ਇਸ ਮਾਮਲੇ 'ਚ ਕੋਰਟ ਨੇ ਰਾਧੇ ਮਾਂ ਨੂੰ ਭੇਜਿਆ ਸੰਮਨ, ਪੇਸ਼ ਹੋ ਕੇ ਲੈਣੀ ਪਵੇਗੀ ਅੰਤ੍ਰਿਮ ਜ਼ਮਾਨਤ
Published : Jun 5, 2019, 11:39 am IST
Updated : Jun 5, 2019, 11:39 am IST
SHARE ARTICLE
Court summons Radhe Maa in defamation case
Court summons Radhe Maa in defamation case

ਐਡੀਸ਼ਨਲ ਚੀਫ ਜੂਡੀਸ਼ੀਅਲ ਮੈਜਿਸਟਰੇਟ ਕਪੂਰਥਲਾ ਦੀ ਕੋਰਟ ਨੇ ਆਪਰਾਧਿਕ ਮਾਣਹਾਨੀ ਮਾਮਲੇ 'ਚ ਸੁਖਵਿੰਦਰ ਕੌਰ ਉਰਫ ਰਾਧੇ ਮਾਂ ਨੂੰ ਸੰਮਨ ਜਾਰੀ ਕਰ 26 ਅਗਸਤ ਨੂੰ ਪੇਸ਼...

ਕਪੂਰਥਲਾ : ਐਡੀਸ਼ਨਲ ਚੀਫ ਜੂਡੀਸ਼ੀਅਲ ਮੈਜਿਸਟਰੇਟ ਕਪੂਰਥਲਾ ਦੀ ਕੋਰਟ ਨੇ ਆਪਰਾਧਿਕ ਮਾਣਹਾਨੀ ਮਾਮਲੇ 'ਚ ਸੁਖਵਿੰਦਰ ਕੌਰ ਉਰਫ ਰਾਧੇ ਮਾਂ ਨੂੰ ਸੰਮਨ ਜਾਰੀ ਕਰ 26 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਰਾਧੇ ਮਾਂ ਨੂੰ ਕੋਰਟ ਵਿਚ ਪੇਸ਼ ਹੋ ਕੇ ਹੀ ਅੰਤ੍ਰਿਮ ਜ਼ਮਾਨਤ ਲੈਣੀ ਹੋਵੇਗੀ। ਸੁਰਿੰਦਰ ਮਿੱਤਲ ਨੇ 2015 ਵਿਚ ਰਾਧੇ ਮਾਂ ਦੇ ਖਿਲਾਫ ਫਗਵਾੜਾ ਦੀ ਅਦਾਲਤ ਵਿਚ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਬਾਅਦ ਵਿਚ ਇਸ ਕੇਸ ਨੂੰ ਕਪੂਰਥਲਾ ਟਰਾਂਸਫਰ ਕਰ ਦਿੱਤਾ ਗਿਆ ਸੀ।

Court summons Radhe Maa in defamation caseCourt summons Radhe Maa in defamation case

ਜ਼ਿਕਰਯੋਗ ਹੈ ਕਿ 2015 ਵਿਚ ਸੁਰਿੰਦਰ ਮਿੱਤਲ ਨੇ ਇਕ ਆਡੀਓ ਕਲਿਪ ਜਾਰੀ ਕਰ ਇਹ ਦਾਅਵਾ ਕੀਤਾ ਸੀ ਕਿ ਸੁਖਵਿੰਦਰ ਕੌਰ ਉਰਫ ਰਾਧੇ ਮਾਂ ਉਸ ਨੂੰ ਫੋਨ ਕਰ ਕੇ ਵਾਰ-ਵਾਰ ਪ੍ਰੇਸ਼ਾਨ ਕਰਦੀ ਹੈ, ਉਸ ਦੇ ਖਿਲਾਫ਼ ਨਾ ਬੋਲਣ ਲਈ ਪੈਸਿਆਂ ਦਾ ਲਾਲਚ ਦਿੰਦੀ ਹੈ। ਜਦੋਂ ਮਿੱਤਲ ਉਸ ਦੇ ਪੈਸਿਆਂ ਦੇ ਜਾਲ ਵਿਚ ਨਹੀਂ ਫਸਿਆ ਤਾਂ ਉਸ ਨੇ ਪਿਆਰ ਦੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਫਿਰ ਵੀ ਗੱਲ ਨਾ ਬਣੀ ਤਾਂ ਉਸ ਨੇ ਭਸਮ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸਾਰਾ ਕੁਝ ਆਡੀਓ ਕਲਿਪ ਵਿਚ ਰਿਕਾਰਡ ਹੈ ਅਤੇ ਇਸ ਦੀ ਇਲੈਕਟ੍ਰਾਨਿਕ ਨਿਊਜ਼ ਚੈਨਲਾਂ ਅਤੇ ਪ੍ਰਿੰਟ ਮੀਡੀਆ ਵਿਚ ਕਾਫੀ ਚਰਚਾ ਵੀ ਹੋਈ।

