
ਅਕਾਲੀ ਦਲ ਦੇ ਵਿਧਾਇਕ ਗਰੁਪ ਦੀ ਅਗਵਾਈ ਜ਼ਿਆਦਾ ਸਮੇਂ ਤਕ ਪ੍ਰਕਾਸ਼ ਸਿੰਘ ਬਾਦਲ ਨੇ ਕਰਦਿਆਂ ਵਿਧਾਇਕਾਂ, ਸੰਸਦ ਮੈਂਬਰਾਂ ਤੇ ਕੰਟਰੋਲ ਰਖਿਆ ਕਰਦੇ ਸਨ।
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਐਮਰਜੈਂਸੀ ਦੇ ਖ਼ਾਤਮੇ, ਜਮਾਤਾਂ ਪਾਰਟੀ ਦੀ ਆਮਦ ਤੇ ਨਿਰੰਕਾਰੀ ਕਾਂਡ ਬਾਅਦ ਸਿੱਖ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ,ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੁੁਖਜਿੰਦਰ ਸਿੰਘ ਆਦਿ ਦੀ ਵੱਖ ਵੱਖ ਵਿਚਾਰਧਾਰਾ ਹੋਣ ਕਰ ਕੇ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਦਿ ਦੇ ਮਾਣ-ਸਨਮਾਨ ਵਿਚ ਗਿਰਾਵਟ ਆਈ ਜਿਸ ਕਾਰਨ ਸਿੱਖ ਕੌਮ ਦੀ ਚੜ੍ਹਤ ਨੂੰ ਖੋਰਾ ਲੱਗਾ।
Parkash Singh Badal
ਸਿੱਖ ਮਾਹਰਾਂ ਅਨੁਸਾਰ ਪੰਥਕ ਲੀਡਰਸ਼ਿਪ ਤਿੰਨ ਗਰੁਪਾਂ ਵਿਚ ਵੰਡੀ ਸੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਪਾਰਟੀਆਂ ਆਗੂਆਂ, ਵਰਕਰਾਂ ਦਰਮਿਆਨ ਕੜੀ ਦਾ ਕੰਮ ਕਰਦਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਧਾਰਮਿਕ ਮਸਲਿਆਂ, ਸ਼੍ਰੋਮਣੀ ਕਮੇਟੀ ਮੈਂਬਰਾਂ, ਗੁਰਧਾਮਾਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਸਿਆਸਤ ਵਿਚ ਵੀ ਡੂੰਘੀ ਸਮਝ ਰੱਖਦਾ ਸੀ। ਅਕਾਲੀ ਦਲ ਦੇ ਵਿਧਾਇਕ ਗਰੁਪ ਦੀ ਅਗਵਾਈ ਜ਼ਿਆਦਾ ਸਮੇਂ ਤਕ ਪ੍ਰਕਾਸ਼ ਸਿੰਘ ਬਾਦਲ ਨੇ ਕਰਦਿਆਂ ਵਿਧਾਇਕਾਂ, ਸੰਸਦ ਮੈਂਬਰਾਂ ਤੇ ਕੰਟਰੋਲ ਰਖਿਆ ਕਰਦੇ ਸਨ।
Sukhbir Badal
