
ਮੋਰਿੰਡਾ ਪੁਲਿਸ ਵਲੋਂ ਸ੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਮਨਪ੍ਰੀਤ ਕੌਰ ਉਰਫ ਸ਼ਿਬਾਨਾ ਬੈਗਮ...
ਮੋਰਿੰਡਾ, 5 ਮਈ : (ਮੋਹਨ ਸਿੰਘ ਅਰੋੜਾ) ਮੋਰਿੰਡਾ ਪੁਲਿਸ ਵਲੋਂ ਸ੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਮਨਪ੍ਰੀਤ ਕੌਰ ਉਰਫ ਸ਼ਿਬਾਨਾ ਬੈਗਮ ਅਤੇ ਉਸ ਦੇ ਪਤੀ ਇਕਬਾਲ ਖਾਨ ਵਿਰੁਧ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਅਤੇ ਵਰਦੀ ਨੂੰ ਹੱਥ ਪਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆ ਏ.ਐਸ.ਆਈ ਸੰਜੀਵ ਕੁਮਾਰ ਨੇ ਦਸਿਆ ਕਿ ਪੁਰਖਾਲੀ ਪੁਲਿਸ ਚੌਂਕੀ ਵਿਚ ਇਸ ਦੇ ਪਤੀ ਇਕਬਾਲ ਖਾਨ ਤੇ 420 ਦਾ ਮੁੱਕਦਮਾ ਦਰਜ ਹੈ।
Arrest
ਜਿਸ ਤਹਿਤ ਇਕਬਾਲ ਖਾਨ ਵਾਸੀ ਨੂੰ ਦੋ ਪੁਲਿਸ ਮੁਲਾਜ਼ਮ ਹੌਲਦਾਰ ਜਸਵਿੰਦਰ ਸਿੰਘ ਅਤੇ ਹੌਲਦਾਰ ਕਸ਼ਮੀਰ ਸਿੰਘ ਵਾਰਡ ਨੰਬਰ 4 ਮੋਰਿੰਡਾ ਤੋਂ ਗ੍ਰਿਫ਼ਤਾਰ ਕਰਨ ਉਸ ਦੇ ਘਰ ਆਏ ਇਕਬਾਲ ਖਾਨ ਘਰ ਵਿਚ ਮੌਜੂਦ ਸੀ ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਗ੍ਰਿਫ਼ਤਾਰ ਕਰਨ ਲੱਗੇ ਤਾਂ ਮਨਪ੍ਰੀਤ ਕੌਰ ਉਰਫ ਸ਼ਿਬਾਨਾ ਬੈਗਮ ਨੇ ਅਪਣੇ ਆਹੁਦੇ ਦੀ ਧੋਸ ਦਿਖਾਉਦਿਆ ਹੌਲਦਾਰ ਜਸਵਿੰਰ ਸਿੰਘ ਦੀ ਵਰਦੀ ਪਾੜਣ ਦੀ ਕੋਸ਼ਿਸ਼ ਕੀਤੀ ਅਤੇ ਅਪਣੇ ਪਤੀ ਇਕਬਾਲ ਖਾਨ ਨੂੰ ਉਥੋਂ ਭੱਜਣ ਵਿਚ ਮਦਦ ਕੀਤੀ।
Arrest
ਮੋਰਿੰਡਾ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਦੇ ਬਿਆਨ ਦੇ ਆਧਾਰ ਤੇ ਅਕਾਲੀ ਆਗੂ ਮਨਪ੍ਰੀਤ ਕੌਰ ਅਤੇ ਇਕਬਾਲ ਖਾਨ ਵਿਰੁਧ ਮਾਮਲਾ ਦਰਜ ਕਰਕੇ ਮਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਆਕਲੀ ਆਗੂ ਮਨਪ੍ਰੀਤ ਕੌਰ ਨੇ ਲੱਗੇ ਸਾਰੇ ਇਲਜਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਆਗੂ ਨਾਲ ਧੱਕਾ ਕਰ ਰਹੀ ਹੈ।