
ਜੀ.ਐੱਚ.ਟੀ.ਪੀ. ਕੰਟਰੈਕਟ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਦੀ ਮੀਟਿੰਗ ਪ੍ਰਧਾਨ ਜਗਰੂਪ ਸਿੰਘ ...
ਭੁੱਚੋ ਮੰਡੀ, ਰਾਮਪੁਰਾ ਫੂਲ,ਜੀ.ਐੱਚ.ਟੀ.ਪੀ. ਕੰਟਰੈਕਟ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਦੀ ਮੀਟਿੰਗ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ 'ਚ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜਥੇਬੰਦੀ ਦੀ ਨਵੇਂ ਸਿਰਿਓਂ ਚੋਣ ਕੀਤੀ ਗਈ। ਜਿਸ ਵਿਚ ਜਗਰੂਪ ਸਿੰਘ ਪ੍ਰਧਾਨ, ਜਗਸੀਰ ਸਿੰਘ ਭੰਗੂ ਜਰਨਲ ਸਕੱਤਰ, ਬਾਦਲ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਸਹੋਤਾ ਸਹਾਇਕ ਜਰਨਲ ਸਕੱਤਰ, ਲਛਮਣ ਸਿੰਘ ਖਜਾਨਚੀ, ਬਲਜਿੰਦਰ ਸਿੰਘ ਮਾਨ, ਬਲਵਿੰਦਰ ਸਿੰਘ,
ਖੋਮਪਾਲ ਸਿੰਘ, ਨੈਬ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ( ਸਾਰੇ ਮੀਤ ਪ੍ਰਧਾਨ), ਚਰਨਜੀਤ ਸਿੰਘ ਪ੍ਰਚਾਰ ਸਕੱਤਰ, ਦੁੱਲਾ ਸਿੰਘ ਪ੍ਰਚਾਰ ਸਕੱਤਰ, ਨਰਿੰਦਰ ਸਿੰਘ ਸਟੇਜ ਸਕੱਤਰ, ਦੌਲਤ ਰਾਮ ਮੁੱਖ ਸਲਾਹਕਾਰ,ਅਤੇ ਸਤਿੰਦਰ ਸਿੰਘ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ। ਮੀਟਿੰਗ ਦੌਰਾਨ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਜੱਥੇਬੰਦੀ ਨੂੰ ਸਮਰਪਿਤ ਹੋ ਕੇ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕਾਰਪੋਰੇਟ
ਘਰਾਣਿਆਂ ਨੂੰ ਫਾਇਦੇ ਦੇਣ ਲਈ ਨਿੱਜੀਕਰਨ ਦੀ ਨੀਤੀ ਨੂੰ ਉਭਾਰਕੇ ਸਮੂਹ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ਦੀ ਨੀਅਤ ਨਾਲ ਠੇਕਾ ਪ੍ਰਣਾਲੀ ਨੂੰ ਪ੍ਰਫੁੱਲਤ ਕਰ ਰਹੀਆਂ ਹਨ,ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਘਾਤਕ ਸਿੱਧ ਹੋਵੇਗਾ, ਇਸ ਲਈ ਸਾਨੂੰ ਇਹਨਾਂ ਸਰਕਾਰਾਂ ਦੇ ਹੱਲਿਆਂ ਨੂੰ ਮੋੜਾ ਦੇਣ ਲਈ ਹਰ ਸਮੇਂ ਜਥੇਬੰਧਕ ਹੋਕੇ ਜਾਨ-ਹੂਲਮੇ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।