
ਪੰੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਹੋਏ ਤਬਾਦਲੇ
ਚੰਡੀਗੜ: ਪੰੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ 10 ਬਲਾਕ ਪ੍ਰਾਇਮਰੀ ਐਜ਼ੂਕੇਸ਼ਨ ਅਫਸਰਾਂ (ਬੀ.ਪੀ.ਈ.ਓਜ਼) ਦੇ ਤਬਾਦਲੇ ਕਰ ਦਿੱਤੇ ਹਨ।
Vijay Inder Singla
ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਬਲਾਕ ਸੰਗਤ, ਸੁਨੀਲ ਕੁਮਾਰ ਨੂੰ ਫਾਜ਼ਿਲਕਾ-1, ਪ੍ਰੇਮ ਕੁਮਾਰ ਨੂੰ ਸਮਾਣਾ-1, ਨੀਨਾ ਰਾਣੀ ਨੂੰ ਮਾਜਰੀ, ਵੀਰਜੀਤ ਕੌਰ ਨੂੰ ਨੌਸ਼ਹਿਰਾ ਪੰਨੂਆਂ, ਸ੍ਰੀ ਗੁਰਦੇਵ ਸਿੰਘ ਨੂੰ ਅੰਮ੍ਰਿਤਸਰ-1, ਸੁਸ਼ਲੀ ਕੁਮਾਰ ਨੂੰ ਬਾਘਾ ਪੁਰਾਣਾ, ਸ੍ਰੀ ਜਸਕਰਨ ਸਿੰਘ ਨੂੰ ਫਰੀਦਕੋਟ-2, ਸ੍ਰੀ ਤੀਰਥ ਰਾਮ ਨੂੰ ਹੁਸ਼ਿਆਰਪੁਰ-2ਏ ਅਤੇ ਜਸਵਿੰਦਰ ਸਿੰਘ ਨੂੰ ਬਲਾਕ ਪਟਿਆਲਾ-3 ਵਿਖੇ ਤਾਇਨਾਤ ਕੀਤਾ ਗਿਆ ਹੈ।
Vijay Inder Singla
ਬੁਲਾਰੇ ਅਨੁਸਾਰ ਬਦਲੀ ਉਪਰੰਤ ਜਦੋਂ ਤੱਕ ਪੁਰਾਣੇ ਸਟੇਸ਼ਨ ’ਤੇ ਕੋਈ ਬੀ.ਪੀ.ਈ.ਓ. ਤਾਇਨਾਤ ਨਹੀਂ ਹੋ ਜਾਂਦਾ, ਓਦੋਂ ਤੱਕ ਉਕਤ ਅਧਿਕਾਰੀ ਨੂੰ ਹਫਤੇ ਦੇ ਆਖਰੀ ਤਿੰਨ ਦਿਨ (ਵੀਰਵਾਰ, ਸ਼ੁਕਰਵਾਰ, ਸ਼ਨੀਵਾਰ) ਆਪਣੇ ਪਹਿਲੇ ਸਟੇਸ਼ਨ ’ਤੇ ਡਿਊਟੀ ਦੇਣ ਅਤੇ ਪਹਿਲੇ ਤਿੰਨ ਦਿਨ ਉਸ ਨੂੰ ਆਪਣੀ ਨਵੀਂ ਤਾਇਨਾਤੀ ਵਾਲੇ ਸਥਾਨ ’ਤੇ ਹਾਜ਼ਰ ਹੋਣ ਲਈ ਆਖਿਆ ਗਿਆ ਹੈ