ਉਹ ਵਿਰੋਧੀ ਧਿਰ ਦੇ ਨੇਤਾ ਤੇ ਮੁੱਖ ਮੰਤਰੀ ਵੀ ਰਹੇ ਪਰ ਸਿਆਸੀ ਸਮੇਂ ਨੇ ਅਜਿਹੀ ਕਰਵਟ ਲਈ ਟੌੌਹੜਾ, ਲੌਂਗੋਵਾਲ, ਤਲਵੰਡੀ ਤੇ ਹੋਰ ਆਗੂ ਸਦੀਵੀ ਵਿਛੋੜਾ ਦੇਣ ਕਾਰਨ ਪਾਰਟੀ ਜਥੇਬੰਦਕ ਢਾਂਚੇ, ਸ਼੍ਰੋਮਣੀ ਕਮੇਟੀ ਦੀ ਵਾਂਗਡੋਰ ਬਾਦਲ ਪ੍ਰਰਵਾਰ ਦੇ ਹੱਥ ਵਿਚ ਆਉਣ ਕਰ ਕੇ, ਸਿੱਖਾਂ ਦੀਆਂ ਮਹਾਨ ਸੰਸਥਾਵਾਂ ਤੇ ਕੰਟਰੋਲ ਪ੍ਰਵਾਰਵਾਦ ਦਾ ਹੋ ਗਿਆ ਤੇ ਉਨ੍ਹਾਂ ਸ਼੍ਰੋਮਣੀ ਕਮੇਟੀ, ਤਖ਼ਤਾਂ ਦੇ ਜਥੇਦਾਰ ਲਿਫ਼ਾਫ਼ਿਆਂ ਵਿਚੋਂ ਕਢਣੇ ਸ਼ੁਰੂ ਕਰ ਦਿਤੇ ਜਿਸ ਕਾਰਨ ਸਿੱਖ ਕੌਮ ਦੀਆਂ ਮੁਕੱਦਸ ਸੰਸਥਾਵਾਂ ਤੇ ਉਹ ਸ਼ਖ਼ਸੀਅਤਾਂ ਆ ਗਈਆਂ ਜੋ ਇਨ੍ਹਾਂ ਦੇ ਰੁਤਬੇ ਤੋਂ ਉੱਚ ਸਨ ਤੇ ਉਹ ਅਜ਼ਾਦ ਫ਼ੈਸਲਾ ਲੈਣ ਦੇ ਸਮਰੱਥ ਨਾ ਹੋਣ ਕਰ ਕੇ, ਫ਼ੈਸਲਾ ਬਾਦਲ ਸਾਹਿਬ ਕਰ ਕੇ, ਅਪਣੇ ਏਲਚੀ ਭੇਜ ਦਿਆ ਕਰਦੇ ਸਨ, ਜਿਹੜੇ ਜੀ ਹਜ਼ੂਰੀਆ ਸਨ।
Parkash Badal And Sukhbir Badal
ਪੰਥਕ ਸਫ਼ਾਂ ਮੁਤਾਬਕ ਬਾਦਲ ਸਾਹਿਬ ਦੀ ਅਗਵਾਈ ਹੇਠ ਪਾਰਟੀ ਤੇ ਸਰਕਾਰ ਹੋਣ ਕਰ ਕੇ ਸ਼ਹੀਦਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਅਕਤੀ ਵਿਸ਼ੇਸ਼ ਹੱਥ ਵਿਚ ਆਉਣ ਕਰ ਕੇ, ਪੰਥਕ ਸਫ਼ਾਂ ਵਿਚ ਨਰਾਜ਼ਗੀ ਫੈਲ ਗਈ ਤੇ ਉਨ੍ਹਾਂ ਬਾਦਲਾਂ ਵਲੋਂ ਨਿਯੁਕਤ ਕੀਤੀਆਂ ਧਾਰਮਕ ਸ਼ਖ਼ਸੀਅਤਾਂ ਤੋਂ ਦੂਰੀ ਬਣਾ ਲਈ ਜੋ ਉਨ੍ਹਾਂ ਦੇ ਹਰ ਆਦੇਸ਼ ਨੂੰ ਇਲਾਹੀ ਨੂੰ ਆਦੇਸ਼ ਮੰਨਦੇ ਸਨ। ਬਾਦਲ ਵਿਰੋਧੀ ਪੰਥਕ ਧਿਰਾਂ ਮੰਨ ਕੇ ਚਲ ਰਹੀਆਂ ਹਨ ਕਿ ਛੋਟੇ-ਵੱਡੇ ਬਾਦਲ ਵਲੋਂ ਕੀਤੇ ਗਏ ਪੰਥਕ ਨੁਕਸਾਨ ਦੀ ਭਰਪਾਈ ਹੋਣੀ ਹਾਲ ਦੀ ਘੜੀ ਮੁਸ਼ਕਲ ਹ । ਭਾਜਪਾ ਨਹੁੰ-ਮਾਸ ਦਾ ਰਿਸ਼ਤਾ ਦਸਣ ਵਾਲੇ ਬਾਦਲਾਂ ਨੂੰ ਮੋਦੀ ਸਰਕਾਰ ਨੇ ਹਾਸ਼ੀਏ ਤੇ ਧੱਕ ਦਿਤਾ ਹੈ।