ਕੋਰੋਨਾ ਦੇ 24 ਘੰਟਿਆਂ ’ਚ ਆਏ 93 ਹਜ਼ਾਰ ਤੋਂ ਵੱਧ ਨਵੇਂ ਮਾਮਲੇ
Published : Apr 5, 2021, 12:10 am IST
Updated : Apr 5, 2021, 12:10 am IST
SHARE ARTICLE
image
image

ਕੋਰੋਨਾ ਦੇ 24 ਘੰਟਿਆਂ ’ਚ ਆਏ 93 ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਨਵੀਂ ਦਿੱਲੀ, 4 ਅਪ੍ਰੈਲ : ਭਾਰਤ ’ਚ ਕੋਰੋਨਾ ਵਾਇਰਸ ਬੇਲਗਾਮ ਹੁੰਦਾ ਜਾ ਰਿਹਾ ਹੈ। ਦਿਨੋਂ-ਦਿਨ ਵਾਇਰਸ ਦਾ ਖ਼ੌਫ਼ ਵਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਕੋਰੋਨਾ ਵਾਇਰਸ ਦੇ 93,249 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਇਸ ਸਾਲ ਇਸ ਦਿਨ ’ਚ ਆਏ ਸੱਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 1,24,85,509 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਅੰਕੜਿਆਂ 
ਮੁਤਾਬਕ 19 ਸਤੰਬਰ ਮਗਰੋਂ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸਾਹਮਣੇ ਆਏ ਆਏ ਸੱਭ ਤੋਂ ਵੱਧ ਕੇਸ ਹਨ। 19 ਸਤੰਬਰ ਨੂੰ 93,337 ਕੇਸ ਆਏ ਸਨ। ਅੰਕੜਿਆਂ ਮੁਤਾਬਕ ਮਹਾਂਮਾਰੀ ਨਾਲ 513 ਹੋਰ ਲੋਕਾਂ ਦੀ ਜਾਨ ਚੱਲੀ ਗਈ, ਜਿਸ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 1,64,623 ਹੋ ਗਈ ਹੈ। 
ਦੇਸ਼ ਵਿਚ ਹੁਣ ਤਕ 6,91,597 ਮਰੀਜ਼ ਕੋਵਿਡ-19 ਦਾ ਇਲਾਜ ਕਰਵਾ ਰਹੇ ਹਨ, ਜੋ ਕਿ ਵਾਇਰਸ ਦੇ ਕੁਲ ਮਾਮਲਿਆਂ ਦਾ 5.54 ਫ਼ੀ ਸਦੀ ਹੈ। ਸਿਹਤਮੰਦ ਹੋਣ ਵਾਲੇ ਲੋਕਾਂ ਦੀ ਦਰ ਘੱਟ ਕੇ 93.14 ਫ਼ੀ ਸਦੀ ਰਹਿ ਗਈ ਹੈ। ਅੰਕੜਿਆਂ ਮੁਤਾਬਕ ਇਸ ਬੀਮਾਰੀ ਨਾਲ ਹੁਣ ਤਕ 1,16,29,289 ਲੋਕ ਠੀਕ ਹੋ ਚੁੱਕੇ ਹਨ। ਹੁਣ ਤਕ ਦੇਸ਼ ਵਿਚ 7,59,79,651 ਲੋਕਾਂ ਨੂੰ ਕੋਰੋਨਾ ਵੈਕਸੀਨ ਦਿਤੀ ਜਾ ਚੁੱਕੀ ਹੈ। 
ਬੀਤੇ 24 ਘੰਟਿਆਂ ’ਚ 513 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 277 ਲੋਕਾਂ ਮਹਾਰਾਸ਼ਟਰ ਤੋਂ, 49 ਪੰਜਾਬ ਦੇ, 36 ਲੋਕ ਛੱਤੀਸਗੜ੍ਹ ਦੇ, 19 ਕਰਨਾਟਕ ਦੇ, 15 ਮੱਧ ਪ੍ਰਦੇਸ਼ ਦੇ, 14-14 ਲੋਕਾਂ ਦੀ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ, 13 ਲੋਕ ਗੁਜਰਾਤ ਦੇ, ਕੇਰਲ ਦੇ 12 ਅਤੇ 10-10 ਲੋਕਾਂ ਦੀ ਮੌਤ ਦਿੱਲੀ ਅਤੇ ਹਰਿਆਣਾ ਵਿਚ ਹੋਈ ਹੈ। ਦੇਸ਼ ਵਿਚ ਹੁਣ ਤਕ 1,64,623 ਲੋਕ ਜਾਨ ਗੁਆ ਚੁੱਕੇ ਹਨ। ਇਨ੍ਹਾਂ ’ਚੋਂ ਸੱਭ ਤੋਂ ਵੱਧ 55,656 ਲੋਕਾਂ ਦੀ ਮੌਤ ਮਹਾਰਾਸ਼ਟਰ ਤੋਂ ਹਨ। ਸਿਹਤ ਮੰਤਰਾਲਾ ਨੇ ਦਸਿਆ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 70 ਫ਼ੀ ਸਦੀ ਤੋਂ ਵੱਧ ਲੋਕਾਂ ਨੂੰ ਹੋਰ ਬੀਮਾਰੀਆਂ ਵੀ ਸਨ।     (ਏਜੰਸੀ)


ਡਾਕਟਰਾਂ ਦੇ ਫ਼ੋਰਮ ਨੇ ਤਾਲਾਬੰਦੀ ਨਾ ਲਾਉਣ ਦੀ ਕੀਤੀ ਅਪੀਲ,
 ਕਿਹਾ, ਇਸ ਨਾਲ ਗ਼ਰੀਬਾਂ ਨੂੰ ਹੁੰਦਾ ਹੈ ਨੁਕਸਾਨ
ਨਵੀਂ ਦਿੱਲੀ, 4ਅਪ੍ਰੈਲ : ਵਿਗਿਆਨੀਆਂ ਅਤੇ ਡਾਕਟਰਾਂ ਦੇ ਇਕ ਫ਼ੋਰਮ ਨੇ ਐਤਵਾਰ ਨੂੰ ਸਰਕਾਰ ਤੋਂ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਤਾਲਾਬੰਦੀ ਜਾਂ ਕੋਈ ਵੀ ਉਸ ਤਰ੍ਹਾਂ ਦਾ ਕਾਨੂੰਨ ਨਾ ਲਾਗੂ ਕਰਨ ਜਿਸ ਨਾਲ ਗ਼ਰੀਬਾਂ ਨੂੰ ਨਕੁਸਾਨ ਪਹੁੰਚੇ ਜਾਂ ਉਨ੍ਹਾਂ ਦੇ ਜੀਵਨ ਨੂੰ ਖ਼ਤਰਾ ਪੈਦਾ ਹੋਵੇ। ਫ਼ੋਰਮ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੇ ਕਿ ਉਹ ਹਸਪਤਾਲਾਂ ਦੀ ਗਿਣਤੀ, ਬਿਸਤਰਿਆਂ ਅਤੇ ਮਨੁੱਖੀ ਸਾਧਨਾਂ ਨੂੰ ਵਧਾ ਕੇ ਸਿਹਤ ਸੇਵਾਵਾਂ ਨੂੰ ਗਲੋਬਲ ਪੱਧਰ ’ਤੇ ਵਰਤੇ ਜਾਂਦੇ ਮਾਨਕਾਂ ਤਕ ਪਹੁੰਚਾਏ। 
ਪ੍ਰੋਗ੍ਰੇਸਿਵ ਮੇਡਿਕੋਜ਼ ਐਂਡ ਸਾਈਂਟਿਸਟ ਫ਼ੋਰਮ ਦੇ ਪ੍ਰਧਾਨ ਡਾਕਟਰ ਹਰਜੀਤ ਸਿੰਘ ਭੱਟੀ ਨੇ ਕਿਹਾ, ‘‘ਕੁੱਝ ਆਗੂ ਵੱਡੇ ਧਾਰਮਕ ਸਮਾਗਮਾਂ ਅਤੇ ਰਾਜਨੀਤਕ ਰੈਲੀਆਂ ’ਚ ਸ਼ਾਮਲ ਹੋ ਰਹੇ ਹਨ ਅਤੇ ਨਾਲ ਹੀ ਦੂਜਿਆਂ ਨੂੰ ਤਾਲਾਬੰਦੀ ਦੀਆਂ ਚਿਤਾਵਨੀਆਂ ਵੀ ਦੇ ਰਹੇ ਹਨ, ਜੋ ਕਿ ਤਰਕ ਤੋਂ ਪਰੇ ਹੈ ਅਤੇ ਲੋਕਾਂ ਨੂੰ ਭੰਬਲਭੂਸੇ ’ਚ ਪਾਉਣ ਦੇ ਨਾਲ ਹੀ ਉਦੇਸ਼ ਦੇ ਪ੍ਰਤੀ ਗੰਭੀਰਤਾ ਦੀ ਕਮੀ ਨੂੰ ਦਰਸ਼ਾਉਂਦਾ ਹੈ।’’ ਫ਼ੋਰਮ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ ਸਾਰੇ ਡਾਕਟਰੀ ਸੰਭਾਲ ਅਤੇ  ਟੀਕਾਕਰਨ ‘ਪੂਰੀ ਤਰ੍ਹਾਂ ਨਾਲ ਵਿਗਿਆਨਕ ਸਿਧਾਂਤਾਂ’ ਦੇ ਅਨੁਸਾਰ ਹੋਣਾ ਚਾਹੀਦਾ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਚਾਹੇ ਉਨ੍ਹਾਂ ਦੀ ਸਮਾਜਕ ਆਰਥਕ ਸਥਿਤੀ ਜੋ ਵੀ ਹੋਵੇ, ਉਨ੍ਹਾਂ ਨੂੰ ਮੁਫ਼ਤ ’ਚ ਟੀਕਾ ਲਗਾਇਆ ਜਾਣਾ ਚਾਹੀਦਾ।     (ਏਜੰਸੀ)
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement