
ਢਾਈ ਸਾਲ ਤੋਂ ਬੱਚਾ ਨਾ ਹੋਣ ਕਾਰਨ ਮਾਰਦੇ ਸਨ ਤਾਹਨੇ
ਬਠਿੰਡਾ : ਮਨੁੱਖ ਕੋਲ ਖਾਣ-ਪੀਣ ਅਤੇ ਰਹਿਣ ਸਹਿਣ ਲਈ ਸਭ ਕੁਝ ਹੁੰਦੇ ਹੋਏ ਵੀ ਉਸ ਦੀ ਲਾਲਸਾ ਪੂਰੀ ਨਹੀਂ ਹੁੰਦੀ। ਵੱਧ ਪਾਉਣ ਦਾ ਇਹੀ ਲਾਲਚ ਘਰੇਲੂ ਕਲੇਸ਼, ਮਾਨਸਿਕ ਤਣਾਅ ਅਤੇ ਆਪਣਿਆਂ ਦੀ ਮੌਤ ਦਾ ਸਬੱਬ ਵੀ ਬਣ ਜਾਂਦਾ ਹੈ। ਇਸ ਦਾ ਸ਼ਿਕਾਰ ਜ਼ਿਆਦਾਤਰ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਨਸਿਕ ਤਣਾਅ ਕਾਰਨ ਕਈ ਵਾਰ ਖੌਫਨਾਕ ਕਦਮ ਚੁੱਕਾ ਪੈ ਜਾਂਦਾ ਹੈ।
ਇਹ ਵੀ ਪੜ੍ਹੋ: ਇੰਸਟਾਗਰਾਮ ਸਟਾਰ ਜਸਨੀਤ ਕੌਰ ਨੂੰ ਮੁੜ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਝੁਬਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਵਿਆਹੁਤਾ ਨੇ ਖ਼ੁਦਕੁਸ਼ੀ ਕਰ ਲਈ ਹੈ।ਦੱਸਿਆ ਜਾ ਰਿਹਾ ਹੈ ਕਿ ਬੱਚਾ ਨਾ ਹੋਣ ਕਾਰਨ ਸਹੁਰੇ ਪਰਿਵਾਰ ਵਲੋਂ ਲੜਕੀ ਨੂੰ ਤਾਹਨੇ-ਮਿਹਣੇ ਮਾਰੇ ਜਾਂਦੇ ਸਨ। ਇੰਨਾ ਹੀ ਨਹੀਂ ਲੜਕੀ ਦੇ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਸਹੁਰੇ ਪਰਿਵਾਰ ਵਲੋਂ ਦਾਜ ਖਾਤਰ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 17 ਅਪ੍ਰੈਲ ਤੱਕ ਵਧਾਈ
ਮ੍ਰਿਤਕ ਲੜਕੀ ਦੇ ਪੇਕੇ ਪਰਿਵਾਰ ਵਲੋਂ ਪੁਲਿਸ ਨੂੰ ਦਿਤੀ ਗਈ ਜਾਣਕਾਰੀ ਅਨੁਸਾਰ ਲੜਕੀ ਨੂੰ ਹਰ ਸਮੇਂ ਦਾਜ ਦੀ ਮੰਗ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਾਡੀ ਧੀ ਪੜ੍ਹੀ ਲਿਖੀ ਸੀ ਅਤੇ ਢਾਈ ਸਾਲਾ ਤੋਂ ਬੱਚਾ ਨਾ ਹੋਣ 'ਤੇ ਉਸ ਨੂੰ ਤਾਹਨੇ-ਮਿਹਣੇ ਮਾਰੇ ਜਾਂਦੇ ਸਨ। ਉਸ ਨੇ ਪਰੇਸ਼ਾਨ ਹੋ ਕੇ ਅਜਿਹਾ ਕਦਮ ਚੁੱਕਿਆ ਹੈ। ਪੀੜਤ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਇਨਸਾਫ ਦੀ ਮੰਗ ਕੀਤੀ ਹੈ। ਪੂਰੇ ਮਾਮਲੇ 'ਚ ਪੁਲਿਸ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ
ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।