ਪੰਜਾਬ ਸਰਕਾਰ ਨੇ ਪੰਜਾਬ ਦੇ ਡਰਾਈਵਰਾਂ ਤੋਂ ਕੋਰੋਨਾ ਹੋਣ ਦੇ ਅਸ਼ੋਕ ਚਵਾਨ ਦੇ ਦਾਅਵੇ ਨੂੰ ਰੱਦ ਕੀਤਾ
Published : May 5, 2020, 9:36 am IST
Updated : May 5, 2020, 9:36 am IST
SHARE ARTICLE
File Photo
File Photo

ਸ਼ਰਧਾਲੂਆਂ ਨੂੰ ਲਿਆਉਣ ਵਾਲੇ ਪਹਿਲੇ ਜਥੇ ਦੇ ਸਾਰੇ 31 ਵਾਹਨ ਤੇ ਡਰਾਈਵਰ ਮਹਾਰਾਸ਼ਟਰ ਨਾਲ ਸਬੰਧਤ : ਰਜੀਆ ਸੁਲਤਾਨਾ

ਚੰਡੀਗੜ੍ਹ, 4 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਅੱਜ ਮਹਾਰਾਸ਼ਟਰ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਅਸ਼ੋਕ ਚਵਾਨ ਦੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਨਾਂਦੇੜ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਲਾਗ ਸ਼ਾਇਦ ਪੰਜਾਬ ਦੇ ਡਰਾਈਵਰਾਂ ਤੋਂ ਲੱਗੀ ਹੈ। ਇਕ ਪ੍ਰੈਸ ਬਿਆਨ ਵਿਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਸ੍ਰੀ ਅਸ਼ੋਕ ਚਵਾਨ ਦੇ ਬਿਆਨ ਨੂੰ ਗੁਮਰਾਹਕੁਨ ਅਤੇ ਤੱਥਾਂ ਤੋਂ ਸੱਖਣਾ ਕਰਾਰ ਦਿਤਾ।

ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਦੇ ਬਿਆਨ ਨੂੰ ਇਹ ਕਹਿ ਕੇ ਰੱਦ ਕਰ ਦਿਤਾ ਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਗ਼ੈਰ ਜ਼ਿੰਮੇਵਾਰਾਨਾ ਵਿਵਹਾਰ ਨਹੀਂ ਕਰਨਾ ਚਾਹੀਦਾ ਅਤੇ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਬਿਆਨ ਨਹੀਂ ਦੇਣਾ ਚਾਹੀਦਾ। ਸ੍ਰੀਮਤੀ ਸੁਲਤਾਨਾ ਨੇ ਪ੍ਰਗਟਾਵਾ ਕੀਤਾ ਕਿ ਅਸਲ ਵਿਚ 31 ਵਾਹਨਾਂ (20 ਬਸਾਂ ਅਤੇ 11 ਟੈਂਪੋ ਟਰੈਵਲਰ) ਦਾ ਪਹਿਲਾ ਜੱਥਾ, ਜੋ ਸ੍ਰੀ ਨਾਂਦੇੜ ਸਾਹਿਬ ਤੋਂ 860 ਸ਼ਰਧਾਲੂਆਂ ਨੂੰ ਪੰਜਾਬ ਲੈ ਕੇ ਆਇਆ ਸੀ, ਵਿਚ ਸ਼ਾਮਲ ਸਾਰੇ ਵਾਹਨ ਅਤੇ ਚਾਲਕ ਮਹਾਂਰਾਸ਼ਟਰ ਦੇ ਸਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਪਹਿਲੇ ਤਿੰਨ ਗਰੁੱਪ  ਨਿੱਜੀ ਬਸਾਂ ਰਾਹੀਂ ਆਏ ਸਨ ਜਿਨ੍ਹਾਂ ਦਾ ਪ੍ਰਬੰਧ ਸ੍ਰੀ ਨੰਦੇੜ ਸਾਹਿਬ ਤੋਂ ਕੀਤਾ ਗਿਆ ਸੀ।

