Cotton production and procurement: ਪੰਜਾਬ, ਹਰਿਆਣਾ ਵਿਚ ਕਪਾਹ ਦੇ ਉਤਪਾਦਨ ਅਤੇ ਖ਼ਰੀਦ ’ਚ ਆਈ ਗਿਰਾਵਟ

By : PARKASH

Published : Apr 5, 2025, 11:12 am IST
Updated : Apr 5, 2025, 11:12 am IST
SHARE ARTICLE
Cotton production and procurement decline in Punjab, Haryana
Cotton production and procurement decline in Punjab, Haryana

Cotton production and procurement: ਸੀਸੀਆਈ ਨੇ ਐਮਐਸਪੀ ਨਾਲੋਂ ਵੱਧ ਕੀਮਤਾਂ ਨੂੰ ਦਸਿਆ ਕਾਰਨ : ਮੰਤਰੀ 

 

Cotton production and procurement: ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀਸੀਆਈ) ਵੱਲੋਂ ਕਪਾਹ ਦੇ ਉਤਪਾਦਨ ਅਤੇ ਖ਼ਰੀਦ ਵਿੱਚ 12 ਰਾਜਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ, ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਰਗੇ ਪ੍ਰਮੁੱਖ ਉੱਤਰੀ ਭਾਰਤੀ ਰਾਜ ਸ਼ਾਮਲ ਹਨ। 2019-20 ਸੀਜ਼ਨ ’ਚ 365 ਲੱਖ ਗੰਢਾਂ (1 ਗੰਢ = 170 ਕਿਲੋਗ੍ਰਾਮ) ਤੋਂ 2023-24 ਵਿੱਚ ਉਤਪਾਦਨ 325 ਲੱਖ ਗੰਢਾਂ ਰਹਿ ਗਿਆ ਅਤੇ 24 ਮਾਰਚ, 2025 ਤੱਕ 2024-25 ਸੀਜ਼ਨ ਵਿੱਚ ਅਸਥਾਈ ਤੌਰ ’ਤੇ 294 ਲੱਖ ਗੰਢਾਂ ਤੱਕ ਘਟਣ ਦੀ ਉਮੀਦ ਹੈ।

ਸੀਸੀਆਈ ਦੀ ਕਪਾਹ ਦੀ ਖ਼ਰੀਦ ਵਿੱਚ ਵੀ ਭਾਰੀ ਗਿਰਾਵਟ ਆਈ, ਜੋ 2019-20 ਵਿੱਚ 124.61 ਲੱਖ ਗੰਢਾਂ ਤੋਂ ਘੱਟ ਕੇ 2023-24 ਵਿੱਚ ਸਿਰਫ਼ 32.84 ਲੱਖ ਗੰਢਾਂ ਰਹਿ ਗਈ। ਜਦੋਂ ਕਿ 2024-25 ਲਈ 26 ਮਾਰਚ ਤਕ ਦੇ ਆਰਜ਼ੀ ਅੰਕੜਿਆਂ ਮੁਤਾਬਕ ਸਿਰਫ਼ 3 ਲੱਖ ਗੰਢਾਂ ਖ਼੍ਰੀਦੀਆਂ ਗਈਆਂ ਹਨ। ਕੇਂਦਰੀ ਕੱਪੜਾ ਰਾਜ ਮੰਤਰੀ ਪਵਿੱਤਰਾ ਮਾਰਗੇਰੀਟਾ ਨੇ ਰਾਜ ਸਭਾ ਵਿੱਚ ਪੰਜਾਬ ਦੇ ਸੰਸਦ ਮੈਂਬਰ ਸੰਦੀਪ ਕੁਮਾਰ ਪਾਠਕ ਦੁਆਰਾ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਸੀਸੀਆਈ ਦੀ ਕੁਝ ਖ਼੍ਰੀਦਦਾਰੀ ਕਰਨ ਵਿੱਚ ਅਸਮਰੱਥਾ ਕਪਾਹ ਦੀਆਂ ਕੀਮਤਾਂ ਅਕਸਰ ਐਮਐਸਪੀ ਤੋਂ ਵੱਧ ਹੋਣ ਕਾਰਨ ਹੈ। 

ਮੰਤਰੀ ਦੇ ਅਨੁਸਾਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੇ 2019-20 ਵਿੱਚ ਕ੍ਰਮਵਾਰ 9.50 ਲੱਖ ਗੰਢਾਂ, 26.50 ਲੱਖ ਗੰਢਾਂ ਅਤੇ 29 ਲੱਖ ਗੰਢਾਂ ਦਾ ਉਤਪਾਦਨ ਕੀਤਾ; ਜਦੋਂ ਕਿ 2020-21 ਵਿੱਚ ਇਹ 10.23 ਲੱਖ ਗੰਢਾਂ, 18.23 ਲੱਖ ਗੰਢਾਂ ਅਤੇ 32.07 ਲੱਖ ਗੰਢਾਂ ਸੀ; 2021-22 ਵਿੱਚ 6.46 ਲੱਖ ਗੰਢਾਂ, 13.16 ਲੱਖ ਗੰਢਾਂ ਅਤੇ 24.81 ਲੱਖ ਗੰਢਾਂ; 2022-23 ਵਿੱਚ 4.44 ਲੱਖ ਗੰਢਾਂ, 10.01 ਲੱਖ ਗੰਢਾਂ ਅਤੇ 27.74 ਲੱਖ ਗੰਢਾਂ; 2023-24 ਵਿੱਚ 6.29 ਲੱਖ ਗੰਢਾਂ, 15.09 ਲੱਖ ਗੰਢਾਂ ਅਤੇ 26.22 ਲੱਖ ਗੰਢਾਂ; ਅਤੇ 2024-25 ਸੀਜ਼ਨ ਵਿੱਚ 24 ਮਾਰਚ ਤੱਕ 2.72 ਲੱਖ ਗੰਢਾਂ, 12.44 ਲੱਖ ਗੰਢਾਂ ਅਤੇ 18.45 ਲੱਖ ਗੰਢਾਂ। 
ਸੀਸੀਆਈ ਦੁਆਰਾ ਖ਼ਰੀਦ ਦੇ ਸੰਬੰਧ ਵਿੱਚ, 2019-20 ਵਿੱਚ 124.61 ਲੱਖ ਗੱਠਾਂ, 2020-21 ਵਿੱਚ 99.33 ਲੱਖ ਗੱਠਾਂ ਖ਼੍ਰੀਦੀਆਂ ਗਈਆਂ ਸਨ ਜਦੋਂ ਕਿ 2021-22 ਅਤੇ 2022-23 ਦੇ ਸਾਲਾਂ ਵਿੱਚ ਕੋਈ ਖ਼ਰੀਦ ਨਹੀਂ ਕੀਤੀ ਗਈ ਸੀ। 2023-24 ਵਿੱਚ, 32.84 ਲੱਖ ਗੱਠਾਂ ਖ਼੍ਰੀਦੀਆਂ ਗਈਆਂ ਸਨ, ਜਦੋਂ ਕਿ 2024-25 ਦੇ ਸੀਜ਼ਨ ਵਿੱਚ, 26 ਮਾਰਚ ਤੱਕ 99.93 ਲੱਖ ਗੱਠਾਂ ਖ਼੍ਰੀਦੀਆਂ ਗਈਆਂ ਹਨ। 

(For more news apart from Cotton production Latest News, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement