
ਮੁੱਖ ਮੰਤਰੀ ਨੇ ਸਿੱਧੇ ਤੌਰ 'ਤੇ ਅਜਿਹਾ ਨਾ ਕਰਨ ਲਈ ਤਾੜਨਾ ਕੀਤੀ ਹੈ।
CM Mann's warning to organizations, associations and unions holding protests and strikes in Punjab: ਪੰਜਾਬ ਵਿਚ ਆਏ ਦਿਨ ਧਰਨੇ ਲਗਾ ਕੇ ਸੜਕਾਂ ਜਾਮ ਕਰਨ ਅਤੇ ਰੇਲਾਂ ਰੋਕਣ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਸਿੱਧੇ ਤੌਰ 'ਤੇ ਅਜਿਹਾ ਨਾ ਕਰਨ ਲਈ ਤਾੜਨਾ ਕੀਤੀ ਹੈ। ਮੁੱਖ ਮੰਤਰੀ ਨੇ ਐਕਸ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਵਿਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ 'ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ, ਧਰਨੇ ਜਾਂ ਹੜਤਾਲਾਂ, ਪਬਲਿਕ ਦੇ ਵਿਰੁਧ ਮੰਨੇ ਜਾਣਗੇ।
ਲਿਖਿਆ ਕਿ ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਧਿਆਨ ਦੇਣ। ਜੇਕਰ ਤੁਸੀਂ ਵਿਰੋਧ ਵੀ ਕਰਨਾ ਹੈ ਤਾਂ ਇਸ ਦੇ ਹੋਰ ਵੀ ਕਈ ਤਰੀਕੇ ਹੁੰਦੇ ਹਨ, ਸਿਰਫ਼ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਹੈ, ਵਰਨਾ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ 'ਚ ਜਾਰੀ।
(For more news apart from CM Mann's warning to organizations, associations and unions holding protests and strikes in Punjab, stay tuned to Rozana Spokesman)