ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਲਈ ਕਈ ਪਹਲਿਕਦਮੀਆਂ ਕੀਤੀਆਂ : ਸੋਨੀ
Published : Jun 5, 2020, 7:00 pm IST
Updated : Jun 5, 2020, 7:00 pm IST
SHARE ARTICLE
Om Parkash Soni
Om Parkash Soni

5 ਜੂਨ ਤੱਕ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪੰਜਾਬ ਦੇ ਕੁੱਲ 107000 ਨਮੂਨਿਆਂ ਵਿੱਚੋਂ 85000 ਨਮੂਨਿਆਂ ਦੀ ਕੀਤੀ ਜਾਂਚ

ਚੰਡੀਗੜ੍ਹ , 5 ਜੂਨ : ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਵਿਰੁੱਧ ਲਡ਼ਾਈ ਲਈ ਕਈ ਪਹਲਿਕਦਮੀਆਂ ਕੀਤੀਆਂ ਹਨ। ਸ਼੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪ੍ਰਤੀ ਦਿਨ 9000 ਟੈਸਟਾਂ ਦੀ ਸਮਰੱਥਾ ਬਣਾਈ ਗਈ ਹੈ ਅਤੇ ਟੈਸਟ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਣ ਲਈ ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਿਜ਼ ਅਤੇ 3 ਮੈਡੀਕਲ ਕਾਲਜਾਂ ਦੇ ਡਾਕਟਰਾਂ ਦੀ ਅਗਵਾਈ ਹੇਠ ਇੱਕ ਮਾਹਰ ਗਰੁੱਪ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਗੁਣਵੱਤਾ ਲੇਖਾ ਪੜਤਾਲ ਲਈ ਪੀ.ਜੀ.ਆਈ., ਚੰਡੀਗਡ਼੍ਹ ਵਿੱਚ ਹਰ ਹਫ਼ਤੇ 5 ਨਮੂਨੇ ਭੇਜੇ ਜਾ ਰਹੇ ਹਨ। 5 ਜੂਨ ਤੱਕ 3 ਮੈਡੀਕਲ ਕਾਲਜਾਂ ਵਿੱਚ ਪੰਜਾਬ ਵਿੱਚ 107000 ਨਮੂਨਿਆਂ ਦੀ ਕੁੱਲ ਜਾਂਚ ਦੇ ਵਿੱਚੋਂ 85000 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

Covid 19Covid 19

ਉਨ੍ਹਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਕੋਵਿਡ-19 ਦੀ ਟੈਸਟਿੰਗ ਅਤੇ ਇਲਾਜ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਅਧੀਨ 3 ਸਰਕਾਰੀ ਮੈਡੀਕਲ ਕਾਲਜ ਪੰਜਾਬ ਦੇ ਲੋਕਾਂ ਨੂੰ ਟੈਸਟਿੰਗ ਸਹੂਲਤਾਂ ਦੇ ਨਾਲ-ਨਾਲ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਟੈਸਟਿੰਗ ਰਣਨੀਤੀ ਦੇ ਹਿੱਸੇ ਵਜੋਂ 9 ਮਾਰਚ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਕੋਵਿਡ ਵਾਇਰਲ ਟੈਸਟਿੰਗ ਲੈਬ ਅਤੇ 10 ਮਾਰਚ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਟੈਸਟਿੰਗ ਨੂੰ ਸ਼ੁਰੂ ਕੀਤਾ ਗਿਆ ਸੀ। 12 ਅਪ੍ਰੈਲ ਨੂੰ ਫਰੀਦਕੋਟ ਵਿੱਚ ਵੀ ਕੋਵਿਡ ਵਾਇਰਲ ਟੈਸਟਿੰਗ ਲੈਬ ਦਾ ਕੰਮ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੇ ਫੈਕਲਟੀ ਮੈਂਬਰ, ਪੈਰਾ-ਮੈਡੀਕ, ਲੈਬ ਟੈਕਨੀਸ਼ੀਅਨਾਂ ਨੇ ਇਨ੍ਹਾਂ ਪ੍ਰਯੋਗਸ਼ਾਲਾਵਾਂ ਨੂੰ ਘਟੋ-ਘੱਟ ਸੰਭਵ ਸਮੇਂ ਵਿੱਚ ਸ਼ੁਰੂ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ 3 ਮੈਡੀਕਲ ਕਾਲਜਾਂ ਵਿੱਚ ਲੈਬਾਂ ਦੀ ਸਥਾਪਨਾ ਲਈ ਪੰਜਾਬ ਖੇਤੀਬਾਡ਼ੀ ਯੂਨੀਵਰਸਟੀ ਲੁਧਿਆਣਾ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਟੀ ਲੁਧਿਆਣਾ, ਆਈ.ਆਈ.ਟੀ. ਰੋਪਡ਼, ਗੁਰੂ ਨਾਨਕ ਦੇਵ ਯੂਨੀਵਰਸਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਤੋਂ ਮਦਦ ਲਈ ਗਈ।

