
Sultanpur Lodhi News : ਸੁਲਤਾਨਪੁਰ ਲੋਧੀ ’ਚ ਕਾਂਗਰਸ ਦੀ ਪਰਿਵਰਤਨ ਰੈਲੀ ’ਚ ਬੋਲੇ ਸੁਖਜਿੰਦਰ ਰੰਧਾਵਾ
Sultanpur Lodhi News in Punjabi : ਸੁਲਤਾਨਪੁਰ ਲੋਧੀ ’ਚ ਕਾਂਗਰਸ ਦੀ ਵਿਸ਼ਾਲ ਪਰਿਵਰਤਨ ਰੈਲੀ ’ਚ ਸੁਖਜਿੰਦਰ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਖਿਲਾਫ਼ ਗਤੀਵਿਧੀਆਂ ਕਰਨ ਵਾਲਿਆਂ ਨੂੰ ਮੇਰੀ ਸਖ਼ਤ ਤਾੜਨਾ ਹੈ। ਪਾਰਟੀ ਵਿਰੁਧ ਜਾਣ ਵਾਲਾ ਰਾਜਸਥਾਨ ਕਾਂਗਰਸ ’ਚ ਨਹੀਂ ਬੈਠ ਸਕੇਗਾ। ਮੈਂ ਰਾਜਸਥਾਨ ’ਚ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪਾਰਟੀ ਸਾਡੇ ਖੂਨ ਨਾਲ ਬਣੀ ਹੈ। ਰੰਧਾਵਾ ਨੇ ਕਿਹਾ ਕਿ ਸਭ ਤੋਂ ਵੱਧ ਜੇਕਰ ਕੋਈ ਰੋਲ ਜਾਂ ਸ਼ਹੀਦੀਆਂ ਕੀਤੀਆਂ ਹਨ ਤਾਂ ਉਹ ਪੰਜਾਬੀਆਂ ਨੇ ਕੀਤੀਆਂ ਹਨ।
‘‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’’ ਤਹਿਤ ਰੈਲੀ ’ਚ ਪ੍ਰਤਾਪ ਸਿੰਘ ਬਾਜਵਾ, ਏਆਈਸੀਸੀ ਦੇ ਸੈਕਟਰੀ ਦਲਬੀਰ ਸਿੰਘ, ਖਾਹਿਰਾ ਸਾਹਿਬ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਆਦਿ ਸ਼ਾਮਲ ਹੋਏ।
(For more news apart from Sukhjinder Randhawa spoke at Congress's Parivartan rally in Sultanpur Lodhi News in Punjabi, stay tuned to Rozana Spokesman)