Court summons Radhe Maa in defamation caseCourt summons Radhe Maa in defamation case

ਜਾਣਕਾਰੀ ਅਨੁਸਾਰ ਰਾਧੇ ਮਾਂ ਨੇ ਕਿਸੇ ਨਿਜੀ ਚੈੱਨਲ ਨਾਲ ਗੱਲਬਾਤ ਵਿਚ ਇਹ ਬਿਆਨ ਦਿੱਤਾ ਸੀ ਕਿ ਸੁਰਿੰਦਰ ਮਿੱਤਲ, ਜੋ ਖੁਦ ਜਬਰ ਜ਼ਨਾਹ ਦਾ ਦੋਸ਼ੀ ਹੈ, ਉਹ ਮੇਰੇ 'ਤੇ ਦੋਸ਼ ਲਾ ਰਿਹਾ ਹੈ, ਬੇਮਤਲਬ ਦੀਆਂ ਗੱਲਾਂ ਕਰ ਰਿਹਾ ਹੈ। ਮਿੱਤਲ 'ਤੇ ਵੱਖ-ਵੱਖ ਥਾਣਿਆਂ ਵਿਚ ਚਾਰ ਜਗ੍ਹਾ ਜਬਰ ਜ਼ਨਾਹ ਦੇ ਦੋਸ਼ ਹਨ। ਸੰਜੀਵ ਗੁਪਤਾ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮਿੱਤਲ 'ਤੇ ਵੱਖ-ਵੱਖ ਮਾਮਲਿਆਂ ਵਿਚ 40 ਤੋਂ ਵੱਧ ਮੁਕੱਦਮੇ ਦਰਜ ਹਨ। ਅਜਿਹੇ ਵਿਚ ਇਸ ਵਿਅਕਤੀ 'ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ।

Court summons Radhe Maa in defamation caseCourt summons Radhe Maa in defamation case

ਰਾਧੇ ਮਾਂ ਦੇ ਇਸ ਝੂਠੇ ਬਿਆਨ ਨੂੰ ਲੈ ਕੇ ਸੁਰਿੰਦਰ ਮਿੱਤਲ ਨੇ ਉਨ੍ਹਾਂ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਸੀ। ਚਾਰ ਸਾਲਾਂ ਤੱਕ ਅਦਾਲਤ ਵਿਚ ਸੁਣਵਾਈ ਚੱਲਦੀ ਰਹੀ ਤੇ ਹੁਣ ਮਾਣਯੋਗ ਏ. ਸੀ. ਜੇ. ਐੱਮ. ਸ਼੍ਰੀਮਤੀ ਜਸਬੀਰ ਕੌਰ ਨੇ ਮਿੱਤਲ ਦੇ ਵਕੀਲ ਜੇ. ਜੇ. ਐੱਸ. ਅਰੋੜਾ ਦੀ ਦਲੀਲ ਸੁਣਨ ਤੋਂ ਬਾਅਦ ਰਾਧੇ ਮਾਂ ਨੂੰ 26 ਅਗਸਤ ਨੂੰ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ। ਹੁਣ ਦੇਖਣਾ ਹੈ ਕਿ ਰਾਧੇ ਮਾਂ ਦਾ ਇਸ ਹੁਕਮ ਤੋਂ ਬਾਅਦ ਕੀ ਰੁਖ ਹੋਵੇਗਾ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ।

Court summons Radhe Maa in defamation caseCourt summons Radhe Maa in defamation case

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement