ਸਰਕਾਰੀ ਆਈ.ਟੀ.ਆਈ. ਮੋਰਿੰਡਾ ਵਿਖੇ ਮਨਾਇਆ ਗਿਆ ਆਜੀਵਕਾ ਦਿਵਸ 
Published : May 5, 2018, 3:49 pm IST
Updated : May 5, 2018, 3:49 pm IST
SHARE ARTICLE
Government ITI Morinda
Government ITI Morinda

ਸਰਕਾਰੀ ਆਈ ਟੀ ਆਈ ਮੋਰਿੰਡਾ ਵਿਖੇ ਆਜੀਵਕਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ...

ਮੋਰਿੰਡਾ, 5 ਮਈ : (ਮੋਹਨ ਸਿੰਘ ਅਰੋੜਾ) ਸਰਕਾਰੀ ਆਈ ਟੀ ਆਈ ਮੋਰਿੰਡਾ ਵਿਖੇ ਆਜੀਵਕਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈ.ਟੀ.ਆਈ. ਦੇ ਮੈਡਮ ਬਲਜਿੰਦਰ ਕੌਰ ਨੇ ਦਸਿਆ ਕਿ ਇਸ ਮੌਕੇ ਰਾਸ਼ਟਰੀ ਪੇਂਡੂ ਵਿਕਾਸ ਯੋਜਨਾ ਅਧੀਨ ਵਿਦਿਆਰਥੀਆਂ ਨੂੰ ਮੋਰਿੰਡਾ ਬਲਾਕ ਵਿਚ ਪੈਂਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਲੋਕਾਂ ਨੂੰ ਅਜੀਵਕਾ ਦਿਵਸ ਬਾਰੇ ਜਾਣੂ ਕਰਵਾਇਆ ਗਿਆ। 

ITIITI

ਅਜੀਵਕਾ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਸਵੈ ਰੁਜ਼ਗਾਰ ਅਪਣਾਉ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਾਲ 16 ਅਤੇ 17 ਦੀਆਂ ਵਿਦਿਆਰਥਣਾਂ ਦੇ ਕੋਰਸਾਂ ਦੇ ਪਾਸ ਆਊਟ ਵਿਦਿਅਾਰਥੀਆਂ ਨੂੰ ਉਨ੍ਹਾਂ ਦੇ ਸਰਟੀਫਿਕੇਟ ਇਸ ਸਮਾਗਮ ਦੌਰਾਨ ਆਏ ਮੁੱਖ ਮਹਿਮਾਨ ਸਰਪੰਚ ਕੇਸਰ ਸਿੰਘ ਸੱਖੋਮਾਜਰਾ, ਸਰਪੰਚ ਗੁਰਜਸਵੀਰ ਸਿੰਘ ਦੁਮਣਾ ਅਤੇ ਆਈ ਟੀ ਆਈ ਦੇ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਵਲੋਂ ਦਿਤੇ ਗਏ। 

ITIITI

ਇਸ ਮੌਕੇ ਸਭਿਆਚਾਰ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀਆਂ ਵਿਦਿਅਾਰਥਣਾਂ ਦਾ ਆਈ ਟੀ ਅਾਈ ਦੇ ਸਮੂਹ ਸਟਾਫ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਮੈਡਮ ਬਲਦੀਸ ਕੌਰ, ਮੈਡਮ ਕਮਲੇਸ ਰਾਣੀ, ਲਵਜੋਤ ਸਿੰਘ, ਜਸ਼ਨਦੀਪ ਕੌਰ, ਸਿਮਰਨਪ੍ਰੀਤ ਕੌਰ, ਮਨਦੀਪ ਕੌਰ, ਪ੍ਰਭਜੋਤ ਕੌਰ ਤੋਂ ਇਲਾਵਾ  ਸਮੂਹ ਸਟਾਫ਼ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement