
ਫ਼ਰਾਂਸੀਸੀ ਫ਼ੁਟਬਾਲ ਲੀਗ : ਐਮਬਾਪੇ, ਨੇਮਾਰ ਤੇ ਮੇਸੀ ਨੇ ਦਾਗ਼ੇ ਗੋਲ, ਪੀ. ਐਸ. ਜੀ. ਦੀ ਵੱਡੀ ਜਿੱਤ
ਪੈਰਿਸ, 4 ਅਪ੍ਰੈਲ : ਸਟਾਰ ਸਟ੍ਰਾਈਕਰ ਐਮਬਾਪੇ ਨੇ ਦੋ ਗੋਲ ਦਾਗ਼ਣ ਤੋਂ ਇਲਾਵਾ ਤਿੰਨ ਗੋਲ ਕਰਨ 'ਚ ਸਹਿਯੋਗ ਕੀਤਾ ਜਿਸ ਨਾਲ ਪੈਰਿਸ ਸੇਂਟ ਜਰਮੇਨ (ਪੀ. ਐਸ. ਜੀ.) ਨੇ ਲੋਰੀਏਾਟ ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਫ਼੍ਰਾਂਸੀਸੀ ਫ਼ਟਬਾਲ ਲੀਗ ਦੇ ਰਿਕਾਰਡ 10ਵਾਂ ਖ਼ਿਤਾਬ ਜਿੱਤਣ ਦੀਆਂ ਅਪਣੀਆਂ ਉਮੀਦਾਂ ਨੂੰ ਖੰਭ ਲਾਏ | ਨੇਮਾਰ ਨੇ ਐਮਬਾਪੇ ਦੀ ਮਦਦ ਨਾਲ 12 ਮਿੰਟ 'ਚ ਪੀ. ਐਸ. ਜੀ. ਵਲੋਂ ਪਹਿਲਾ ਗੋਲ ਕੀਤਾ | ਇਸ ਬ੍ਰਾਜ਼ੀਲੀ ਸਟਾਰ ਨੇ ਫ਼੍ਰਾਂਸੀਸੀ ਸਟ੍ਰਾਈਕਰ ਦੀ ਮਦਦ ਨਾਲ 90ਵੇਂ ਮਿੰਟ 'ਚ ਅਪਣਾ ਦੂਜਾ ਤੇ ਟੀਮ ਵਲੋਂ ਪੰਜਵਾਂ ਗੋਲ ਕੀਤਾ ਸੀ | ਐਮਬਾਪੇ ਨੇ ਇਸ ਦਰਮਿਆਨ 28ਵੇਂ ਤੇ 67ਵੇਂ ਮਿੰਟ 'ਚ ਖ਼ੁਦ ਗੋਲ ਦਾਗ਼ੇ ਸਨ | ਉਨ੍ਹਾਂ ਨੇ 73ਵੇਂ ਮਿੰਟ 'ਚ ਲਿਉਨਿਲ ਮੇਸੀ ਨੂੰ ਟੀਮ ਵਲੋਂ ਚੌਥਾ ਗੋਲ ਕਰਨ 'ਚ ਵੀ ਮਦਦ ਕੀਤੀ ਸੀ | ਲੀਗ 'ਚ ਹੁਣ ਜਦੋਂ ਅੱਠ ਦੌਰ ਦਾ ਖੇਡ ਬਚਿਆ ਹੈ ਉਦੋਂ ਪੀ. ਐਸ. ਜੀ. ਦੂਜੇ ਨੰਬਰ ਦੀ ਟੀਮ ਮਾਰਸੇਲੀ ਤੋਂ 12 ਅੰਕ ਅੱਗੇ ਹੋ ਗਿਆ ਹੈ | ਪੀ. ਐੱਸ. ਜੀ. ਦੇ 68 ਤੇ ਮਾਰਸੇਲੀ ਦੇ 56 ਅੰਕ ਹਨ | (ਏਜੰਸੀ)