
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਆਈ ਏ ਐਸ....
ਮੋਗਾ, 4 ਜੂਨ (ਅਮਜਦ ਖ਼ਾਨ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਆਈ ਏ ਐਸ ਦੇ ਹੁਕਮਾ ਅਨੁਸਾਰ ਜਿਲਾ ਮੋਗਾ ਅੰਦਰ ਮਿਸ਼ਨ ਤੰਦਰੁਸਤ ਪੰਜਾਬ ਦੌਰਾਨ ਲੋਕਾਂ ਨੂੰ ਚੰਗੀ ਸਿਹਤ ਦਾ ਪ੍ਰਣ ਕਰਦੇ ਹੋਏ ਸਿਹਤ ਵਿਭਾਗ ਮੋਗਾ ਵੱਲੋਂ ਜਾਗਰੂਕਤਾ ਪੈਫਲਿਟ ਰੀਲੀਜ਼ ਕੀਤਾ ਗਿਆ।
ਇਸ ਸਬੰਧ ਵਿੱਚ ਸਿਵਲ ਸਰਜਨ ਮੋਗਾ ਡਾ.ਸੁਸ਼ੀਲ ਜੈਨ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਚੰਗੀ ਸਿਹਤ ਨਾਲ ਚੰਗੀ ਸੋਚ ਦਾ ਨਿਰਮਾਣ ਹੋਵੇਗਾ। ਇਸ ਲਈ ਜਰੂਰੀ ਹੈ ਕਿ ਸਰੀਰਕ ਤੌਰ ਤੇ ਤੰਦਰੁਸਤ ਵਿਆਕਤੀ ਹੀ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸਿਵਲ ਸਰਜਨ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਦਿਵਸ ਦੇ ਨਾਲ ਨਾਲ ਪੂਰੇ ਪੰਜਾਬ ਅੰਦਰ ਮਿਸ਼ਨ ਤੰਦਰੁਸਤ ਪੰਜਾਬ ਮਨਾਇਆ ਜਾ ਰਿਹਾ ਹੈ
ਜਿਸ ਦੌਰਾਨ ਜਿਲਾ ਸਿਹਤ ਵਿਭਾਗ ਵੱਲੋਂ ਜੋ ਪੈਫਲਿਟ ਜਾਰੀ ਕੀਤਾ ਗਿਆ ਇਸ ਵਿੱਚ ਗਰਮੀ ਦੇ ਦਿਨਾ ਵਿੱਚ ਖਾਣ ਪੀਣ ਦੇ ਤੌਰ ਤਰੀਕੇ ,ਆਸ ਪਾਸ ਦੀ ਸਫਾਈ, ਕਿਹੜੇ ਫਲ ,ਸਬਜ.ੀਆ ਖਾਣੀਆ ਚਾਹੀਦੀ ਹਨ ਅਤੇ ਹੋਰ ਕੈਮੀਕਲ ਵਾਲੇ ਠੰਡੀਆ ਆਦਿ ਤੋਂ ਪ੍ਰਹੇਜ਼ ਕਿਵੇਂ ਤੇ ਕਿਉਂ ਰੱਖਣਾ ਹੈ ਇਸ ਸਭ ਦੀ ਜਾਣਕਾਰੀ ਇਸ ਪੈਫਲਿਟ ਵਿੱਚ ਵਿਸਥਾਰ ਸਾਹਿਤ ਦਿਤੀ ਗਈ ਹੈ ਇਸ ਪੈਫਲਿਟ ਨੂੰ ਸ਼ਹਿਰ ਦੇ ਹਰ ਨਾਗਰਿਕ ਪਹੁੰਚਾਉਣ ਦੀ ਯਤਨ ਕੀਤੇ ਜਾ ਰਹੇ ਹਨ।
ਸਹਾਇਕ ਕਮਿਸ਼ਨਰ ਫੂਡ ਸੇਫਟੀ ਮੋਗਾ ਹਰਪ੍ਰੀਤ ਕੌਰ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਫਲ ਅਤੇ ਸਬਜ਼ੀਆ ਦੇਖ ਕੇ ਖਰੀਦਣੇ ਚਾਹੀਦੇ ਹਨ। ਅੱਜ ਕੁਲ ਕੁਝ ਫਲਾਂ ਜਿਵੇਂ ਕੇਲਾ, ਪਪੀਤਾ,ਅੰਬ,ਚੀਕੂ ਆਦਿ ਨੂੰ ਮਸਾਲੇ ਨਾਲ ਪਕਾਇਆ ਜਾਦਾ ਹੈ। ਇਹ ਮਸਾਲਾ ਇੱਕ ਕੈਮੀਕਲ ਹੁੰਦਾ ਜੋ ਇਨ੍ਹਾ ਨੂੰ ਪਕਾਉਣ ਲਈ ਵਰਤਿਆ ਜਾਂਦਾ ਹੈ ਅਤੇ ਫੂਡ ਸੇਫਟੀ ਐਕਟ ਅਧੀਨ ਇਸ ਤਰ੍ਹਾ ਦੇ ਮਸਾਲੇ ਵਰਤਣ ਤੋਂ ਸਖਤ ਮਨਾਹੀ ਹੈ।
ਹਰਪ੍ਰੀਤ ਕੌਰ ਨੇ ਦੱਸਿਆ ਕਿ ਕੇਲਾ ਖਰੀਦਣ ਤੋਂ ਪਹਿਲਾ ਇਸ ਦਾ ਰੰਗ ਦੇਖਣਾ ਜਰੂਰੀ ਹੈ ਜੇਕਰ ਇਸ ਦਾ ਰੰਗ ਪੀਲਾ ਹੈ ਤਾਂ ਇਹ ਕੁਦਰਤੀ ਤੌਰ ਤੇ ਪੱਕਿਆ ਹੈ ਜੇਕਰ ਇਸਦਾ ਰੰਗ ਪੀਲਾ ਅਤੇ ਹਰੇ ਰੰਗ ਦਾ ਹੋਵੇ ਤਾਂ ਸਮਝੋ ਇਸ ਨੂੰ ਮਸਾਲੇ ਨਾਲ ਪਕਾਇਆ ਹੈ। ਉਨਾ ਨੇ ਨਾਗਰਿਕਾ ਨੂੰ ਅਪੀਲ ਕਰਦੇ ਹੋਏ ਕਿਹਾ ਉਹ ਮਿਲਾਵਟ ਵਾਲੇ ਦੁੱਧ ਜਾਂ ਦੁੱਧ ਵਾਲੇ ਪਦਾਰਥ ਜਿਵੇਂ ਕਿ ਮਿਲਾਵਟੀ ਦੁੱਧ, ਘੀ, ਪਨੀਰ ਦੀ ਵਰਤੋਂ ਨਾ ਕਰਨ ਜੇਕਰ ਜਿਲੇ ਅੰਦਰ ਕੋਈ ਵੀ ਇਸ ਤਰ੍ਹਾਂ ਦੇ ਮਿਲਾਵਟੀ ਪਦਾਰਥ ਬਨਾਉਦਾ ਹੈ ਤਾਂ ਕੋਈ ਵੀ ਨਾਗਰਿਕ ਅਜਿਹੇ ਵਿਆਕਤੀ ਬਾਰੇ ਜਾਣਕਾਰੀ ਦਫਤਰ ਸਿਵਲ ਸਰਜਨ ਦੇ ਫੋਨ ਨੰਬਰ ਤੇ ਸੰਪਰਕ ਕਰਕੇ ਦੱਸ ਸਕਦਾ ਹੈ।
ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਅਤੇ ਸਭ ਮਿਲ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰ ਸਕੀਏ। ਇਸ ਮੌਕੇ ਡਾ ਗਗਨਦੀਪ ਸਿੰਘ ਗਿੱਲ ਪ੍ਰਧਾਨ ਪੀ ਸੀ ਐਮ ਐਸ ਐਸੋਸੇਇਸੇਨ , ਡਾ ਰਿਪੰਦਰ ਕੌਰ ਜਿਲਾ ਪਰਿਵਾਰ ਅਤੇ ਭਲਾਈ ਅਫਸਰ, ਡਾ ਮਨੀਸ਼ ਅਰੋੜਾ ਜਿਲਾ ਮਲੇਰੀਆ ਅਫਸਰ, ਮੈਡਮ ਕ੍ਰਿਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਅਤੇ ਕਮਲ ਸੇਠੀ ਸੀਨੀਅਰ ਫਾਰਮਾਸਿਸਟ ਅਤੇ ਅੰਮ੍ਰਿਤ ਸ਼ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਮੋਗਾ ਆਦਿ ਹਾਜ਼ਰ ਸਨ।