
Khanna News : ਮੁਲਜ਼ਮਾਂ ਕੋਲੋਂ ਇੱਕ ਲੈਪਟਾਪ, ਪ੍ਰਿੰਟਿੰਗ ਮਸ਼ੀਨ ਅਤੇ 6 ਲੱਖ ਰੁਪਏ ਦੀ ਜਾਅਲੀ ਕਰੰਸੀ ਹੋਈ ਬਰਾਮਦ
Khanna News in Punjabi : ਫਰੀਦਾਬਾਦ ਕ੍ਰਾਈਮ ਬ੍ਰਾਂਚ ਨੇ ਖੰਨਾ ਪੰਜਾਬ ਤੋਂ ਜਾਅਲੀ ਕਰੰਸੀ ਮਾਮਲੇ ਵਿੱਚ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁਲਜ਼ਮਾਂ ਕੋਲੋਂ ਇੱਕ ਲੈਪਟਾਪ, ਪ੍ਰਿੰਟਿੰਗ ਮਸ਼ੀਨ ਅਤੇ 6 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ।
ਦੱਸ ਦੇਈਏ ਕਿ 31 ਮਾਰਚ ਨੂੰ ਦੋ ਮੁਲਜ਼ਮ ਯੋਗੇਸ਼ ਅਤੇ ਵਿਸ਼ਨੂੰ ਨੂੰ 500/- ਰੁਪਏ ਦੇ 388 ਨਕਲੀ ਨੋਟਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਸੌਰਭ, ਪ੍ਰਗਟ, ਸ਼ੁਭਮ ਅਤੇ ਰਾਜੇਸ਼ ਨੂੰ ਖੰਨਾ, ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
(For more news apart from Faridabad Crime Branch arrests 4 more accused in fake currency case from Khanna News in Punjabi, stay tuned to Rozana Spokesman)