'ਸਿੱਖ ਨਸਲਕੁਸ਼ੀ' ਦੇ ਇਨਸਾਫ਼ ਦੀ ਮੰਗ ਨੂੰ ਰੋਜ਼ਾਨਾ ਅਰਦਾਸ ਦਾ ਹਿੱਸਾ ਬਣਾਉ : ਪ੍ਰਿੰ: ਸੁਰਿੰਦਰ ਸਿੰਘ
Published : Jun 5, 2020, 7:33 am IST
Updated : Jun 5, 2020, 7:33 am IST
SHARE ARTICLE
Sikh
Sikh

ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਹਮੇਸ਼ਾ ਜ਼ਕਰੀਆ ਖ਼ਾਨ, ਚੰਦੂ, ਗੰਗੂ ਅਤੇ ਨਰੈਣੂ ਮਹੰਤ ਵਰਗੇ ਬੁਰੇ ਤੇ ਉਨ੍ਹਾਂ ਦੀ ....

ਸ੍ਰੀ ਅਨੰਦਪੁਰ ਸਾਹਿਬ: ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਹਮੇਸ਼ਾ ਜ਼ਕਰੀਆ ਖ਼ਾਨ, ਚੰਦੂ, ਗੰਗੂ ਅਤੇ ਨਰੈਣੂ ਮਹੰਤ ਵਰਗੇ ਬੁਰੇ ਤੇ ਉਨ੍ਹਾਂ ਦੀ ਸੰਤਾਨ ਦਾ ਵੀ ਭਲਾ ਹੀ ਮੰਗਿਆ ਹੈ। ਪਰ ਜਦੋਂ ਸਿੱਖ ਕਿਸੇ ਪੰਥਕ ਮੁੱਦੇ ਤੇ ਬੇਵੱਸ ਹੋ ਜਾਂਦੇ ਹਨ ਤਾਂ ਅਪਣੀ ਜਾਇਜ਼ ਮੰਗ ਨੂੰ ਪ੍ਰਾਪਤ ਕਰਨ ਲਈ ਅਪਣੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣਾ ਲੈਂਦੇ ਹਨ।

SikhSikh

1984 ਸਿੱਖ ਨਸਲਕੁਸ਼ੀ ਦੇ ਇਨਸਾਫ਼ ਨੂੰ ਮੰਗਦੇ ਹੋਏ 36 ਸਾਲ ਬੀਤ ਚੁੱਕੇ ਹਨ। ਬੇਵਸ ਹੋਈ ਸਿੱਖ ਕੌਮ ਨੂੰ ਹੁਣ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਇਨਸਾਫ਼ ਪ੍ਰਾਪਤੀ ਲਈ ਇਸ ਮੰਗ ਨੂੰ ਵੀ ਆਪਣੀ ਰੋਜ਼ਾਨਾ ਪੰਥਕ ਅਰਦਾਸ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ।

Sikh Sikh

ਪ੍ਰਿੰ: ਸੁਰਿੰਦਰ ਸਿੰਘ ਨੇ ਦਸਿਆ ਕਿ ਸੰਨ 1528 ਈ: ਵਿਚ ਐਮਨਾਬਾਦ ਦੀ ਧਰਤੀ 'ਤੇ ਭਾਰਤੀ ਲੋਕਾਂ ਦੇ ਕਤਲੇਆਮ ਦਾ ਮੁੱਖ ਦੋਸ਼ੀ ਬਾਬਰ ਸੀ। ਗੁਰੂ ਨਾਨਕ ਪਾਤਸ਼ਾਹ ਇਸ ਕਤਲੇਆਮ ਦੇ ਚਸ਼ਮਦੀਦ ਗਵਾਹ ਸਨ।

SikhSikh

ਗੁਰੂ ਜੀ ਦੀ ਵਿਲੱਖਣ ਅਤੇ ਰੂਹਾਨੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਬਾਬਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕੁੱਝ ਮੰਗੋ! ਜਨਮ ਸਾਖੀ ਅਨੁਸਾਰ ਗੁਰੂ ਜੀ ਦੇ ਬਚਨ ਸਨ ''ਕਹੈ ਨਾਨਕ ਸੁਣ ਬਾਬਰ ਮੀਰ । ਤੁਝ ਤੇ ਮਾਂਗਹਿ ਸੁ ਅਹਿਮਕ ਫਕੀਰ'' ਭਾਵ ਮਨੁੱਖਤਾ ਦੇ ਕਾਤਲ ਤੋਂ ਹੀ ਕਤਲੇਆਮ ਦੇ ਇਨਸਾਫ਼ ਦੀ ਮੰਗ ਕਰਨਾ ਨਲਾਇਕਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ। ਅੱਜ ਅਸੀਂ ਬਾਬਾ ਨਾਨਕ ਜੀ ਵਲੋਂ ਮੁੱਖ ਮੋੜ ਕੇ ਬਾਬਰ ਤੋਂ ਹੀ ਇਨਸਾਫ਼ ਮੰਗ ਰਹੇ ਹਾਂ।

