ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਘਟਨਾ 'ਤੇ ਪ੍ਰਗਟਾਇਆ ਦੁੱਖ
Published : May 5, 2022, 1:17 pm IST
Updated : May 5, 2022, 1:17 pm IST
SHARE ARTICLE
Speaker Kultar Singh Sandhwan expresses grief over Batala incident
Speaker Kultar Singh Sandhwan expresses grief over Batala incident

ਨਾੜ ਨੂੰ ਅੱਗ ਲਾਉਣ ਦੀ ਕੁਰੀਤੀ ਖਿਲਾਫ਼ ਲਾਮਬੰਦ ਹੋਣ ਦੀ ਅਪੀਲ

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਨਜ਼ਦੀਕ ਨਵਾਂ ਪਿੰਡ ਬਰਕੀਵਾਲ ਵਿਖੇ ਇਕ ਨਿੱਜੀ ਸਕੂਲ ਦੀ ਬੱਸ ਦੇ ਨਾੜ ਦੀ ਅੱਗ ਵਿਚ ਜਲ ਜਾਣ ਵਾਲੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ 'ਚ 7 ਬੱਚੇ ਝੁਲਸ ਗਏ ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨਾੜ ਨੂੰ ਅੱਗ ਲੱਗੀ ਹੋਣ ਕਰਕੇ ਧੂਏਂ ਕਾਰਨ ਬੱਸ ਦੇ ਡਰਾਈਵਰ ਨੂੰ ਕੁਝ ਦਿਖਾਈ ਨਾ ਦਿੱਤਾ ਅਤੇ ਸੰਤੁਲਨ ਵਿਗੜਨ ਕਰਕੇ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਅੱਗ ਲੱਗ ਗਈ।

A major accident in BatalaBatala incident

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਕੂਲ ਬੱਸ ਨੂੰ ਲੱਗੀ ਅੱਗ ਦੀਆਂ ਤਸਵੀਰਾਂ ਵੇਖਕੇ ਮਨ ਨੂੰ ਬੇਹੱਦ ਦੁੱਖ ਮਹਿਸੂਸ ਹੋਇਆ ਹੈ। ਨਾੜ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਹੈ ਉਥੇ ਹੀ ਹਜ਼ਾਰਾਂ ਜੀਵ ਜੰਤੂ, ਮਿੱਤਰ ਕੀੜੇ ਅਤੇ ਦਰੱਖਤ ਵੀ ਤਬਾਹ ਹੁੰਦੇ ਹਨ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਵਰਗ ਨੂੰ ਇਸ ਕੁਰੀਤੀ ਖਿਲਾਫ ਲਾਮਬੰਦ ਹੋਣਾ ਪਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਿਹਤਮੰਦ ਵਾਤਾਵਰਣ ਛੱਡ ਕੇ ਜਾ ਸਕੀਏ ।

Kultar Singh SandhwanKultar Singh Sandhwan

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਫ਼ਸਲੀ ਵਿਭਿੰਨਤਾ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਜਿਸ ਤਹਿਤ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਦੀ ਥਾਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਦਿੱਤੇ ਸੁਝਾਵਾਂ ਅਨੁਸਾਰ ਨਾੜ ਪ੍ਰਬੰਧਾਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement