ਅੰਬਾਂ ਦੀ ਮਲਕਾ : ਚਾਰ ਕਿਲੋ ਦੇ ਪਾਰ ਜਾ ਸਕਦੈ 'ਨੂਰ ਜਹਾਂ' ਦੇ ਇਕ ਫਲ ਦਾ ਭਾਰ
Published : May 5, 2022, 7:03 am IST
Updated : May 5, 2022, 7:03 am IST
SHARE ARTICLE
image
image

ਅੰਬਾਂ ਦੀ ਮਲਕਾ : ਚਾਰ ਕਿਲੋ ਦੇ ਪਾਰ ਜਾ ਸਕਦੈ 'ਨੂਰ ਜਹਾਂ' ਦੇ ਇਕ ਫਲ ਦਾ ਭਾਰ


ਇਕ ਅੰਬ ਦੀ ਕੀਮਤ 1000 ਤੋਂ 2000 ਰੁਪਏ
ਇੰਦੌਰ, 4 ਮਈ : ਅਪਣੇ ਭਾਰੀ ਭਰਕਮ ਫ਼ਲਾਂ ਕਾਰਨ Tਅੰਬਾਂ ਦੀ ਮਲਕਾ'' ਵਜੋਂ ਮਸ਼ਹੂਰ Tਨੂਰ ਜਹਾਂ'' ਕਿਸਮ ਦੇ ਸੁਆਦ ਪ੍ਰੇਮੀਆਂ ਲਈ ਖ਼ੁਸ਼ਖਬਰੀ ਹੈ | ਜੇਕਰ ਸਭ ਕੁੱਝ ਠੀਕ ਰਿਹਾ ਤਾਂ ਇਸ ਵਾਰ ਸਿਰਫ਼ ਇਕ ਫੱਲ ਦਾ ਭਾਰ ਵਧ ਤੋਂ ਵਧ ਚਾਰ ਕਿਲੋਗ੍ਰਾਮ ਤੋਂ ਵਧ ਹੋ ਸਕਦਾ ਹੈ | ਅੰਬ ਦੀ ਇਸ ਵਿਸ਼ੇਸ਼ ਕਿਸਮ ਦੇ ਉਤਪਾਦਕ ਨੇ ਬੁਧਵਾਰ ਨੂੰ  ਇਹ ਅਨੁਮਾਨ ਪ੍ਰਗਟ ਕੀਤਾ | ਅਫ਼ਗ਼ਾਨ ਮੂਲ ਦੇ ਮੰਨੇ ਜਾਂਦੇ ਅੰਬਾਂ ਦੀ ਨਸਲ ਨੂਰਜਹਾਂ ਦੇ ਕੁੱਝ ਦਰੱਖ਼ਤ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ੍ਹ ਦੇ ਕੱਟੀਵਾੜਾ ਖੇਤਰ ਵਿਚ ਮਿਲਦੇ ਹਨ | ਇਹ ਇਲਾਕਾ ਗੁਜਰਾਤ ਨਾਲ ਲਗਦਾ ਹੈ |
ਇੰਦੌਰ ਤੋਂ ਕਰੀਬ 250 ਕਿਲੋਮੀਟਰ ਦੂਰ ਕਾਠੀਵਾੜਾ ਦੇ ਅੰਬ ਉਤਪਾਦਕ ਸ਼ਿਵਰਾਜ ਸਿੰਘ ਜਾਧਵ ਨੇ ਪੀਟੀਆਈ ਨੂੰ  ਦਸਿਆ, Tਇਸ ਵਾਰ ਮੇਰੇ ਬਾਗ਼ ਵਿਚ ਨੂਰਜਹਾਂ ਅੰਬ ਦੇ ਤਿੰਨ ਦਰੱਖ਼ਤਾਂ 'ਤੇ ਕੁਲ 250 ਫ਼ਲ ਲੱਗੇ ਹਨ | ਇਹ ਫ਼ਲ 15 ਜੂਨ ਤਕ ਵਿਕਰੀ ਲਈ ਤਿਆਰ ਹੋ ਜਾਣਗੇ ਅਤੇ ਇਕ ਫ਼ਲ ਦਾ ਵਧ ਤੋਂ ਵਧ ਭਾਰ ਚਾਰ ਕਿਲੋਗ੍ਰਾਮ ਤੋਂ ਵਧ ਹੋ ਸਕਦਾ ਹੈ |'' ਹਾਲਾਂਕਿ ਉਨ੍ਹਾਂ ਦਸਿਆ ਕਿ ਇਸ ਵਾਰ ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਕਾਰਨ ਨੂਰਜਹਾਂ ਦੇ ਕਈ ਫ਼ੱੁਲ (ਅੰਬਾਂ ਦੇ ਫ਼ੁੱਲ) ਦਰੱਖ਼ਤ 'ਤੇ ਨਹੀਂ ਰਹਿ ਸਕੇ ਅਤੇ ਫ਼ਲ ਬਣਨ ਤੋਂ ਪਹਿਲਾਂ ਹੀ ਡਿੱਗ ਗਏ | ਅੰਬ ਉਤਪਾਦਕ ਨੇ ਦਸਿਆ ਕਿ ਪਿਛਲੇ ਸਾਲ ਨੂਰ ਜਹਾਂ ਦੇ ਇਕ ਫ਼ਲ ਦਾ ਔਸਤ ਵਜ਼ਨ 3.80 ਕਿਲੋ ਸੀ |
ਜਾਧਵ ਨੇ ਦਸਿਆ ਕਿ ਕਾਠੀਆਵਾੜਾ ਨੇੜੇ ਸਥਿਤ ਗੁਜਰਾਤ ਦੇ ਕਈ ਸੌਕੀਨ ਨੂਰਜਹਾਂ ਅੰਬ ਦੇ ਫ਼ਲਾਂ ਦੀ ਐਡਵਾਂਸ ਬੁਕਿੰਗ ਲਈ ਹੁਣ ਤੋਂ ਹੀ ਫੋਨ 'ਤੇ ਪੁਛਗਿਛ ਕਰ ਰਹੇ ਹਨ, ਜਦੋਂ ਕਿ ਇਨ੍ਹਾਂ ਦੇ ਪਕਣ ਅਤੇ ਵਿਕਰੀ ਲਈ ਤਿਆਰ ਹੋਣ 'ਚ ਕਰੀਬ ਡੇਢ ਮਹੀਨੇ ਦਾ ਸਮਾਂ ਬਾਕੀ ਹੈ |
ਜਾਧਵ ਨੇ ਦਸਿਆ ਕਿ ਇਸ ਵਾਰ ਉਹ ਨੂਰ ਜਹਾਂ ਦਾ ਇਕ ਅੰਬ 1000 ਤੋਂ 2000 ਰੁਪਏ ਵਿਚ ਵੇਚਣਾ ਚਾਹੁੰਦੇ ਹਨ, ਜਦੋਂ ਕਿ ਪਿਛਲੇ ਸਾਲ ਇਕ ਫ਼ਲ ਦੀ ਕੀਮਤ 500 ਤੋਂ 1500 ਰੁਪਏ ਤਕ ਸੀ |
ਬਾਗ਼ਬਾਨੀ ਮਾਹਰਾਂ ਨੇ ਦਸਿਆ ਕਿ ਨੂਰਜਹਾਂ ਅੰਬ ਦੇ ਦਰਖ਼ਤਾਂ 'ਤੇ ਆਮ ਤੌਰ 'ਤੇ ਜਨਵਰੀ-ਫ਼ਰਵਰੀ ਤੋਂ ਫੁੱਲ ਲੱਗਦੇ ਹਨ ਅਤੇ ਇਸ ਦੇ ਫ਼ਲ ਜੂਨ ਦੇ ਪਹਿਲੇ ਪੰਦਰਵਾੜੇ ਤਕ ਵਿਕਰੀ ਲਈ ਤਿਆਰ ਹੋ ਜਾਂਦੇ ਹਨ | ਉਨ੍ਹਾਂ ਦਸਿਆ ਕਿ ਨੂਰਜਹਾਂ ਅੰਬ ਦੇ ਭਾਰੀ ਫ਼ਲ ਇਕ ਫੁੱਟ ਤਕ ਲੰਮੇ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਗੁਠਲੀ ਦਾ ਭਾਰ 150 ਤੋਂ 200 ਗ੍ਰਾਮ ਤਕ ਹੁੰਦਾ ਹੈ |    (ਏਜੰਸੀ)

 

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement