ਸਹਿਕਾਰੀ ਸਭਾ ’ਚ 7 ਕਰੋੜ ਰੁਪਏ ਦੇ ਗਬਨ ਦਾ ਮਾਮਲਾ: ਵਿਜੀਲੈਂਸ ਬਿਊਰੋ ਨੇ ਭਗੌੜੇ ਖਜ਼ਾਨਚੀ ਨੂੰ ਕੀਤਾ ਗ੍ਰਿਫ਼ਤਾਰ
Published : Apr 5, 2023, 8:48 pm IST
Updated : Apr 5, 2023, 8:48 pm IST
SHARE ARTICLE
Vigilance Bureau arrests absconder accused of embezzlement worth crores in cooperative society
Vigilance Bureau arrests absconder accused of embezzlement worth crores in cooperative society

ਹੋਰਾਂ ਦੀ ਮਿਲੀਭੁਗਤ ਨਾਲ ਕੀਤਾ ਸੀ 7 ਕਰੋੜ ਰੁਪਏ ਤੋਂ ਵੱਧ ਦਾ ਗਬਨ

 

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਰੋੜਾਂ ਰੁਪਏ ਦੇ ਗਬਨ ਦੇ ਕੇਸ ਵਿਚ ਭਗੌੜੇ ਹੋਏ ਸਾਬਕਾ ਖਜ਼ਾਨਚੀ ਹਰਪ੍ਰੀਤ ਸਿੰਘ ਪਿੰਡ ਕਰਨਾਣਾ, ਤਹਿਸੀਲ ਬੰਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਦੋਸ਼ੀ ਨੇ ਕਰਨਾਣਾ ਮਲਟੀਪਰਪਜ਼ ਸਹਿਕਾਰੀ ਸੋਸਾਇਟੀ ਲਿਮਟਿਡ, ਪਿੰਡ ਕਰਨਾਣਾ, ਜ਼ਿਲ੍ਹਾ ਐਸ.ਬੀ.ਐਸ.ਨਗਰ ਵਿਚ 7,14,07,596 ਦਾ ਗਬਨ ਹੋਰਨਾਂ ਦੋਸ਼ੀਆਂ ਨਾਲ ਮਿਲੀਭੁਗਤ ਰਾਹੀਂ ਕੀਤਾ ਸੀ। ਉਹ ਸੱਤ ਮਹੀਨਿਆਂ ਤੋਂ ਭਗੌੜਾ ਸੀ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਐਸ.ਬੀ.ਐਸ.ਨਗਰ ਦੀ ਸਮਰੱਥ ਅਦਾਲਤ ਦੇ ਸਾਹਮਣੇ ਵਿਜੀਲੈਂਸ ਬਿਊਰੋ ਵੱਲੋਂ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਤਮ ਸਮਰਪਣ ਕਰਨ ਲਈ ਆਇਆ ਸੀ।

ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਹਿਕਾਰੀ ਸਭਾ ਵਿੱਚ 1000 ਦੇ ਕਰੀਬ ਖਾਤਾਧਾਰਕ/ਮੈਂਬਰਾਂ ਤੋਂ ਇਲਾਵਾ ਛੇ ਤਨਖਾਹਦਾਰ ਕਰਮਚਾਰੀ ਹਨ। ਇਸ ਸਭਾ ਕੋਲ ਇਕ ਪੈਟਰੋਲ ਪੰਪ, ਇਕ ਟਰੈਕਟਰ ਤੋਂ ਇਲਾਵਾ ਕਿਰਾਏ ‘ਤੇ ਜ਼ਮੀਨ ਦੀ ਖੇਤੀ ਲਈ ਖੇਤੀ ਮਸ਼ੀਨਰੀ ਵੀ ਹੈ। ਇਸ ਤੋਂ ਇਲਾਵਾ ਉਕਤ ਸੁਸਾਇਟੀ ਆਪਣੇ ਮੈਂਬਰਾਂ/ਕਿਸਾਨਾਂ ਨੂੰ ਕੀਟਨਾਸ਼ਕ ਅਤੇ ਨਦੀਨਨਾਸਕ ਵੀ ਵੇਚਦੀ ਹੈ। ਇਸ ਸੁਸਾਇਟੀ ਦੇ ਵੱਖ-ਵੱਖ ਮੈਂਬਰਾਂ ਅਤੇ ਇਸ ਪਿੰਡ ਦੇ ਪ੍ਰਵਾਸੀ ਭਾਰਤੀਆਂ ਨੇ ਸੁਸਾਇਟੀ ਵਿੱਚ ਕਰੋੜਾਂ ਰੁਪਏ ਦੀਆਂ ਐਫ.ਡੀ.ਆਰਜ ਵੀ ਜਮਾਂ ਕਰਵਾਈਆਂ ਹੋਰੀਆਂ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਨੇ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ 'ਚ ਕਿਤਾਬਾਂ ਪੁੱਜਦੀਆਂ ਕੀਤੀਆਂ : ਹਰਜੋਤ ਸਿੰਘ ਬੈਂਸ

ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਮਿਤੀ 01-04-2018 ਤੋਂ 31-03-2020 ਤੱਕ ਸੁਸਾਇਟੀ ਮੈਂਬਰਾਂ ਵੱਲੋਂ ਜਮਾਂ ਕਰਵਾਈਆਂ ਗਈਆਂ ਐਫ.ਡੀ.ਆਰਜ ਅਤੇ ਲਿਮਟਾਂ ਰਾਹੀਂ ਲਏ ਗਏ ਕਰਜ਼ਿਆਂ ਵਿੱਚ 7,14,07,596  ਰੁਪਏ ਦਾ ਗਬਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਮੁਲਜਮਾਂ ਨੇ 36,36,71,952 ਰੁਪਏ ਦੀਆਂ ਗੰਭੀਰ ਉਣਤਾਈਆਂ ਵੀ ਕੀਤੀਆਂ ਹਨ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ 26 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ CA ਨੂੰ ਕੀਤਾ ਗ੍ਰਿਫ਼ਤਾਰ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸੈਕਟਰੀ ਇੰਦਰਜੀਤ ਧੀਰ ਨੇ ਸੁਸਾਇਟੀ ਵਿੱਚ 2 ਕੰਪਿਊਟਰ ਲਗਾਏ ਹੋਏ ਸਨ, ਜਿਨਾਂ ਵਿੱਚੋਂ ਇੱਕ ਵਿੱਚ ਉਹ ਮੈਂਬਰਾਂ ਦੀਆਂ ਜਮਾਂ ਕਰਵਾਈਆਂ ਐਂਟਰੀਆਂ ਨੂੰ ਅਸਲੀ ਦਿਖਾ ਕੇ ਮੈਂਬਰਾਂ ਨਾਲ ਧੋਖਾਧੜੀ ਕਰਨ ਲਈ ਰਿਕਾਰਡ ਤਿਆਰ ਕਰਦਾ ਸੀ। ਪਰ ਇਸ ਦੇ ਡਾਟਾ ਦੀ ਜਾਂਚ ਪੜਤਾਲ ’ਤੇ ਪਤਾ ਲਗਾ ਕਿ ਦੂਜੇ ਕੰਪਿਊਟਰ ਰਾਹੀਂ ਉਕਤ ਸਕੱਤਰ ਨੇ ਕੈਸ਼ੀਅਰ ਅਤੇ ਹੋਰਾਂ ਨਾਲ ਮਿਲ ਕੇ ਫਰਾਡ ਦੀ ਰਕਮ ਅਨੁਸਾਰ ਡਾਟਾ ਫੀਡ ਕਰਕੇ ਵਿਭਾਗ ਦੇ ਆਡਿਟ ਅਫਸਰਾਂ ਅਤੇ ਹੋਰ ਅਧਿਕਾਰੀਆਂ ਨੂੰ ਪੇਸ਼ ਕਰਦੇ ਸਨ।

ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਮਾਇਆਵਤੀ ਤੈਅ ਕਰਨਗੇ ਅਕਾਲੀ ਦਲ-ਬਸਪਾ ਗਠਜੋੜ ਦਾ ਉਮੀਦਵਾਰ 

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਸੁਸਾਇਟੀ ਦੇ 7 ਕਰਮਚਾਰੀਆਂ/ਮੈਂਬਰਾਂ ਵਿਰੁੱਧ ਵਿਜੀਲੈਂਸ ਰੇਂਜ ਦੇ ਪੁਲਿਸ ਥਾਣਾ, ਜਲੰਧਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 406, 409, 420, 465, 468, 471, 477-ਏ, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ, 13(2) ਤਹਿਤ ਐਫ.ਆਈ.ਆਰ. ਨੰਬਰ-15 ਮਿਤੀ 29-08-2022 ਅਧੀਨ ਗਬਨ ਦਾ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਰਵੀਨਾ ਟੰਡਨ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ, ਜਾਣੋ ਅਦਾਕਾਰਾ ਦੀ ਜ਼ਿੰਦਗੀ ਬਾਰੇ ਅਣਸੁਣੇ ਕਿੱਸੇ

ਇਸ ਮਾਮਲੇ ਵਿੱਚ ਮੁਲਜ਼ਮ ਸਾਬਕਾ ਸਕੱਤਰ ਇੰਦਰਜੀਤ ਧੀਰ, ਕੈਸ਼ੀਅਰ ਹਰਪ੍ਰੀਤ ਸਿੰਘ, ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਅਤੇ ਕਮਲੀਤ ਸਿੰਘ (ਸਾਰੇ ਮੈਂਬਰ ਅਤੇ ਵਾਸੀ ਪਿੰਡ ਕਰਨਾਣਾ) ਖ਼ਿਲਾਫ਼ ਕੇਸ ਦਰਜ ਕਰਕੇ ਇੰਨਾਂ ਵਿੱਚੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਵਿੱਚ ਫਰਾਰ ਸਾਬਕਾ ਕੈਸ਼ੀਅਰ ਹਰਪ੍ਰੀਤ ਸਿੰਘ ਨੂੰ ਵੀ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਫਰਾਰ ਸਕੱਤਰ ਇੰਦਰਜੀਤ ਧੀਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM
Advertisement