File photoFile photo

ਉਨ੍ਹਾਂ ਦਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਟਰੱਸਟ ਵਲੋਂ ਭੇਜੀਆਂ ਗਈਆਂ 7 ਬਸਾਂ ਦੇ ਪਹਿਲੇ ਜਥੇ ਨੇ 23 ਅਪ੍ਰੈਲ ਦੀ ਰਾਤ ਨੂੰ ਪੰਜਾਬ ਲਈ ਅਪਣਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਦਸਿਆ ਕਿ 11 ਟੈਂਪੂ ਟਰੈਵਲਰਜ਼ ਦਾ ਦੂਜਾ ਜਥਾ 24 ਅਪ੍ਰੈਲ ਦੇਰ ਰਾਤ ਨੂੰ ਪੰਜਾਬ ਲਈ ਚਲਿਆ ਅਤੇ 26 ਅਪ੍ਰੈਲ ਦੀ ਦੇਰ ਰਾਤ ਪੰਜਾਬ ਪਹੁੰਚਿਆ। ਇਸੇ ਤਰ੍ਹਾਂ 13 ਬਸਾਂ ਦਾ ਤੀਸਰਾ ਜਥਾ  ਸ਼ਰਧਾਲੂਆਂ ਨੂੰ ਲੈ ਕੇ 25 ਅਪ੍ਰੈਲ ਨੂੰ ਦੇਰ ਰਾਤ ਅਤੇ 26 ਅਪ੍ਰੈਲ ਦੀ ਸੱਜਰੀ ਸਵੇਰ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਲਈ ਚਲਿਆ। ਇਹ ਬਸਾਂ 27 ਅਪ੍ਰੈਲ ਨੂੰ ਦੇਰ ਰਾਤ ਅਤੇ 28 ਅਪ੍ਰੈਲ ਦੀ ਸੱਜਰੀ ਸਵੇਰ ਪੰਜਾਬ ਪਹੁੰਚੀਆਂ।

ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਪੰਜਾਬ ਸਰਕਾਰ ਦੀਆਂ ਬਸਾਂ 25 ਅਪ੍ਰੈਲ ਨੂੰ ਪੰਜਾਬ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਰਵਾਨਾ ਹੋਈਆਂ ਅਤੇ 27 ਅਪ੍ਰੈਲ ਦੀ ਸਵੇਰ ਉਥੇ ਪਹੁੰਚੀਆਂ। ਉਨ੍ਹਾਂ ਦਸਿਆ ਕਿ ਇਨ੍ਹਾਂ ਬਸਾਂ ਨੇ 27 ਅਪ੍ਰੈਲ ਦੀ ਰਾਤ ਨੂੰ ਵਾਪਸ ਪੰਜਾਬ ਲਈ ਅਪਣੀ ਯਾਤਰਾ ਸ਼ੁਰੂ ਕੀਤੀ ਅਤੇ 29 ਅਪ੍ਰੈਲ ਬਾਅਦ ਦੁਪਹਿਰ ਤੋਂ 30 ਅਪ੍ਰੈਲ ਦੀ ਸਵੇਰ ਤਕ ਬਠਿੰਡਾ ਪਹੁੰਚੀਆਂ।

File photoFile photo

ਇਹ ਤੱਥ ਦੀ ਗੱਲ ਹੈ ਕਿ ਪੰਜਾਬ ਦੀਆਂ ਬਸਾਂ ਦੁਆਰਾ ਸ਼ਰਧਾਲੂਆਂ ਨੂੰ ਲਿਆਉਣ ਤੋਂ ਪਹਿਲਾਂ ਹੀ ਕੁੱਝ ਪ੍ਰਾਈਵੇਟ ਵਾਹਨ ਸ੍ਰੀ ਨਾਂਦੇੜ ਸਾਹਿਬ ਤੋਂ ਪੰਜਾਬ ਲਈ ਰਵਾਨਾ ਹੋ ਗਏ ਸਨ ਅਤੇ ਇਨ੍ਹਾਂ ਨਿਜੀ ਵਾਹਨਾਂ ਵਿਚ ਸਵਾਰ ਯਾਤਰੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ਵਿਚ ਇਕ ਨਾਂਦੇੜ ਨਾਲ ਸਬੰਧਤ ਡਰਾਈਵਰ ਵੀ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਅਸ਼ੋਕ ਚਵਾਨ ਨੇ ਕੁੱਝ ਮੀਡੀਆ ਪਲੇਟਫ਼ਾਰਮਜ਼ ਨੂੰ ਦਿਤੀ ਅਪਣੀ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਦੇ ਨਾਂਦੇੜ ਵਿਚ ਇਕ ਗੁਰਦੁਆਰੇ ਤੋਂ ਸ਼ਰਧਾਲੂਆਂ ਨੂੰ ਬਸਾਂ ਵਿਚ ਪੰਜਾਬ ਲੈ ਕੇ ਜਾਣ ਵਾਲੇ ਪੰਜਾਬ ਦੇ ਡਰਾਈਵਰਾਂ ਤੋਂ ਸ਼ਰਧਾਲੂਆਂ ਦਰਮਿਆਨ ਕੋਰੋਨਾ ਲਾਗ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement