
ਇਕ ਗਰਭਵਤੀ ਔਰਤ ਨੇ ਜਨਰਲ ਮੈਨੇਜਰ ਟੈਲੀਕਾਮ ਦੇ ਦਫ਼ਤਰ ਬਾਹਰ ਰੋਸ ਧਰਨਾ ਦਿਤਾ ਹੈ। ਇਹ ਗਰਭਵਤੀ ਔਰਤ ਬੀ. ਐੱਸ. ਐੱਨ. ਐੱਲ. ਦੇ.....
ਫਿਰੋਜ਼ਪੁਰ - ਇਕ ਗਰਭਵਤੀ ਔਰਤ ਨੇ ਜਨਰਲ ਮੈਨੇਜਰ ਟੈਲੀਕਾਮ ਦੇ ਦਫ਼ਤਰ ਬਾਹਰ ਰੋਸ ਧਰਨਾ ਦਿਤਾ ਹੈ। ਇਹ ਗਰਭਵਤੀ ਔਰਤ ਬੀ. ਐੱਸ. ਐੱਨ. ਐੱਲ. ਦੇ ਇਕ ਕਰਮਚਾਰੀ ਪ੍ਰੇਮ ਚੰਦ ਟੈਲੀਫੋਨ ਟੈਕਨੀਸ਼ੀਅਨ ਦੀ ਪਤਨੀ ਹੈ ਜਿਸ ਨੇ ਆਪਣੇ ਇਕ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਇਹ ਧਰਨਾ ਦਿਤਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਬੀ. ਐੱਸ. ਐੱਨ. ਐੱਲ. ਫਾਜ਼ਿਲਕਾ ਦੇ ਸਬੰਧਤ ਡੀ. ਈ. ਟੀ. ਤੇ ਡੀ. ਜੀ. ਐੱਮ. ਫਾਇਨਾਂਸ ਫਿਰੋਜ਼ਪੁਰ ਵੱਲੋਂ ਕਥਿਤ ਰੂਪ ਵਿਚ ਉਸ ਦੇ ਪਤੀ ਪ੍ਰੇਮ ਚੰਦ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਸਟੇਸ਼ਨ ਲੀਵ ਵਧਾਈ ਨਹੀਂ ਜਾ ਰਹੀ।
BSNLਰੂਬੀ ਅਨੁਸਾਰ ਫਿਰੋਜ਼ਪੁਰ ਛਾਉਣੀ ਵਿਚ ਜਿਥੇ ਉਹ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ, ਉਹ ਘਰ ਫਾਜ਼ਿਲਕਾ ਦੇ ਸਬੰਧਤ ਡੀ. ਈ. ਟੀ. ਦੇ ਰਿਸ਼ੇਤਦਾਰ ਦਾ ਹੈ ਅਤੇ ਕਥਿਤ ਰੂਪ ਵਿਚ ਡੀ.ਈ. ਟੀ. ਚਾਹੁੰਦਾ ਹੈ ਕਿ ਉਹ ਮਕਾਨ ਖਾਲੀ ਹੋ ਜਾਵੇ। ਉਸ ਨੇ ਦੱਸਿਆ ਕਿ ਇਸ ਮਕਾਨ ਸਬੰਧੀ ਉਨ੍ਹਾਂ ਨੇ ਫਿਰੋਜ਼ਪੁਰ ਦੀ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ, ਜੋ ਕਿ ਅਜੇ ਵੀ ਪੈਂਡਿੰਗ ਹੈ।
depressive manਗਰਭਵਤੀ ਔਰਤ ਨੇ ਕਿਹਾ ਕਿ ਉੱਚ ਅਧਿਕਾਰੀ ਉਸ ਦੇ ਪਤੀ ਦੀ ਛੁੱਟੀ ਇਸ ਲਈ ਨਹੀਂ ਵਧਾ ਰਿਹਾ ਕਿਉਂਕਿ ਉਹ ਦਬਾਅ ਬਣਾ ਕੇ ਆਪਣੇ ਰਿਸ਼ਤੇਦਾਰ ਦਾ ਮਕਾਨ ਖਾਲੀ ਕਰਵਾਉਣਾ ਚਾਹੁੰਦਾ ਹੈ। ਔਰਤ ਨੇ ਕਿਹਾ ਕਿ ਉਹ ਗਰਭਵਤੀ ਹੈ ਤੇ ਉਸ ਦੀ ਦੇਖਭਾਲ ਕਰਨ ਵਾਲਾ ਸਿਰਫ਼ ਉਸ ਦਾ ਪਤੀ ਹੀ ਹੈ ਤੇ ਅਜਿਹੇ ਹਾਲਾਤ ਵਿਚ ਉਸ ਦੇ ਪਤੀ ਨੂੰ ਸਟੇਸ਼ਨ ਲੀਵ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।