Om parkash soniOm parkash soni

ਵਿਭਾਗ ਦੀ ਭਵਿੱਖ ਬਾਰੇ ਰਣਨੀਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬ ਵਿੱਚ ਰੀਜਨਲ ਡਜ਼ੀਜ਼ ਡਾਇਗਨੋਸਟਿਕ ਲੈਬੋਰੇਟਰੀ (ਨਾਰਥ ਜ਼ੋਨ) ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਟੀ ਲੁਧਿਆਣਾ, ਸਟੇਟ ਫੋਰੈਂਸਿਕ ਸਾਇੰਸ ਲੈਬ ਮੋਹਾਲੀ, ਪੰਜਾਬ ਬਾਇਓਟੈਕ ਇੰਕਯੁਬੇਟਰ ਵਿਖੇ 4 ਹੋਰ ਨਵੀਆਂ ਵਾਇਰਸ ਟੈਸਟਿੰਗ ਲੈਬਾਂ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਹੋਣ ਕਰਕੇ ਨਵੀਆਂ ਵਾਇਰਲ ਟੈਸਟਿੰਗ ਲੈਬਾਂ ਸ਼ੁਰੂ ਕਰਨ ਲਈ ਵਿਭਾਗ ਆਈਸਰ, ਨਾਬੀ,ਨਾਈਪਰ ਦੇ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵਾਇਰਲ ਟੈਸਟਿੰਗ ਲੈਬਾਂ ਸ਼ੁਰੂ ਕਰਨ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਕ੍ਰਿਸ਼ਚਨ ਮੈਡੀਕਲ ਕਾਲਜ, ਲੁਧਿਆਣਾ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਟੈਸਟਿੰਗ ਦੀ ਸਮਰੱਥਾ ਵਿੱਚ ਵਾਧਾ ਹੋਣ ਦੇ ਨਾਲ, ਵਿਭਾਗ ਬਿਮਾਰੀ ਦੇ ਫੈਲਣ ਅਤੇ ਇਲਾਜਾਂ ਦੀ ਬਿਹਤਰ ਸਮਝ ਹਾਸਲ ਕਰਨ ਲਈ ਕੋਵਿਡ ਸੰਭਾਲ ਵਾਸਤੇ ਵਧੇਰੇ ਅੰਕਡ਼ੇ ਪ੍ਰਦਾਨ ਕਰਾਉਣ ਦੇ ਯੋਗ ਹੋਵੇਗਾ। ਸ਼੍ਰੀ ਸੋਨੀ ਨੇ ਦੱਸਿਆ ਕਿ ਸਾਰੀਆਂ ਪ੍ਰਯੋਗਸ਼ਾਲਾਵਾਂ, ਉਨ੍ਹਾਂ ਦੇ ਟੈਸਟ ਕਰਨ ਵਾਲੇ ਸਾਜੋ-ਸਾਮਾਨ ਦੀ ਨਿਗਰਾਨੀ ਕਰਨ ਲਈ, ਖਪਤ ਕਰਨ ਯੋਗ ਪਦਾਰਥਾਂ ਦੀ ਲੋਡ਼ ਅਤੇ ਸਾਰੀ ਸੁਯੋਗਤਾ ਵਿੱਚ ਸੁਧਾਰ ਕਰਨ ਲਈ, ਇੱਕ ਆਈ. ਟੀ. ਪ੍ਰਣਾਲੀ ਵਿਕਸਿਤ ਕੀਤੀ ਗਈ ਹੈ ਅਤੇ ਡੇਟਾ ਸਿਹਤ ਸੇਵਾਵਾਂ ਵਿਭਾਗ ਪੰਜਾਬ ਦੇ ਨਾਲ-ਨਾਲ ਆਈ.ਸੀ.ਐਮ.ਆਰ ਨਾਲ ਸਾਂਝਾ ਕੀਤਾ ਜਾਂਦਾ ਹੈ।