Sikh StudentsSikh Students

ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਦੇ ਆਗੂਆਂ ਨੂੰ ''ਹਿੰਮਤੇ ਮਰਦਾਂ - ਮਦਦ ਏ ਖੁਦਾਅ'' ਅਨੁਸਾਰ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁਧ ਹਰ ਕਿਸਮ ਦਾ ਸੰਘਰਸ਼ ਨਿਰੰਤਰ ਜਾਰੀ ਰੱਖਣ ਦੇ ਨਾਲ -ਨਾਲ ''ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ''(ਮ:੧ ਪੰਨਾ -੭੨੩) ਗੁਰੂ ਵਾਕ ਅਨੁਸਾਰ ਅਪਣੀ ਇਸ ਮੰਗ ਨੂੰ ਰੋਜ਼ਾਨਾ ਅਰਦਾਸ ਵਿਚ ਪੰਥਕ ਜੁਗਤੀ ਅਨੁਸਾਰ ਸ਼ਾਮਲ ਕਰ ਲੈਣਾ ਚਾਹੀਦਾ ਹੈ । ਇਸ ਦੇ ਕਈ ਫ਼ਾਇਦੇ ਹੋਣਗੇ ।

ਪਹਿਲਾ: ਪਤਾ ਨਹੀਂ ਕਦੋਂ ਦੋ ਦੁਸ਼ਮਣ ਦੇਸ਼ਾਂ ਦੇ ਮੁਖੀ ''ਇਮਰਾਨ ਖ਼ਾਨ ਤੇ ਮੋਦੀ ਸਾਹਿਬ ਵਰਗੇ ਦੇ ਮਨ ਵਿਚ ਵਸ ਕੇ ਸ੍ਰੀ ਵਾਹਿਗੁਰੂ ਜੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਇਤਿਹਾਸ ਦੁਹਰਾ ਦੇਣਗੇ।

ਦੂਜਾ ਬਾਬੇਕਿਆਂ ਤੇ ਬਾਬਰਕਿਆਂ ਦੀ ਇਹ ਟੱਕਰ ਕਦੇ ਵੀ ਖ਼ਤਮ ਨਹੀਂ ਹੋਣੀ, ਸਿੱਖ ਕੌਮ ਨੂੰ ਹਮੇਸ਼ਾਂ ਇਸ ਨਸਲਕੁਸ਼ੀ ਜੈਸੇ ਘੱਲੂਘਾਰਿਆਂ ਦਾ ਸਾਹਮਣਾ ਕਰਨ ਦੀ ਤਾਕਤ ਵੀ ਮਿਲਦੀ ਰਹੇਗੀ। ਤੀਜਾ- ਆਉਣ ਵਾਲੀ ਸਿੱਖ ਪਨੀਰੀ ਪਰਉਪਕਾਰੀ ਅਤੇ ਅਕਿਰਤਘਣਾ ਦੀ ਪਛਾਣ ਕਰਨ ਦੇ ਯੋਗ ਵੀ ਬਣੀ ਰਹੇਗੀ।

ਅੰਤ ਵਿਚ ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਕਿ ਸਾਰੇ ਪੰਥ ਨੂੰ ਇਕੱਠੇ ਹੋ ਕੇ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਆਧਾਰ 'ਤੇ ਹੀ ਸਿੱਖ ਨਸਲਕੁਸ਼ੀ ਦੇ ਇਨਸਾਫ਼ ਵਾਲੀ ਸ਼ਬਦਾਵਲੀ ਘੜ ਕੇ ਪੰਥਕ ਜੁਗਤਿ ਅਨੁਸਾਰ ਸਿੱਖ ਰਹਿਤ ਮਰਿਯਾਦਾ ਵਿਚ ਪ੍ਰਵਾਣਿਤ ਰੋਜ਼ਾਨਾ ਅਰਦਾਸ ਵਿਚ ਸ਼ਾਮਲ ਕਰ ਦੇਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement