ਗੁੰਗੀ ਬਹਿਰੀ ਸਰਕਾਰ, ਅਬ ਕੀ ਬਾਰ ਮੋਦੀ ਬਾਹਰ : ਡਾ. ਰਾਜ ਕੁਮਾਰ 
Published : Jun 5, 2018, 1:58 am IST
Updated : Jun 5, 2018, 1:58 am IST
SHARE ARTICLE
Dr.Raj Kumar Protesting with Farmers
Dr.Raj Kumar Protesting with Farmers

ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਅੱਜ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਹੁਸ਼ਿਆਰਪੁਰ ਸਬਜ਼ੀ ਮੰਡੀ ਵਿਚ ਇਕ ....

ਹੁਸ਼ਿਆਰਪੁਰ,ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਅੱਜ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਹੁਸ਼ਿਆਰਪੁਰ ਸਬਜ਼ੀ ਮੰਡੀ ਵਿਚ ਇਕ ਅਨੋਖੇ ਅੰਦਾਜ਼ ਵਿਚ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਭੈਂਸੇ (ਸਾਂਡ) ਦੇ ਅੱਗੇ ਬੀਨ ਵਜਾ ਕੇ ਸੰਕੇਤਕ ਸੰਦੇਸ਼ ਦਿਤਾ ਕਿ ਕਿਸਾਨਾਂ ਦੇ ਅੰਦੋਲਨਾਂ ਦਾ ਗੁੰਗੀ ਬਾਹਰੀ ਭੈਂਸਾ-ਨਮੋ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ। 

ਡਾ. ਰਾਜ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਦੁਆਰਾ ਦੇਸ਼ ਦੇ ਕਿਸਾਨਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੁਆਰਾ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਕੇਂਦਰ ਨੇ ਕਿਸਾਨਾਂ ਦੇ ਕਰਜ਼ੇ-ਮਾਫ਼ ਕਰਨ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ। ਕੈਪਟਨ ਸਰਕਾਰ ਫ਼ੰਡਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਪੜਾਅਬੱਧੀ ਮਾਫ਼ ਕਰ ਰਹੇ ਹਨ।

ਮੋਦੀ ਜੀ ਦਾ ਜ਼ਿਆਦਾ ਧਿਆਨ ਦੇਸ਼ ਦੇ ਵੱਡੇ ਚੋਰਾਂ ਨੂੰ ਵਿਦੇਸ਼ ਨੂੰ ਭਜਾਉਣ ਵਲ ਹੈ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕਿ 'ਕੁੱਤੀ ਮਿਲ ਗਈ ਚੋਰਾਂ ਨਾਲ, ਚੌਂਕੀਦਾਰ ਮੋਦੀ ਮਿਲ ਗਿਆ ਚੋਰਾਂ ਨਾਲ', ਅਪਣੇ ਆਪ ਨੂੰ ਦੇਸ਼ ਦਾ ਚੌਂਕੀਦਾਰ ਕਹਿਣ ਵਾਲੇ ਨਰਿੰਦਰ ਮੋਦੀ ਨੇ ਲਲਿਤ ਮੋਦੀ, ਵਿਜੈ ਮਾਲਿਆ ਅਤੇ ਵਿਕਰਮ ਕੋਠਾਰੀ ਜਿਹੇ ਦੇਸ਼ ਨੂੰ ਕਰੋੜਾਂ ਦਾ ਚੂਨਾ ਲਗਾਉਣ ਵਾਲੇ ਚੋਰਾਂ ਨੂੰ ਦੇਸ਼ ਵਿਚੋਂ ਸੁਰੱਖਿਅਤ ਵਿਦੇਸ਼ ਭੇਜਣ ਦੀ ਸਾਜ਼ਸ਼ ਕੀਤੀ ਹੈ। 

ਡਾ. ਰਾਜ ਕੁਮਾਰ ਨੇ ਕਿਹਾ ਕਿ ਜਦੋਂ ਤਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਿਸ ਵਿਚ ਸਵਾਮੀਨਾਥਨ ਰੀਪੋਰਟ ਲਾਗੂ ਕਰਨਾ, ਵਧੀਆ ਐਗਰੀਕਚਲਰ ਪਾਲਸੀ ਬਣਾਉਣਾ ਅਤੇ ਦੇਸ਼ ਦੇ ਅੰਨਦਾਤਾ ਨੂੰ ਆਤਮ ਹਤਿਆ ਲਈ ਮਜਬੂਰ ਕਰਨ ਦੇ ਸਾਰੇ ਕਾਰਨਾਂ ਦਾ ਨਿਵਾਰਣ ਨਹੀਂ ਹੁੰਦਾ ਤਾਂ ਕਿਸਾਨਾਂ ਦੁਆਰਾ ਕੀਤੇ ਜਾਣ ਵਾਲੇ ਹਰ ਸੰਘਰਸ਼ ਵਿਚ ਸਦਾ ਉਨ੍ਹਾਂ ਨਾਲ ਹਨ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement