
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਬਾਲਲੀਲ੍ਹਾ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 50 ਕਰੋੜ ਦੀ ਫਿਰੌਤੀ ਮੰਗੀ
ਪਟਨਾ, 4 ਮਈ : ਇਕ ਮਹੀਨੇ ਦੇ ਅੰਦਰ 50 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ 'ਤੇ ਵਿਸ਼ਵ 'ਚ ਸਿੱਖਾਂ ਦੇ ਚੌਥੇ ਸੱਭ ਤੋਂ ਵੱਡੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਬਾਲਲੀਲ੍ਹਾ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਰਜਿਸਟਰਡ ਡਾਕ ਰਾਹੀਂ ਤਖ਼ਤ ਸਾਹਿਬ ਦੇ ਪਤੇ 'ਤੇ ਭੇਜੇ ਗਏ ਪੱਤਰ ਰਾਹੀਂ ਦਿਤੀ ਗਈ ਹੈ | ਫਿਰੌਤੀ ਤੇ ਧਮਕੀ ਵਾਲਾ ਪੱਤਰ ਮਿਲਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਭਾਜੜਾਂ ਪੈ ਗਈਆਂ |
ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਬਿਹਾਰ ਦੇ ਡੀਜੀਪੀ ਨੂੰ ਇਸ ਮਾਮਲੇ ਵਿਚ ਪੱਤਰ ਭੇਜ ਕੇ ਦੋਸ਼ੀ ਵਿਅਕਤੀ ਵਿਰੁਧ ਕਾਰਵਾਈ ਦੀ ਅਪੀਲ ਕੀਤੀ ਹੈ | ਉੱਥੇ ਹੀ ਲਿਫ਼ਾਫ਼ੇ 'ਚ ਭੇਜੇ ਇਕ ਦੂਸਰੇ ਪੱਤਰ ਵਿਚ ਮਾਰਵਾੜੀ ਕਾਲਜ ਦੇ ਪਿ੍ੰਸੀਪਲ ਤੇ ਦੋ ਅਧਿਆਪਕਾਂ 'ਤੇ ਪੁਰਾਣੇ ਧਰਮ ਗ੍ਰੰਥਾਂ ਨੂੰ ਸਾੜਨ, ਵੇਚਣ ਤੇ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ | ਮੁਢਲੀ ਜਾਂਚ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵਲੋਂ ਪੱਤਰ ਭੇਜਿਆ ਗਿਆ ਹੈ | ਪੂਰਬੀ ਐਸਪੀ ਜਿਤੇਂਦਰ ਕੁਮਾਰ ਨੇ ਦਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ | (ਏਜੰਸੀ