ੍ਹਾਈ ਵਿਚ ਹੁਸ਼ਿਆਰ ਹੈ ਤਾਂ ਉਸ ਦੀ ਪੜ੍ਹਾਈ ਵੱਲ ਜ਼ੋਰ ਲਗਾ ਦੋ ਜੇ ਬੱਚਾ ਖੇਡਾਂ ਜਾਂ ਕਿਸੇ ਹੋਰ ਚੀਜ਼ ਵਿਚ ਰੁਚੀ ਰੱਖਦਾ ਹੈ ਤਾਂ ਉਸ ਨੂੰ ਉਸੇ ਲਾਈਨ ਵਿਚ ਪਾਉ। ਉਨ੍ਹਾਂ ਕਿਹਾ ਕਿ ਜੇ ਮਾਪੇ ਇੰਦਾ ਕਰਨਗੇ ਤਾਂ ਬੱਚਾ ਇਕ ਨਾ ਇਕ ਦਿਨ ਕਾਮਯਾਬ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਮਾਰਾ ਮੇਰੇ ਪਿੰਡ ਦੇ ਲੋਕਾਂ ਨੇ ਬਹੁਤ ਸਾਥ ਦਿਤਾ ਹੈ।