ਰਾਧੇ ਮਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਨਿਚਰਵਾਰ ਨੂੰ ਨਤਮਸਤਕ ਹੋਣ ਲਈ ਪਹੁੰਚੀ। ਇਥੇ ਉਸ ਨੇ ਲੰਗਰ ਤੇ ਬਰਤਨਾਂ ਦੀ ਸੇਵਾ ਕੀਤੀ। ਇਸ ਮੌਕੇ ਉਸ ਨੇ ਲੰਗਰ ਹਾਲ...
ਅੰਮ੍ਰਿਤਸਰ : ਰਾਧੇ ਮਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਨਿਚਰਵਾਰ ਨੂੰ ਨਤਮਸਤਕ ਹੋਣ ਲਈ ਪਹੁੰਚੀ। ਇਥੇ ਉਸ ਨੇ ਲੰਗਰ ਤੇ ਬਰਤਨਾਂ ਦੀ ਸੇਵਾ ਕੀਤੀ। ਇਸ ਮੌਕੇ ਉਸ ਨੇ ਲੰਗਰ ਹਾਲ ਲਈ 10 ਹਜ਼ਾਰ ਬਰਤਨ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ ਕੀਤੇ।
ਇਸ ਮੌਕੇ ਬੋਲਦਿਆ ਰਾਧੇ ਮਾਂ ਨੇ ਕਿਹਾ ਕਿ ਉਸ ਦੇ ਮਨ 'ਚ ਦਰਬਾਰ ਸਾਹਿਬ ਲਈ ਬਹੁਤ ਸ਼ਰਧਾ ਹੈ ਤੇ ਭਗਤਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਇਕ ਹੈ। ਰਾਧੇ ਮਾਂ ਨੇ ਕਿਹਾ ਕਿ ਕਿਸੇ ਨੇ ਵੀ ਇਸ ਦੁਨੀਆਂ ਵਿਚੋਂ ਕੁਝ ਵੀ ਨਹੀਂ ਲੈ ਕੇ ਜਾਣਾ। ਇਸ ਕਰ ਕੇ ਹਮੇਸ਼ਾ ਸੇਵਾ ਕਰਦੇ ਰਹਿਣਾ ਚਾਹੀਦਾ ਹੈ।