
ਚੰਡੀਗੜ੍ਹ : ਠੇਕਿਆਂ 'ਤੇ ਲੱਗੀਆਂ ਲੰਮੀਆਂ ਕਤਾਰਾਂ, ਕੋਰੋਨਾ ਮਰੀਜ਼ 102 ਹੋਏ
ਚੰਡੀਗੜ੍ਹ, 4 ਮਈ (ਤਰੁਣ ਭਜਨੀ) : ਸ਼ਹਿਰ ਵਿਚ ਸੋਮਵਾਰ ਕੋਰੋਨਾ ਵਾਇਰਸ ਦੇ 102 ਮਾਮਲੇ ਹੋ ਗਏ ਹਨ , ਪਰ 41 ਦਿਨ ਬਾਅਦ ਸੋਮਵਾਰ ਜਦੋਂ ਸ਼ਹਿਰਵਾਸੀਆਂ ਨੂੰ ਕਰਫਿਊ ਤੋਂ ਰਾਹਤ ਮਿਲੀ ਤਾਂ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸੰਕਰਮਣ ਤੋਂ ਬਚਾਅ ਨੂੰ ਲੈ ਕੇ ਸਾਵਧਾਨੀਆਂ ਵਰਤਣਾ ਵੀ ਭੁੱਲ ਗਏ। ਸ਼ਹਿਰ ਦੀਆਂ ਸੜਕਾਂ ਤੋਂ ਲੈ ਕੇ ਦੁਕਾਨਾਂ ਅਤੇ ਸ਼ਰਾਬ ਦੇ ਠੇਕਿਆਂ ਉਤੇ ਜੱਮਕੇ ਭੀੜ ਲੱਗੀ।
ਸਵੇਰੇ 10 ਤੋਂ ਸ਼ਾਮੀ 6 ਵਜੇ ਤਕ ਸ਼ਰਾਬ ਦੇ ਠੇਕਿਆਂ ਤੇ ਲੰਬੀਆਂ ਲਾਈਨਾਂ ਲੱਗੀ ਹੋਈ ਸਨ। ਲੋਕਾਂ ਨੇ ਇਕ ਦੂੱਜੇ ਤੋਂ ਸਰੀਰਕ ਤੈਅ ਦੂਰੀ ਬਣਾਕੇ ਰੱਖਣਾ ਵੀ ਸਹੀ ਨਹੀਂ ਸੱਮਝਿਆ। ਆਲਮ ਇਹ ਹੋ ਗਿਆ ਕਿ ਕੁੱਝ ਥਾਵਾਂ ਤੇ ਪੁਲਿਸ ਨੂੰ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਬੰਦ ਕਰਵਾਉਣੇ ਪੈ ਗਏ। ਕਰਫਿਊ ਖਤਮ ਹੋਣ ਦੇ ਬਾਅਦ ਸਵੇਰੇ ਤੋਂ ਹੀ ਸੜਕਾਂ ਤੇ ਜਾਮ ਲੱਗਣੇ ਸ਼ੁਰੂ ਹੋ ਗਏ।
ਹਾਉਸਿੰਗ ਬੋਰਡ ਲਾਇਟ ਪਵਾਇੰਟ ਤੋਂ ਚੰਡੀਗੜ ਵਿਚ ਦਾਖਲ ਹੋਣ ਵਾਲਾ ਰਸਤਾ ਕੁੱਝ ਦੇਰ ਲਈ ਪੂਰੀ ਤਰ੍ਹਾਂ ਜਾਮ ਰਿਹਾ ਅਤੇ ਕਰੀਬ ਇਕ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਉਥੇ ਹੀ ਮਨੀਮਾਜਰਾ , ਪਿੰਡ ਦੜੂਆ ਅਤੇ ਹਾਲੋਮਾਜਰਾ ਅਤੇ ਹੋਰ ਥਾਵਾਂ ਤੇ ਬਜ਼ਾਰਾਂ ਵਿਚ ਲੋਕ ਸਵੇਰੇ ਹੀ ਖਰੀਦਾਰੀ ਕਰਨ ਪਹੁੰਚ ਗਏ।
ਸੈਕਟਰ - 21 ਵਿਚ ਸ਼ਰਾਬ ਦੇ ਠੇਕੇ ਤੇ ਸਵੇਰੇ ਹੀ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਿਸਦੇ ਬਾਅਦ ਪੁਲਿਸ ਵਲੋਂ ਸ਼ਰਾਬ ਦਾ ਠੇਕਾ ਬੰਦ ਕਰਵਾ ਦਿਤਾ ਗਿਆ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਇਨੀ ਵੱਡੀ ਲਾਈਨਾਂ ਕਰਫ਼ਿਊ ਦੌਰਾਨ ਰਾਸ਼ਨ ਲੈਣ ਵਾਲਿਆਂ ਦੀ ਵੀ ਨਹੀ ਲੱਗੀ, ਜਿਨੀ ਲਾਈਨਾਂ ਸ਼ਰਾਬ ਲੈਣ ਵਾਲਿਆਂ ਦੀ ਲੱਗ ਗਈ ਹਨ।
ਲੋਕ ਕਈਂ-ਕਈਂ ਬੋਤਲਾਂ ਖਰੀਦ ਦੇ ਹੋਏ ਵੀ ਵਿਖਾਈ ਦਿਤੇ। ਜਿਕਰਯੋਗ ਹੈ ਕਿ ਸੋਮਵਾਰ ਸਵੇਰੇ ਵੀ ਸ਼ਹਿਰ ਦੀ ਕੋਰੋਨਾ ਹਾਟਸਪਾਟ ਬਾਪੂਧਾਮ ਕਲੋਨੀ ਵਿਚ ਪੰਜ ਲੋਕ ਪਾਜੇਟਿਵ ਪਾਏ ਗਏ ਹਨ। ਸ਼ਹਿਰ ਵਿਚ ਕੁਲ 102 ਮਾਮਲਿਆਂ ਵਿਚੋਂ 21 ਠੀਕ ਹੋਕੇ ਘਰ ਜਾ ਚੁੱਕੇ ਹਨ ਅਤੇ ਇਕ ਮਹਿਲਾ ਦੀ ਮੌਤ ਹੋ ਚੁੱਕੀ ਹੈ।