ਜਲੰਧਰ 'ਚ ਲੁਟੇਰੇ ਨੇ ਬੈਂਕ ਮੁਲਾਜ਼ਮ ਬਣ ਕੇ ਬਜ਼ੁਰਗ ਤੋਂ ਠੱਗੇ ਲੱਖਾਂ ਰੁਪਏ

By : GAGANDEEP

Published : Apr 5, 2023, 3:28 pm IST
Updated : Apr 5, 2023, 3:28 pm IST
SHARE ARTICLE
photo
photo

ਘਟਨਾ CCTV 'ਚ ਹੋਈ ਕੈਦ

 

ਜਲੰਧਰ: ਜਲੰਧਰ ਵਿਚ ਲੁੱਟ-ਖੋਹ ਦੀਆਂ ਘਟਵਾਨਾਂ ਆਮ ਹੋ ਗਈਆਂ ਹਨ। ਤਾਜ਼ਾ ਮਾਮਲਾ  ਸਿਵਲ ਲਾਈਨ 'ਚ ਇੰਡੀਅਨ ਬੈਂਕ ਦੀ ਬ੍ਰਾਂਚ ਤੋਂ ਸਾਹਮਣੇ ਆਇਆ ਹੈ। ਇਥ ਚੋਂ ਲੁਟੇਰੇ ਨੇ ਕੈਸ਼ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਵਿਅਕਤੀ ਤੋਂ 4 ਲੱਖ ਰੁਪਏ ਲੁੱਟ ਲਏ। ਲੁਟੇਰਾ ਬੈਂਕ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲ ਆਇਆ ਅਤੇ ਉਸ ਦੇ ਭਰੇ ਵਾਊਚਰ ਵਿੱਚ ਗਲਤੀ ਦੱਸੀ। ਪੈਸੇ ਜਮ੍ਹਾ ਕਰਵਾਉਣ ਦਾ ਕਹਿ ਕੇ ਉਹ ਨਕਦੀ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹੋ: ਬਠਿੰਡਾ ਕੇਂਦਰੀ ਜੇਲ੍ਹ 'ਚ ਕੈਦੀਆਂ ਦੀ ਦਹਿਸ਼ਤ, ਅਧਿਕਾਰੀਆਂ ਨਾਲ ਕੀਤੀ ਬਦਸਲੂਕੀ, ਇਹ ਦਿੱਤੀ ਧਮਕੀ

ਜਾਣਕਾਰੀ ਮੁਤਾਬਕ ਫਗਵਾੜਾ ਗੇਟ ਸਥਿਤ ਰਾਜਨ ਇਲੈਕਟ੍ਰੀਕਲ ਦਾ ਮਾਲਕ 80 ਸਾਲਾ ਵਿਜੇ ਚੋਪੜਾ ਰੋਜ਼ਾਨਾ ਦੀ ਤਰ੍ਹਾਂ ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ 'ਚ ਨਕਦੀ ਜਮ੍ਹਾ ਕਰਵਾਉਣ ਗਿਆ ਸੀ। ਬੈਂਕ ਵਿੱਚ ਪਹਿਲਾਂ ਤੋਂ ਹੀ ਬੈਠੇ ਇੱਕ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਵਿਖਾਉਂਦੇ ਹੋਏ ਬਜ਼ੁਰਗ ਵਿਜੇ ਚੋਪੜਾ ਨੂੰ ਕਿਹਾ ਕਿ ਤੁਸੀਂ ਵਾਊਚਰ ਸਹੀ ਢੰਗ ਨਾਲ ਨਹੀਂ ਭਰਿਆ। ਬਜੁਰਗ ਨੂੰ ਕਿਹਾ ਕਿ ਕੈਸ਼ ਦੇ ਦਿਓ, ਉਹ ਕਾਊਂਟਰ 'ਤੇ ਜਮ੍ਹਾ ਕਰਵਾ ਦੇਵੇਗਾ। ਇਸ ਤੋਂ ਬਾਅਦ ਲੁਟੇਰਾ ਕਾਊਂਟਰ 'ਤੇ ਜਾਣ ਦੀ ਬਜਾਏ ਸਿੱਧਾ ਬੈਂਕ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਿਆ। ਜਦੋਂ ਤੱਕ ਬਜ਼ੁਰਗ ਵਿਜੇ ਚੋਪੜਾ ਨੇ ਰੌਲਾ ਪਾਇਆ, ਉਦੋਂ ਤੱਕ ਲੁਟੇਰਾ ਭੱਜ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਨਕਦੀ ਵਿੱਚ 100, 500 ਅਤੇ 2 ਹਜ਼ਾਰ ਰੁਪਏ ਦੇ ਨੋਟ ਸਨ।

ਰਾਜਨ ਇਲੈਕਟ੍ਰਿਕ ਦੇ ਮਾਲਕ ਸੇਠ ਹੁਕਮ ਚੰਦ ਕਲੋਨੀ ਦੇ ਵਸਨੀਕ ਵਿਜੇ ਚੋਪੜਾ ਨੇ ਦੱਸਿਆ ਕਿ ਉਹ ਉਸ ਨੂੰ ਲੁੱਟਣ ਵਾਲੇ ਵਿਅਕਤੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ। ਉਹ ਉਸ ਕੋਲ ਨਵਾਂ ਵਾਊਚਰ ਲੈ ਕੇ ਆਇਆ ਅਤੇ ਕਿਹਾ ਕਿ ਤੁਹਾਡੇ ਵਾਊਚਰ ਵਿੱਚ ਗਲਤੀ ਹੈ। ਨਵਾਂ ਵਾਊਚਰ ਭਰਨ ਤੋਂ ਬਾਅਦ ਲੁਟੇਰੇ ਨੇ ਕਿਹਾ ਕਿ  ਪੈਸੇ ਦੇ ਦਿਓ, ਮੈਂ ਕੈਸ਼ ਕਾਊਂਟਰ 'ਤੇ ਜਮ੍ਹਾ ਕਰਵਾ ਦੇਵਾਂਗਾ। ਵਿਜੇ ਚੋਪੜਾ ਨੇ ਦੱਸਿਆ ਕਿ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸਿਆ ਸੀ ਇਸ ਲਈ ਉਸ ਨੇ ਭਰੋਸਾ ਕਰਕੇ ਨਕਦੀ ਦੇ ਦਿੱਤੀ। ਇਸ ਤੋਂ ਬਾਅਦ ਉਹ ਨਕਦੀ ਲੈ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਬੈਂਕ ਆ ਰਿਹਾ ਹਾਂ। ਬੈਂਕ ਵਿੱਚ ਉਸ ਨਾਲ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।

ਬੈਂਕ 'ਚ ਗਾਹਕ ਤੋਂ ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਲੁਟੇਰੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਕਦੇ ਬੈਂਕ ਵਿੱਚ ਨਹੀਂ ਦੇਖਿਆ ਗਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM
Advertisement