
ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਹੈ।ਬੀਤੇ ਹਫਤੇ ਡਰੱਗ ਇੰਸਪੈਕਟਰ ਡਾ. ਨੇਹਾ ਸ਼ੋਰੀ ਕਤਲ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ...
ਚੰਡੀਗੜ੍ਹ : ਡਾ. ਸ਼ੋਰੀ ਦੀ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਬਲਵਿੰਦਰ ਸਿੰਘ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਦੀ ਪੜਤਾਲ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਹੈ। ਬੀਤੇ ਹਫਤੇ ਡਰੱਗ ਇੰਸਪੈਕਟਰ ਡਾ. ਨੇਹਾ ਸ਼ੋਰੀ ਕਤਲ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਜਾਂਚ ਦੌਰਾਨ SIT ਨੇ ਨੇਹਾ ਦੇ ਫ਼ੋਨ ‘ਚ ਬਲਵਿੰਦਰ ਦਾ ਨੰਬਰ ਸੇਵ ਪਾਇਆ ਜਿਸ ਕਾਰਨ ਟੀਮ ਹੁਣ ਹੋਰ ਪਰੇਸ਼ਾਨ ਹੋ ਗਈ ਹੈ।
Neha Shori
ਜਾਂਚ ਕਰਤਾਵਾਂ ਦੇ ਦਿਮਾਗ ‘ਚ ਇੱਕ ਹੀ ਗੱਲ ਘੁੰਮ ਰਹੀ ਹੈ ਕਿ ਆਖਰ ਬਲਵਿੰਦਰ ਦਾ ਨੰਬਰ ਨੇਹਾ ਦੇ ਫੋਨ ‘ਚ ਕੀ ਕਰ ਰਿਹਾ ਹੈ। ਉੱਧਰ ਜਾਂਚ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਬਲਵਿੰਦਰ ਅਤੇ ਨੇਹਾ ਦਾ ਆਪਸ ‘ਚ ਕੋਈ ਸੰਪਰਕ ਨਹੀਂ ਸੀ। ਪਰ ਵ੍ਹੱਟਸਐਪ ਕਾਲ ਦੇ ਵੇਰਵੇ ਬਾਰੇ ਉਦੋਂ ਤਕ ਹੀ ਪਤਾ ਲੱਗ ਸਕਦਾ ਹੈ ਜਦੋਂ ਤਕ ਯੂਜ਼ਰ ਕਾਲ ਡੀਟੇਲ ਨੂੰ ਨਾ ਮਿਟਾਵੇ। ਨਾਲ ਹੀ ਬਲਵਿੰਦਰ ਦੇ ਫੋਨ ‘ਤੇ ਪਾਸਵਰਡ ਲੱਗਿਆ ਹੋਣ ਕਰਕੇ ਉਸ ਨੂੰ ਖੋਲ੍ਹਿਆ ਨਹੀਂ ਜਾ ਸਕਿਆ।
Neha Shori
ਸੂਤਰਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਤਸਦੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੋ ਇਨਸਾਨ ਨੇਹਾ ਕਰਕੇ ਆਪਣਾ ਕਾਰੋਬਾਰ 10 ਸਾਲ ਪਹਿਲਾਂ ਗੁਆ ਚੁੱਕਿਆ ਹੈ ਉਸ ਦਾ ਨੰਬਰ ਨੇਹਾ ਦੇ ਫੋਨ ‘ਚ ਕੀ ਕਰ ਰਿਹਾ ਹੈ। ਇਸ ਦੇ ਨਾਲ ਹੀ ਕੇਸ ਨੂੰ ਵੱਖਰੇ ਪਹਿਲੂ ਨਾਲ ਵੀ ਦੇਖਿਆ ਜਾ ਰਿਹਾ ਹੈ ਕਿ ਨੇਹਾ ਨੂੰ ਕੈਮਿਸਟਾਂ ਦੇ ਨੰਬਰ ਫੋਨ ‘ਚ ਰੱਖਣ ਦੀ ਆਦਤ ਸੀ ਜਾਂ ਮਾਮਲਾ ਕੁਝ ਹੋਰ ਹੈ।
SIT
ਸੂਤਰਾਂ ਨੇ ਕਿਹਾ ਕਿ 2009 ਵਿੱਚ ਕੈਮਸਿਟ ਦੀ ਦੁਕਾਨ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਸੀ। ਬਲਵਿੰਦਰ ਨੇ ਲਾਈਸੰਸ ਮੁੜ ਤੋਂ ਲੈਣ ਲਈ ਦੋ ਵਾਰ ਕੋਸ਼ਿਸ਼ ਕੀਤੀ, ਪਰ ਉਸ ਦੇ ਕੇਸ ਨੂੰ ਦੋਵੇਂ ਵਾਰ ਰੱਦ ਕਰ ਦਿੱਤਾ ਗਿਆ ਸੀ।