
ਵੱਖ-ਵੱਖ ਵਾਰਦਾਤਾਂ ’ਚ ਲੋੜੀਂਦਾ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ ਗੈਂਗਸਟਰ
੍ਵਬਟਾਲਾ, 4 ਜੂਨ (ਪਪ) : ਵੱਖ-ਵੱਖ ਵਾਰਦਾਤਾਂ ’ਚ ਲੋੜੀਂਦਾ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ ਗੈਂਗਸਟਰ ਨੂੰ ਬਟਾਲਾ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਬਟਾਲਾ ਤੋਂ 5 ਦਿਨ ਦਾ ਰਿਮਾਂਡ ਲੈ ਕੇ ਲੁਧਿਆਣਾ ਜੇਲ ਤੋਂ ਬਟਾਲਾ ’ਚ ਪੁੱਛਗਿੱਛ ਲਈ ਲਿਆਂਦਾ ਹੈ।
ਜਾਣਕਾਰੀ ਅਨੁਸਾਰ ਬਿੱਲਾਂ ਮੰਡਿਆਲਾ ਲੁੱਟਾਂ ਖੋਹਾਂ ਤੇ ਕਤਲ ਦੇ ਕੇਸਾਂ ’ਚ ਲੁਧਿਆਣਾ ਜੇਲ ’ਚ ਬੰਦ ਹੈ ਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਰੰਗੜ ਨੰਗਲ ਤੇ ਘੁਮਾਣ ’ਚ ਪਿਛਲੇ ਸਮੇਂ ’ਚ ਦਰਜ ਹੋਏ ਮਾਮਲਿਆਂ ’ਚ ਵੀ ਲੋੜੀਂਦਾ ਹੈ। ਜਾਣਕਾਰੀ ਅਨੁਸਾਰ ਅਨੁਸਾਰ ਥਾਣਾ ਰੰਗੜ ਨੰਗਲ ਦੀ ਪੁਲਿਸ ਵਲੋਂ ਗੈਂਗਸਟਰ ਬਿੱਲਾ, ਜਿਸ ਵਿਰੁਧ ਥਾਣਾ ਰੰਗੜ ਨੰਗਲ ’ਚ ਕਤਲ ਦਾ ਮਾਮਲਾ ਦਰਜ ਹੈ, ਦੇ ਸਬੰਧ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਦਸਣਯੋਗ ਹੈ ਕਿ ਗੈਂਗਸਟਰ ਬਿੱਲਾ ਨੇ 3 ਸਾਲ ਪਹਿਲਾਂ ਪਿੰਡ ਮੰਡਿਆਲਾ ’ਚ ਥਾਣਾ ਘੁਮਾਣ ਦੀ ਪੁਲਿਸ ਨਾਲ ਮੁਕਾਬਲਾ ਕੀਤਾ ਸੀ ਜਿਸ ’ਚ ਉਹ ਫ਼ਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਗੈਂਗਸਟਰ ਬਿੱਲਾ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ ਵੀ ਵੱਖ-ਵੱਖ ਮਾਮਲਿਆਂ ’ਚ ਨਾਮਜ਼ਦ ਹੈ।
ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸ੍ਰੀ ਹਰਗੋਬਿੰਦੁਪਰ ਸੰਜੀਵ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੇ ਕੱੁਝ ਮਾਮਲਿਆਂ ਦੀ ਜਾਂਚ ਲਈ ਗੈਂਗਸਟਰ ਬਿੱਲਾ ਨੂੰ 5 ਦਿਨ ਦੇ ਰਿਮਾਂਡ ’ਤੇ ਲਿਆਂਦਾ ਹੈ।