
ਅਸਮਾਨੀ ਬਿਜਲੀ ਡਿੱਗਣ ਨਾਲ ਫ਼ੈਕਟਰੀ ਹੋਈ ਖ਼ਾਕ
ਪੰਚਕੂਲਾ 4, ਮਈ (ਪੀ. ਪੀ. ਵਰਮਾ) : ਬਲਾਕ ਰਾਏਪੁਰ ਰਾਣੀ ਦੇ ਪਿੰਡ ਫਤਿਹਗੜ੍ਹ ਜਟਵਾੜ ਵਿੱਚ ਮਿੰਟ ਲਾਈਫ਼ ਕੇਅਰ ਫੈਕਟਰੀ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ। ਇਹ ਫੈਕਟਰੀ ਕੈਮੀਕਲ ਦੀ ਦੱਸੀ ਜਾ ਰਹੀ ਹੈ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਫੈਕਟਰੀ ਅੱਗ ਦੀ ਚਪੇਟ ਵਿੱਚ ਆ ਕੇ ਖਾਕ ਹੋ ਗਈ। ਬਾਰਿਸ਼ ਦੇ ਪਾਣੀ ਦਾ ਵੀ ਇਸ ਕੈਮੀਕਲ ਅੱਗ ਉੱਤੇ ਕੋਈ ਅਸਰ ਨਹੀਂ ਸੀ ਹੋ ਰਿਹਾ।
ਮੌਕੇ ਤੇ ਫਾਇਰ ਵਿਭਾਗ ਦੀਆਂ ਤਿੰਨ ਤੋਂ ਵੱਧ ਗੱਡੀਆਂ ਪਹੁੰਚੀਆਂ। ਅੱਗ ਇੰਨੀ ਜਬਰਦਸਤ ਲੱਗੀ ਹੋਈ ਸੀ ਕਿ ਫਾਇਰ ਵਿਭਾਗ ਨੂੰ ਅੱਗ ਕੇ ਕਾਬੂ ਪਾਉਣ ਲਈ ਕਾਫ਼ੀ ਮਿਹਨਤ ਕਰਨੀ ਪਈ ਤਾਂ ਜਾ ਕੇ ਇਸ ਅੱਗ ਤੇ ਕਾਬੂ ਪਾਇਆ ਜਾ ਸਕਿਆ। ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਨੇ ਇਸ ਮੌਕੇ ਜਾਇਜਾ ਲਿਆ। ਪਿੰਡ ਵਾਸੀਆਂ ਨੇ ਅੱਗ ਲੱਗਣ ਦਾ ਕਾਰਨ ਅਸਮਾਨੀ ਬਿਜਲੀ ਨੂੰ ਦੱਸਿਆ। ਤਿੰਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ ਤੇ ਕਾਬੂ।