Pastor allegedly raped in Gurdaspur : ਗੁਰਦਾਸਪੁਰ ਵਿਚ ਪਾਦਰੀ ਨੇ ਵਿਦਿਆਰਥਣ ਨਾਲ ਕੀਤਾ ਸੀ ਕਥਿਤ ਤੌਰ ’ਤੇ ਬਲਾਤਕਾਰ
Published : Apr 5, 2025, 12:47 pm IST
Updated : Apr 5, 2025, 12:47 pm IST
SHARE ARTICLE
Pastor allegedly raped student in Gurdaspur Latest News in Punjabi
Pastor allegedly raped student in Gurdaspur Latest News in Punjabi

Pastor allegedly raped in Gurdaspur : ਗਰਭਪਾਤ ਕਰਵਾਉਣ ਲਈ ਕੀਤਾ ਮਜਬੂਰ, ਗਰਭਪਾਤ ਤੋਂ ਬਾਅਦ ਲੜਕੀ ਦੀ ਮੌਤ

Pastor allegedly raped student in Gurdaspur Latest News in Punjabi : ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਚਰਚ ਨਾਲ ਸਬੰਧਤ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਵੈ-ਘੋਸ਼ਿਤ ਪਾਦਰੀ ਜਸ਼ਨ ਗਿੱਲ 'ਤੇ 22 ਸਾਲਾ ਲੜਕੀ ਨਾਲ ਵਾਰ-ਵਾਰ ਕਥਿਤ ਤੌਰ ’ਤੇ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੀੜਤਾ ਦੇ ਪਿਤਾ ਨੇ ਗੱਲਬਾਤ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ। ਤੁਹਾਨੂੰ ਦਸ ਦਈਏ ਕਿ ਗਰਭਪਾਤ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਸੀ।

ਪੀੜਤਾ ਦੇ ਪਿਤਾ ਦੇ ਅਨੁਸਾਰ, ਉਸ ਦੀ ਧੀ ਉਸ ਸਮੇਂ ਪੜ੍ਹਦੀ ਸੀ ਅਤੇ ਪਰਵਾਰ ਨਾਲ ਚਰਚ ਜਾਂਦੀ ਸੀ। ਜਸ਼ਨ ਗਿੱਲ ਨੇ ਉਸ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਫਿਰ ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਸ ਨੇ ਇਕ ਪਿੰਡ ਦੀ ਇਕ ਨਰਸ ਤੋਂ ਗ਼ੈਰ-ਕਾਨੂੰਨੀ ਤੇ ਲਾਪਰਵਾਹੀ ਨਾਲ ਉਸ ਦਾ ਗਰਭਪਾਤ ਕਰਵਾਇਆ। ਇਹ ਗਰਭਪਾਤ ਇਕ ਗ਼ੈਰ-ਕਾਨੂੰਨੀ ਕੇਂਦਰ ਵਿਚ ਕੀਤਾ ਗਿਆ ਸੀ। 

ਪੀੜਤਾ ਦੇ ਪਿਤਾ ਨੇ ਦਸਿਆ ਕਿ ਉਸ ਦੀ ਧੀ ਦੇ ਪੇਟ ਵਿਚ ਬਹੁਤ ਦਰਦ ਰਹਿਣ ਲੱਗਾ ਤੇ ਅਸੀਂ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਤੇ ਜਦੋਂ ਅਲਟਰਾਸਾਊਂਡ ਕੀਤਾ ਗਿਆ, ਤਾਂ ਗਰਭਪਾਤ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੀੜਤ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਅਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨੇ ਪਿੰਡ ਵੀ ਛੱਡ ਦਿਤਾ ਹੈ। ਉਸ ਨੇ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਹਾਈ ਕੋਰਟ ਦਾ ਰੁਖ ਕੀਤਾ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਜਾਰੀ ਹੈ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement