
Sultanpur Lodhi News : ਕਿਹਾ -ਰਾਣਾ ਗੁਰਜੀਤ ਦੇ ਨਾ ਆਉਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਕਾਂਗਰਸ ਇਕੱਠੀ ਨਹੀਂ
Sultanpur Lodhi News in Punjabi : ਸੁਲਤਾਨਪੁਰ ਲੋਧੀ 'ਚ ਖੁੱਲ੍ਹ ਕੇ ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਅਤੇ ਰਾਣਾ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਵੱਖੋ-ਵੱਖ ਰੈਲੀਆਂ ’ਤੇ ਰਾਜਾ ਵੜਿੰਗ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਰਾਣਾ ਦਾ ਇਲਾਕਾ ਕਪੂਰਥਲਾ ਹੈ ਉਨ੍ਹਾਂ ਕਿਹਾ ਕਿ ਕਿਸੇ ਲੀਡਰ ਦਾ ਨਾ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਕਾਂਗਰਸ ਪਾਰਟੀ ਅਲੱਗ -ਅਲੱਗ ਹੈ , ਸਾਰੀ ਕਾਂਗਰਸ ਪਾਰਟੀ ਇਕੱਠੀ ਹੈ।
ਮੌਜੂਦਾ ਸਮੇਂ ਦੇ ਹਾਲਾਤਾਂ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਜਿਥੇ ਕਾਂਗਰਸ ਕਮਜ਼ੋਰ ਹੈ ਉਨ੍ਹਾਂ ਹਲਕਿਆਂ ’ਚ ਜਾ ਕੇ ਕਾਂਗਰਸ ਦਾ ਝੰਡਾ ਬੁਲੰਦ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਲੈ ਕੇ ਜਾਈਏ। ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ‘‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’’ ਪ੍ਰੋਗਰਾਮ ਕਈ ਹਲਕਿਆਂ ’ਚ ਕਰ ਚੁੱਕੇ ਹਾਂ ਉਸ ਦੇ ਤਹਿਤ ਅੱਜ ਇੱਥੇ ਪਹੁੰਚੇ ਹਾਂ।
(For more news apart from Raja Warring's statement on the separate rally Rana family News in Punjabi, stay tuned to Rozana Spokesman)