
ਸ਼ਹੀਦ ਮੇਜਰ ਸੂਦ ਦੀ ਸ਼ਹਾਦਤ ਨੌਜਵਾਨਾਂ ਲਈ ਪ੍ਰੇਰਨਾ : ਜਗਪ੍ਰੀਤ ਸਿੰਘ, ਮੁੱਖ ਅਧਿਆਪਕ
ਨਾਭਾ, 4 ਮਈ (ਬਲਵੰਤ ਹਿਆਣਾ) : ਬੀਤੀ 2 ਮਈ ਨੂੰ ਅੱਤਵਾਦੀਆਂ ਦੁਆਰਾ ਬੰਧਕ ਬਣਾਏ ਗਏ ਆਮ ਨਾਗਰਿਕਾਂ ਨੂੰ ਬਚਾਉਣ ਦੌਰਾਨ ਜੰਮੂ-ਕਸ਼ਮੀਰ ਵਿੱਚ ਹੰਦਵਾੜਾ ਆਪ੍ਰੇਸ਼ਨ ਦੌਰਾਨ ਸ਼ਹੀਦ ਹੋਇਆ ਸੀ, ਪੰਜਾਬ ਪਬਲਿਕ ਸਕੂਲ ਨਾਭਾ (ਪੀਪੀਐਸ) ਦਾ ਸਾਬਕਾ ਵਿਦਿਆਰਥੀ ਸੀ।
ਆਪਣੇ ਪਿਤਾ ਸੇਵਾਮੁਕਤ ਬ੍ਰਿਗੇਡੀਅਰ ਚੰਦਰ ਕਾਂਤ ਸੂਦ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ, ਜੋ ਪੀਪੀਐਸ ਦੇ ਸਾਬਕਾ ਵਿਦਿਆਰਥੀ ਵੀ ਹਨ (1976 ਬੈਚ), ਮੇਜਰ ਅਨੁਜ ਸ਼ੁਰੂ ਤੋਂ ਹੀ ਆਰਮੀ ਪ੍ਰਤੀ ਸਮਰਪਤ ਸੀ। ਸਕੂਲ ਵਿੱਚੋ ਉਨ੍ਹਾਂ ਦੇ ਕਰੀਬੀ ਦੋਸਤ ਰਾਘਵ ਵਰਮਾ ਨੇ ਯਾਦ ਕਰਦਿਆਂ ਦੱਸਿਆ ''ਉਸਨੇ ਬੋਰਡ ਦੀ ਪ੍ਰੀਖਿਆ ਤੋਂ ਪਹਿਲਾਂ ਹੀ ਐਨ.ਡੀ.ਏ. ਦੀ ਦਾਖਲਾ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਇਸ ਸਫਲਤਾ ਤੋਂ ਬਾਅਦ ਵੀ ਉਸਦਾ ਆਪਣੀ ਪੜਾਈ ਤੋਂ ਧਿਆਨ ਬਿਲਕੁਲ ਨਾ ਹਟਿਆ। ''
ਇਕ ਹੋਰ ਖਾਸ ਸਾਥੀ ਡਾ. ਮਨਜੋਤ ਸਿੰਘ ਮੁਤਾਬਕ ਅਨੁਜ ਦੇ ਪਿਤਾ ਹਮੇਸ਼ਾ ਅਨੁਜ ਲਈ ਆਦਰਸ਼ ਸਨ। ਪੀਪੀਐਸ ਦੇ ਮੁੱਖ ਅਧਿਆਪਕ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀਪੀਐਸ ਦੇ ਡੀਐਨਏ ਵਿਚ ਉੱਚ ਭਾਵਨਾ ਅਤੇ ਨਿਰਸਵਾਰਥ ਸੇਵਾ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਮੇਜਰ ਸੂਦ ਦੀ ਬਹਾਦਰੀ ਪੀ ਪੀ ਐਸ ਨਾਭਾ ਦੇ ਨੌਜਵਾਨ ਸਮੂਹ ਲਈ ਇੱਕ ਪ੍ਰੇਰਣਾ ਹੋਵੇਗੀ।