Covid 19Covid 19

ਸੂਬੇ ਦੇ ਤਿੰਨ 3 ਸਰਕਾਰੀ ਮੈਡੀਕਲ ਕਾਲਜਾਂ ਦੀ ਇਲਾਜ ਸਮਰੱਥਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ  ਇਨ੍ਹਾਂ ਮੈਡੀਕਲ ਕਾਲਜਾਂ ਵਿੱਚ 1100 ਆਈਸੋਲੇਸ਼ਨ ਬੈਡ ਹਨ, ਜਿਨ੍ਹਾਂ ਵਿੱਚੋਂ 1006 ਬੈਡ ਆਕਸੀਜ਼ਨ ਦੇ ਨਾਲ ਹਨ ਅਤੇ 134 ਵੈਂਟੀਲੇਟਰ ਸਮੇਤ ਉਪਲਬਧ ਹਨ ਜ਼ੋ ਕਿ ਸਭ ਤੋਂ ਨਾਜ਼ੁਕ ਮਾਮਲਿਆਂ ਦੀ ਦੇਖ ਭਾਲ ਕਰਨ ਲਈ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਡਾ. ਕੇ.ਕੇ. ਤਲਵਾਡ਼, ਸਲਾਹਕਾਰ, ਸਿਹਤ ਅਤੇ ਮੈਡੀਕਲ ਸਿੱਖਿਆ, ਪੰਜਾਬ ਦੀ ਮਦਦ ਨਾਲ ਪੱਧਰ-2, ਪੱਧਰ-3 ਅਤੇ ਵਿਸ਼ੇਸ਼  ਦੇਖ-ਭਾਲ ਅਤੇ ਸਿਖਲਾਈ ਦੇ  ਲਈ ਤਿੰਨ ਮਾਹਰ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ। ਪੱਧਰ-3 (ਗੰਭੀਰ ਸੰਭਾਲ) ਅਤੇ ਵਿਸ਼ੇਸ਼ ਸਿਖਲਾਈ ਲਈ ਮਾਹਰ ਗਰੁੱਪ ਦਾ ਨਿਰਮਾਣ ਡਾ. ਜੀ. ਡੀ. ਪੁਰੀ, ਡੀਨ ਪੀ.ਜੀ.ਆਈ. ਚੰਡੀਗਡ਼੍ਹ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਹੈ। ਪੱਧਰ-2 ਗਰੁੱਪ ਡਾ. ਬਿਸ਼ਵ ਮੋਹਨ, ਪ੍ਰੋਫੈਸਰ ਡੀ.ਐਮ.ਸੀ. ਲੁਧਿਆਣਾ ਦੀ ਅਗਵਾਈ ਹੇਠ ਬਣਾਇਆ ਗਿਆ ਹੈ। ਪੀ.ਜੀ.ਆਈ., ਏਮਜ਼, 3 ਸਰਕਾਰੀ ਮੈਡੀਕਲ ਕਾਲਜ, ਡੀ.ਐਮ.ਸੀ., ਸੀ.ਐਮ.ਸੀ. ਦੇ ਮਾਹਰ ਇਨ੍ਹਾਂ ਗਰੁੱਪਾਂ ਦੇ ਮੈਂਬਰ ਹਨ, ਜੋ ਮਰੀਜ਼ਾਂ ਨੂੰ ਵਧੀਆ ਸੰਭਵ ਇਲਾਜ ਪ੍ਰਦਾਨ ਕਰਨ ਲਈ ਨਿਯਮਤਿ ਤੌਰ ‘ਤੇ ਡਾਕਟਰਾਂ ਨੂੰ ਮਾਰਗ-ਦਰਸ਼ਨ ਅਤੇ ਜਾਣਕਾਰੀ ਪ੍ਰਦਾਨ ਕਰ ਰਹੇ ਹਨ।

Om Parkash SoniOm Parkash Soni

ਸ਼੍ਰੀ ਸੋਨੀ ਨੇ ਦੱਸਿਆ ਕਿ ਰਾਜ ਦੇ ਨਿਜੀ ਹਸਪਤਾਲ ਜ਼ੋ ਕਿ ਟਰਸਰੀ  ਸੰਭਾਲ  ਦੀਆਂ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 3 ਸਰਕਾਰੀ ਮੈਡੀਕਲ ਕਾਲਜਾਂ ਦੇ ਫੈਕਲਟੀ ਦੁਆਰਾ ਕੋਵਿਡ ਹਸਪਤਾਲਾਂ ਜਾਂ ਮਲਟੀ ਸਪੈਸ਼ਲਿਸਟੀ  ਹਸਪਤਾਲਾਂ ਵਜੋਂ ਉਨ੍ਹਾਂ ਦੀਆਂ ਸੁਵਿਧਾਵਾਂ ਅਤੇ ਉਚਿਤਤਾ ਦਾ ਮੁਲਾਂਕਣ ਕਰਨ ਲਈ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੱਧਰ-3 ਦੀ ਸੰਭਾਲ ਵਾਸਤੇ ਅਸੀਂ ਕੋਵਿਡ ਵਾਸਤੇ 563 ਆਈ. ਸੀ. ਯੂ. ਬੈਡ ਅਤੇ 133 ਵੈਂਟੀਲੇਟਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ ਕੁੱਲ 2343 ਆਈ.ਸੀ. ਯੂ. ਬੈਡ ਅਤੇ 692 ਵੈਂਟੀਲੇਟਰ ਨਿਜੀ ਖੇਤਰ ਵਿੱਚ ਹਨ। ਇਸ ਤੋਂ ਇਲਾਵਾ 3 ਸਰਕਾਰੀ ਮੈਡੀਕਲ ਕਾਲਜਾਂ ਅਤੇ ਡੀ.ਐਮ.ਸੀ. ਲੁਧਿਆਣਾ ਦੇ ਮਾਹਰਾਂ ਨੂੰ ਹਰ ਜ਼ਿਲ੍ਹੇ ਲਈ ਨੋਡਲ ਮਾਹਰਾਂ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਸਿਹਤ ਵਿਭਾਗ ਦੇ ਡਾਕਟਰ ਸਿੱਧੇ ਤੌਰ 'ਤੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰ ਸਕਣਗੇ।

Covid 19Covid 19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement