
ਪੰਜਾਬ ਸਰਕਾਰ ਦੇ ਉੱਚੇਰੀ ਸਿੱਖਿਆ ਵਿਭਾਗ ਵਲੋਂ ਰਵੀ ਸਿੱਧੂ ਕੇਸ ਵਾਲੇ 61 ਕਾਲਜ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।
ਚੰਡੀਗੜ, 05 ਜੂਨ: ਪੰਜਾਬ ਸਰਕਾਰ ਦੇ ਉੱਚੇਰੀ ਸਿੱਖਿਆ ਵਿਭਾਗ ਵਲੋਂ ਰਵੀ ਸਿੱਧੂ ਕੇਸ ਵਾਲੇ 61 ਕਾਲਜ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।ਉੱਚੇਰੀ ਸਿੱਖਿਆ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਵਿਚੋਂ 16 ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ।ਇਸ ਦੇ ਨਾਲ ਉਨਾਂ ਦੱਸਿਆ ਕਿ ਜਿਹੜੇ ਜਿਹੜੇ ਯੋਗ ਪਾਏ ਗਏ ਲੈਕਚਰਾਰ ਆਪਣੇ ਲੋੜੀਂਦੇ ਦਸਤਾਵੇਜ ਵਿਭਾਗ ਕੋਲ ਜਮਾਂ ਕਰਵਾਉਣਗੇ ਉਨਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਸ੍ਰੀ ਬਾਜਵਾ ਨੇ ਦੱਸਿਆ ਕਿ ਲੈਕਚਰਾਰਾਂ ਦੀ ਭਰਤੀ ਦਾ ਇਹ ਮਾਮਲਾ ਬਹੁਤ ਲੰਮੇ ਅਰਸੇ ਤੋਂ ਅਦਾਲਤੀ ਕਾਰਵਾਈ ਕਰਕੇ ਰੁਕਿਆ ਹੋਇਆ ਸੀ।
Punjab Government
ਪਰ ਹੁਣ ਅਦਾਲਤ ਵਲੋਂ ਇਸ ਮਾਮਲੇ ਵਿਚ ਦਿੱਤੇ ਗਏ ਫੈਸਲੇ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਿਭਾਗੀ ਕਮੇਟੀ ਨੇ 61 ਕਾਲਜ਼ ਲੈਕਚਰਾਰਾਂ ਨੂੰ ਨੌਕਰੀ ਲਈ ਯੋਗ ਪਾਇਆ ਹੈ। ਜਿਕਰਯੋਗ ਹੈ ਕਿ ਸ੍ਰੀ ਰਵੀਇੰਦਰ ਪਾਲ ਸਿੰਘ ਸਿੱਧੂ, ਸਾਬਕਾ ਚੇਅਰਮੈਨ, ਪੀ.ਪੀ ਐਸ ਸੀ. ਦੇ ਕਾਰਜਕਾਲ ਦੌਰਾਨ ਕਾਲਜ ਲੈਕਚਰਾਰਾਂ ਦੀ ਭਰਤੀ ਸਬੰਧੀ ਕੀਤੀ ਗਈ ਚੋਣ ਨੂੰ ਪ੍ਰਸੋਨਲ ਵਿਭਾਗ ਨੇ ਨੋਟੀਫਿਕੇਸਨ ਮਿਤੀ 16.05.2003 ਰਾਹੀਂ ਰੱਦ ਕਰ ਦਿੱਤਾ ਸੀ, ਜਿਸ ਨੂੰ ਚੁਣੇ ਗਏ ਉਮੀਦਵਾਰਾਂ ਵਿੱਚੋਂ ਕੁੱਲ 69 ਉਮੀਦਵਾਰਾਂ ਨੇ ਵੱਖ-ਵੱਖ ਰਿੱਟ ਪਟੀਸਨਾਂ ਰਾਹੀਂ ਚੈਲਿੰਜ ਕੀਤਾ ਸੀ ਅਤੇ ਮਾਨਯੋਗ ਹਾਈਕੋਰਟ ਨੇ ਸਬੰਧਤ ਵਿਸ਼ਿਆਂ ਵਿੱਚ ਇੰਟਰਵਿਊ ਤੇ ਸਟੇਅ ਕਰ ਦਿੱਤੀ ਗਈ ਸੀ।
Tripat Rajinder Singh Bajwa
ਜਿਸ ਤੋਂ ਬਾਅਦ ਇਕ ਰਿਪੋਰਟ ਅਨੁਸਾਰ 69 ਉਮੀਦਵਾਰਾ ਵਿਚੋਂ 48 ਉਮੀਦਵਾਰਾਂ ਨੂੰ ਨਾਨ ਟੇਟਿੰਡ ਅਤੇ 21 ਉਮੀਦਵਾਰਾਂ ਟੇਟਿੰਡ ਘੋਸ਼ਿਤ ਕੀਤਾ ਗਿਆ ਸੀ । ਇਸ ‘ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾ ਦੇ ਸਨਮੁਖ ਸ੍ਰੀਮਤੀ ਵਿੰਨੀ ਮਹਾਜਨ ਆਈ.ਏ.ਐਸ. ਵਧੀਕ ਮੁੱਖ ਸਕੱਤਰ, ਪੰਜਾਬ ਅਤੇ ਸ੍ਰੀ ਰਾਹੁਲ ਭੰਡਾਰੀ ਆਈ.ਏ.ਐਸ. ਸਕੱਤਰ, ਉਚੇਰੀ ਸਿਖਿਆ ਵਿਭਾਗ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਸੀ।
Punjab cm captain amrinder singh
ਇਸ ਕਮੇਟੀ ਵਲੋਂ ਟੇਟਿੰਡ ਉਮੀਦਵਾਰਾਂ ਸਬੰਧੀ ਪੁਰੇ ਤੱਥਾਂ ਦੀ ਘੋਖ ਉਪਰੰਤ ਰਿਪੋਰਟ ਪੇਸ਼ ਕੀਤੀ ਗਈ ਅਤੇ 13 ਹੋਰ ਉਮੀਦਵਾਰਾਂ ਨਾਨ-ਟੇਟਿੰਡ ਘੋਸ਼ਿਤ ਕੀਤਾ ਗਿਆ । ਇਸ ਤਰਾਂ ਹੁਣ ਕੁਲ 61 ਉਮੀਦਵਾਰਾਂ ਨੂੰ ਨਿਯੁਕਤ ਕਰਨ ਸਬੰਧੀ ਕਾਰਵਾਈ ਆਰੰਭ ਕਰਦੇ ਹੋਏ ਉਮੀਦਵਾਰਾ ਤੋਂ ਲੋੜੀਂਦੇ ਦਸਤਾਵੇਜ ਪ੍ਰਾਪਤ ਕਰਨ ਉਪਰੰਤ 16 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਵਲੋਂ ਲੋੜੀਂਦੀ ਦਸਤਾਵੇਜ ਪ੍ਰਾਪਤ ਹੋਣ ਉਪਰੰਤ ਉਹਨਾਂ ਨੁੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।